ਦੁਬਈ ਗਏ ਬੱਚੇ ਹਨ ਠੀਕ, ਨਹੀਂ ਕੋਈ ਤਣਾਅ
ਇਜ਼ਰਾਇਲ - ਇਰਾਨ
Publish Date: Mon, 02 Mar 2026 08:13 PM (IST)
Updated Date: Tue, 03 Mar 2026 04:11 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇਜ਼ਰਾਇਲ-ਈਰਾਨ ’ਚ ਲੱਗੀ ਜੰਗ ਬਾਅਦ ਭਾਵੇਂ ਕਈ ਜਗ੍ਹਾ ਤਣਾਅਪੂਰਨ ਮਾਹੌਲ ਬਣ ਗਿਆ ਹੈ। ਪਰ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਇਲਾਕੇ ਦੇ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਭੁਪਿੰਦਰ ਕੌਰ ਦੁਬਈ ਗਏ ਹਨ। ਉਨ੍ਹਾਂ ਨਾਲ ਜਦ ਗੱਲ ਹੋਈ ਤਾਂ ਉਨ੍ਹਾਂ ਇਹ ਦੱਸਿਆ ਹੈ ਕਿ ਮਾਹੌਲ ਵਧੀਆ ਹੈ ਤੇ ਕੋਈ ਵੀ ਤਣਾਅ ਦਾ ਮਾਹੌਲ ਨਹੀਂ ਹੈ। ਉਨ੍ਹਾਂ ਨੇ ਅੱਜ ਵਾਪਸ ਇੰਡੀਆ ਆਉਣਾ ਹੈ। ਭਾਵੇਂ ਕਿ ਕਈ ਫ਼ਲਾਈਟਾਂ ਵੀ ਰੱਦ ਹੋਈਆਂ ਹਨ, ਪਰ ਦੁਬਈ ਗਏ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਕੱਲ੍ਹ ਉਹ ਆ ਜਾਣਗੇ। ਇਸ ਦੇ ਬਿਨਾਂ ਉਨ੍ਹਾਂ ਕੋਲ ਹਰ ਸਹੂਲਤ ਵੀ ਉਪਲੱਬਧ ਹੈ।