ਜੈ ਮਾਂ ਚਿੰਤਪੂਰਨੀ ਸੇਵਾ ਸੰਮਤੀ ਮਾਨਸਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਜੈ ਮਾਂ ਚਿੰਤਪੂਰਨੀ ਸੇਵਾ-ਸੰਮਤੀ ਮਾਨਸਾ ਵੱਲੋਂ ਚੌਥੀ ਵਿਸ਼ਾਲ ਚੌਂਕੀ ਅਤੇ ਵਿਸ਼ਾਲ ਭੰਡਾਰਾ ਮਾਤਾ ਚਿੰਤਪੁਰਨੀ ਧਾਮ ਵਿਖੇ ਲਾਇਆ। ਸੰਮਤੀ ਦੇ ਪ੍ਰਧਾਨ ਈਸ਼ਵਰ ਚੰਦ ਕਾਕਾ ਨੇ ਦੱਸਿਆ ਕਿ ਇਸ ਮੌਕੇ ਨਵ ਗ੍ਰਹਿ ਪੂਜਨ ਸੰਮਤੀ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ, ਗਣੇਸ਼ ਪੂਜਨ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਨੌਜਵਾਨ ਵਰਗ ਦਾ ਧਾਰਮਿਕ ਕੰਮਾਂ ਵਿੱਚ ਵੱਧ ਰਿਹਾ ਰੁਝਾਨ ਸ਼ੁਭ ਸੰਕੇਤ ਹੈ ਤੇ ਸਾਨੂੰ ਹਰ ਵਿਅਕਤੀ ਨੁੰ ਇਹੋ ਜਿਹੇ ਧਾਰਮਿਕ ਕੰਮਾਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ। ਝੰਡਾ ਪੂਜਨ ਕਾਂਗਰਸੀ ਆਗੂ ਅਮਨ ਢੈਪਈ ਨੇ ਕਿਹਾ ਕਿ ਅਜਿਹੇ ਧਾਰਮਿਕ ਸਥਾਨਾਂ ਤੇ ਜਾਕੇ ਭੰਡਾਰੇ ਲਗਾਉਣ ਨਾਲ ਭਾਈਚਾਰਕ ਸਾਂਝ ਮਜ਼ਬੂਤ ਰੱਖਦੇ ਹਨ। ਪੁੂਜਨ ਦੀ ਰਸਮ ਭਾਜਪਾ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਰਦਿਆਂ ਕਿਹਾ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਂਕਿ ਸਾਰੇ ਧਰਮ ਬਰਾਬਰ ਹੁੰਦੇ ਹਨ। ਸ੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਭੰਮਾਂ ਨੇ ਭਗਵਤੀ ਮਾਤਾ ਦਾ ਪੂਜਾ ਕਰਦਿਆਂ ਸੰਮਤੀ ਵੱਲੋਂ ਕੀਤੇ ਜਾ ਰਹੇ ਧਾਰਮਿਕ ਕੰਮਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਭੈਰਵ ਪੂਜਨ ਬੱਬੂ ਦਾਨੇਵਾਲੀਆ, ਹਨੂੰਮਾਨ ਪੂਜਨ ਤਰਸੇਮ ਤੇਲ ਵਾਲਾ, ਸ਼ਿਵ ਪੂਜਨ ਬਿੱਟੂ ਜੋਗਾ ਵੱਲੋਂ ਕੀਤਾ ਗਿਆ। ਜੋਤੀ ਪੂਜਨ ਭਾਜਪਾ ਆਗੂ ਰੋਹਿਤ ਬਾਸਲ ਨੇ ਕਰਦਿਆਂ ਕਿਹਾ ਕਿ ਸਾਨੂੰ ਅਜਿਹੇ ਧਾਰਮਿਕ ਕੰਮਾਂ ਲਈ ਆਪਣੀ ਕਮਾਈ ਵਿਚੋਂ ਦਸਵੰਧ ਕੱਢਣਾ ਚਾਹੀਦਾ ਹੈ ਇਨ੍ਹਾਂ ਪੂਜਨਾਂ ਦੀ ਰਸਮ ਚਿੰਤਪੁਰਨੀ ਧਾਮ ਦੇ ਮੁੱਖ ਪੁਜਾਰੀ ਨੇ ਵਿਧੀ ਵਿਧਾਨ ਨਾਲ ਕਰਦਿਆਂ ਕਿਹਾ ਕਿ ਭਜਨ, ਕੀਰਤਨ, ਜਾਗਰਣ ਅਤੇ ਲੰਗਰ ਸੇਵਾ ਕਰਨ ਨਾਲ ਭਗਤਾਂ ਨੁੂੰ ਵਿਸ਼ੇਸ਼ ਆਤਮਿਕ ਸ਼ਾਂਤੀ ਤੇ ਕਿਰਪਾ ਪ੍ਰਾਪਤ ਹੁੰਦੀ ਹੈ। ਇਸ ਮੌਕੇ ਜੈ ਮਾਂ ਸ਼ਾਰਦਾ ਸੰਕੀਰਤਨ ਮੰਡਲ ਮਾਨਸਾ ਵੱਲੋਂ ਮਾਤਾ ਦਾ ਗੁਣਗਾਣ ਕੀਤਾ ਗਿਆ ਤੇ ਸੁੰਦਰ ਸੁੰਦਰ ਭਜਨ ਗਾਕੇ ਭਗਤਾਂ ਨੂੰ ਨੱਚਣ ਲਈ ਮਜ਼ਬੂਰ ਕੀਤਾ ਗਿਆ। ਸੰਮਤੀ ਦੇ ਜਨਰਲ ਸਕੱਤਰ ਰਮੇਸ ਜ਼ਿੰਦਲ ਨੇ ਦੱਸਿਆ ਕਿ ਇਸ ਮੌਕੇ ਮਾਂ ਚਿੰਤਪੂਰਨੀ ਧਾਮ ਤੋਂ ਮਾਤਾ ਜੀ ਦੀ ਪਵਿੱਤਰ ਜੋਤ ਲਿਆਂਦੀ ਗਈ ਤੇ ਦਰਸ਼ਨ ਕਰਨ ਵਾਲੇ ਭਗਤਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਤੇ ਭਗਤਾਂ ’ਚ ਉਤਸ਼ਾਹ ਪਾਇਆ ਗਿਆ। ਸੰਮਤੀ ਦੇ ਖਜ਼ਾਨਚੀ ਰਾਧੇ ਸ਼ਿਆਮ ਤੇ ਪ੍ਰੌ:ਚੇਅਰਮੈਨ ਰੋਹਿਤ ਭੰਮਾਂ ਨੇ ਦੱਸਿਆ ਕਿ ਵਿਸ਼ਾਲ ਭੰਡਾਰਾ ਵੀ ਲਗਾਇਆ ਗਿਆ। ਸੰਮਤੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਅੰਤ ਵਿੱਚ ਆਰਤੀ ਕਰਕੇ ਭਗਤਾਂ ਵਿਚ ਪ੍ਰਸ਼ਾਦ ਵੰਡਿਆ ਗਿਆ। ਇਸ ਮੌਕੇ ਮਦਨ ਬਾਲਾ, ਰਮੇਸ ਮੇਸ਼ੀ, ਰਵੀ ਕੁਮਾਰ, ਸੰਜੀਵ ਅਰੋੜਾ, ਕਾਲਾ ਰੋੜੀ, ਸੰਜੇ ਰੰਗ, ਅਰੁਣ ਕੁਮਾਰ, ਭੂਸਨ ਗਰਗ, ਬਿੱਟੂ ਲੋਅਰਾਂ ਵਾਲਾ, ਹਰੀ ਰਾਮ ਡਿੰਪਾ, ਹਰੀਸ ਰੱਲਾ, ਸੰਜੀਵ ਮਿੱਤਲ, ਸੰਜੂ ਨੰਗਲ, ਸੰਜੀਵ ਹੈਡਲੂਮ, ਡਾ. ਵਨੀਤ ਚਾਂਦਪੁਰੀਆ ਤੇ ਭਾਰੀ ਗਿਣਤੀ ਵਿੱਚ ਮਾਨਸਾ ਸ਼ਹਿਰ ਤੋਂ ਭਗਤ ਹਾਜ਼ਰ ਸਨ।