ਭਾਜਪਾ ਆਗੂ ਤੇ ਕੌਂਸਲਰ ਭੋਲਾ ਨੇ ਨਗਰ ਕੌਂਸਲ ’ਤੇ ਚੁੱਕੇ ਸਵਾਲ
ਪੰਜਾਬ ਸਰਕਾਰ ਅਤੇ ਇਸਦੇ ਅਦਾਰਿਆਂ ਵੱਲੋਂ ਭਾਵੇਂ
Publish Date: Sun, 22 Feb 2026 07:47 PM (IST)
Updated Date: Mon, 23 Feb 2026 04:13 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਸਰਕਾਰ ਤੇ ਇਸਦੇ ਅਦਾਰਿਆਂ ਵੱਲੋਂ ਭਾਵੇਂ ਆਪਣੀ ਹੋਣ ਵਾਲੀ ਆਮਦਨੀ ਨੂੰ ਨਾਪ ਕੇ ਕੀਤੇ ਜਾਣ ਵਾਲੇ ਖਰਚਿਆਂ ਬਾਰੇ ਹਰ ਸਾਲ ਆਪਣਾ ਆਪਣਾ ਸਾਲਾਨਾ ਬਜਟ ਪਾਸ ਕੀਤਾ ਜਾਂਦਾ ਹੈ। ਪੰਜਾਬ ਦੀਆਂ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵੱਲੋਂ ਵੀ ਸਪੈਸ਼ਲ ਬਜਟ ਪਾਸ ਕੀਤਾ ਜਾਂਦਾ ਹੈ ਪਰ ਨਗਰ ਕੌਂਸਲ ਮਾਨਸਾ ਜੋ ‘ਏ’ ਕਲਾਸ ਨਗਰ ਕੌਂਸਲ ਹੈ ਤੇ ਜ਼ਿਲ੍ਹਾ ਹੈੱਡਕੁਆਰਟਰ ਤੇ ਸਥਿਤ ਹੈ, ਦਾ ਰੱਬ ਹੀ ਰਾਖਾ ਹੈ। ਇਹ ਨਗਰ ਕੌਂਸਲ ਨੇ ਕੌਂਸਲਰਾਂ ਦੀ ਮੀਟਿੰਗ ਸੱਦ ਕੇ ਬਜਟ ਪਾਸ ਕਰਨਾ ਉੱਚਿਤ ਨਹੀਂ ਸਮਝਿਆ ਤੇ ਬਿਨਾਂ ਬਜਟ ਪਾਸ ਕੀਤੇ ਵਰਕਸ ਅਤੇ ਹੋਰ ਫੁਟਕਲ ਕੰਮਾਂ ਤੇ ਲੱਖਾਂ ਕਰੋੜਾਂ ਰੁਪਏ ਖਰਚ ਰਹੀ ਹੈ। ਕੌਂਸਲਰ ਅਤੇ ਭਾਜਪਾ ਸਰਕਲ 2 ਪ੍ਰਧਾਨ ਪ੍ਰੇਮ ਸਾਗਰ ਭੋਲਾ ਨੇ ਇਹ ਸਵਾਲ ਉਠਾਏ ਹਨ। ਬਿਨਾਂ ਬਜਟ ਪਾਸ ਕੀਤੇ ਖਰਚੇ ਜਾ ਰਹੇ ਲੱਖਾਂ, ਕਰੋੜਾਂ ਰੁਪਏ ਪ੍ਰਤੀ ਕੋਈ ਕਾਇਦਾ ਕਾਨੂੰਨ ਕੰਮ ਨਹੀਂ ਕਰ ਰਿਹਾ। ਕੌਂਸਲਰ ਪ੍ਰੇਮ ਸਾਗਰ ਭੋਲਾ ਨੇ ਮੰਗ ਪੰਜਾਬ ਸਰਕਾਰ ਅਤੇ ਸਥਾਨਕ ਸਰਕਾਰਾਂ ਮੰਤਰੀ ਤੋਂ ਇਸ ਸਬੰਧੀ ਜਾਂਚ ਦੀ ਮੰਗ ਕੀਤੀ ਹੈ।