ਸਿਲੰਡਰ ਤੇਜ਼ੀ ਨਾਲ ਕਰਵਾਉਣ ਲੱਗੇ ਹਨ ਲੋਕ ਬੁੱਕ
ਇਰਾਨ ਇਜ਼ਰਾਇਲ ਇਰਾਨ ਇਜ਼ਰਾਇਲ
Publish Date: Wed, 11 Mar 2026 08:27 PM (IST)
Updated Date: Thu, 12 Mar 2026 04:09 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ : ਇਰਾਨ ਇਜ਼ਰਾਇਲ ਦੀ ਜੰਗ ਦੇ ਮੱਦੇਨਜ਼ਰ ਸਿਲੰਡਰਾਂ ਦੀ ਕਮੀ ਨੂੰ ਲੈ ਕੇ ਚਰਚਾ ਛਿੜ ਗਈ ਹੈ। 25 ਦਿਨਾਂ ਬਾਅਦ ਸਿਲੰਡਰ ਮਿਲਣ ਦੀ ਬਣਾਈ ਨੀਤੀ ਬਾਅਦ ਹੁਣ ਗੈਸ ਖਪਤਕਾਰਾਂ ਵੱਲੋਂ ਸਿਲੰਡਰ ਬੁੱਕ ਕਰਵਾਉਣ ਦੀ ਦੌੜ ਲੱਗੀ ਦਿਖਾਈ ਦੇਣ ਲੱਗੀ ਹੈ। ਭਾਵੇਂਕਿ ਪ੍ਰਸ਼ਾਸਨ, ਗੈਸ ਏਜੰਸੀਆਂ ਵੱਲੋਂ ਖਪਤ ’ਚ ਕੋਈ ਕਮੀ ਨਾ ਹੋਣ ਦੀ ਗੱਲ ਕਹੀ ਜਾ ਰਹੀ ਹੈ। ਪਰ ਕੁੱਝ ਲੋਕਾਂ ਦੇ ਅੱਜ ਸਿਲੰਡਰਾਂ ਦੀ ਬੁਕਿੰਗ ਨਾ ਹੋਣ ਕਾਰਨ ਉਹ ਵੀ ਇਸ ’ਤੇ ਚਰਚਾ ਕਰਦੇ ਹੋਏ ਦਿਖੇ। ਉਹ ਗੈਸ ਏਜੰਸੀਆਂ ’ਤੇ ਰਾਬਤਾ ਕਰਦੇ ਵੀ ਦਿਖਾਈ ਦਿੱਤੇ। ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਐੱਲਪੀਜੀ ਬੁਕਿੰਗ ਨੂੰ 21 ਦਿਨਾਂ ਤੋਂ ਵਧਾ ਕੇ 25 ਦਿਨ ਬਾਅਦ ਕਰ ਦਿੱਤਾ ਗਿਆ ਹੈ। 25 ਦਿਨਾਂ ਬਾਅਦ ਖਪਤਕਾਰ ਆਪਣਾ ਸਿਲੰਡਰ ਬੁੱਕ ਕਰਵਾ ਸਕਦਾ ਹੈ। ਹੁਣ ਇਸ ਮੌਕੇ ਸਿਲੰਡਰ ਸੀਮਤ ਹੀ ਦਿੱਤੇ ਜਾ ਰਹੇ ਹਨ ਤੇ ਪਹਿਲਾਂ ਸਿਲੰਡਰਾਂ ਨੂੰ ਲੈਣ ਸਮੇਂ ਕੋਈ ਦਿੱਕਤ ਨਹੀਂ ਸੀ ਆਉਂਦੀ। ਦਵਿੰਦਰ ਪਾਲ ਬੱਬੀ ਅਨੁਸਾਰ ਉਹ ਸਿਲੰਡਰ ਬੁੱਕ ਕਰਵਾਉਣ ਦੀ ਕੋਸ਼ਿਸ ਕਰ ਰਹੇ ਹਨ, ਪਰ ਉਹ ਬੁੱਕ ਨਹੀਂ ਹੋ ਰਹੇ। ਕੈਲਾਸ਼ ਰਾਣੀ ਅਨੁਸਾਰ ਉਹ ਸਿਲੰਡਰ ਬੁੱਕ ਕਰਵਾਉਣ ਦੀ ਕੋਸ਼ਿਸ ਕਰ ਰਹੇ ਹਨ। ਜਦ ਇਕ ਗੈਸ ਏਜੰਸੀ ਦੇ ਪ੍ਰਬੰਧਕ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਅੱਜ ਸਾਫ਼ਟਵੇਅਰ ਬੰਦ ਹੈ ਅਤੇ ਸ਼ਾਮ ਤੱਕ ਚੱਲ ਪਵੇਗਾ। ਉਨ੍ਹਾਂ ਕਿਹਾ ਕਿ ਉਂਝ ਕੋਈ ਜ਼ਿਆਦਾ ਸਮੱਸਿਆ ਨਹੀਂ ਆ ਰਹੀ।