ਇਸਤਰੀ ਭਲਾਈ ਸਭਾ ਮਾਨਸਾ ਵੱਲੋਂ ਮੀਟਿੰਗ
ਇਸਤਰੀ ਭਲਾਈ ਸਭਾ ਮਾਨਸਾ ਦੀ ਅਹਿਮ
Publish Date: Sat, 04 Apr 2026 06:23 PM (IST)
Updated Date: Sun, 05 Apr 2026 04:07 AM (IST)

ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ, ਮਾਨਸਾ : ਇਸਤਰੀ ਭਲਾਈ ਸਭਾ ਮਾਨਸਾ ਦੀ ਅਹਿਮ ਮੀਟਿੰਗ ਹੋਈ। ਇਸ ਵਿੱਚ ਕਨਵੀਨਰ ਰਾਜ ਕੁਮਾਰ ਦੀ ਅਗਵਾਈ ਵਿੱਚ ਹੋਈ। ਇਸ ਦਾ ਮੁੱਖ ਵਿਸ਼ਾ ਨਵੀਂ ਚੋਣ ਦਾ ਸੀ। ਇਸ ਵਿੱਚ ਸਾਬਕਾ ਜ਼ਿਲ੍ਹਾ ਪ੍ਰਧਾਨ ਬੀਬੀ ਇੰਦਰਜੀਤ ਕੌਰ ਵੱਲੋਂ ਕਨਵੀਨਰ ਰਾਜ ਕੁਮਾਰ ਨੂੰ ਆਪਣਾ ਅਸਤੀਫ਼ਾ ਪੇਸ਼ ਕੀਤਾ ਗਿਆ ਅਤੇ ਕਨਵੀਨਰ ਰਾਜਕੁਮਾਰ ਨੇ ਅਸਤੀਫ਼ਾ ਮਨਜ਼ੂਰ ਕਰਕੇ ਪਿਛਲੇ ਸਾਲ ਦੇ ਲੇਖੇ ਜੋਖੇ ਦਾ ਹਿਸਾਬ ਕਿਤਾਬ ਵੀ ਪੇਸ਼ ਕੀਤਾ। ਸਾਰਿਆਂ ਦੀ ਰਹਿਨੁਮਾਈ ਵਿੱਚ ਅਗਲੀ ਚੋਣ ਕਰਨ ਦਾ ਹੁਕਮ ਦਿੱਤਾ। ਉਸ ਬਾਅਦ ਨਵੀਂ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਸ ਵਿੱਚ ਸਰਬ ਸੰਮਤੀ ਨਾਲ ਬਿਨ੍ਹਾਂ ਅਗਰਵਾਲ ਨੂੰ ਇਸਤਰੀ ਭਲਾਈ ਸਭਾ ਦੇ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ। ਪਰਵਿੰਦਰ ਕੌਰ ਨੂੰ ਜ਼ਿਲ੍ਹਾ ਸਕੱਤਰ, ਕਰਮਜੀਤ ਕੌਰ ਨੂੰ ਜ਼ਿਲ੍ਹਾ ਖਜ਼ਾਨਚੀ, ਸ਼ਰਨਜੀਤ ਕੌਰ ਨੂੰ ਮੁੱਖ ਸਲਾਹਕਾਰ, ਇੰਦਰਜੀਤ ਕੌਰ ਨੂੰ ਚੇਅਰ ਪਰਸਨ, ਸੁਖਵਿੰਦਰ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਮਨਜੀਤ ਕੌਰ ਨੂੰ ਸ਼ਹਿਰੀ ਪ੍ਰਧਾਨ ਅਤੇ ਬਲਵਿੰਦਰ ਕੌਰ ਭੈਣੀਬਾਘਾ ਵਾਲਿਆਂ ਨੂੰ ਭੈਣੀ ਬਾਘਾ ਬਲਾਕ ਦਾ ਪ੍ਰਧਾਨ ਲਗਾਇਆ ਗਿਆ। ਇਸਤਰੀ ਭਲਾਈ ਸਭਾ ਲਗਾਤਾਰ ਔਰਤਾਂ ਦੇ ਮਸਲਿਆਂ ਅਤੇ ਬਜ਼ੁਰਗ ਬੇਸਹਾਰਾ ਔਰਤਾਂ, ਜਿੰਨ੍ਹਾਂ ਕੋਲ ਜਿੰਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ। ਉਨ੍ਹਾਂ ਲਈ ਰਾਸ਼ਨ ਮੁਹੱਈਆ ਕਰਵਾਉਣਾ, ਗਰੀਬ ਲੜਕੀਆਂ ਦਾ ਵਿਆਹ ਕਰਵਾਉਣਾ, ਔਰਤਾਂ ਲਈ ਮੈਡੀਕਲ ਕੈਂਪ ਦਾ ਆਯੋਜਨ ਕਰਵਾਉਣਾ, ਬੱਚਿਆਂ ਦੀ ਪੜ੍ਹਾਈ ਲਈ ਅਤੇ ਗਰੀਬ ਲੜਕੀਆਂ ਦੇ ਵਿਆਹ ਆਦੀ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਅਤੇ ਅੱਗੇ ਵੀ ਸਵਾ ਇਸ ਤਰ੍ਹਾਂ ਭਲਾਈ ਦੇ ਕੰਮ ਕਰਦੀ ਰਹੇਗੀ।