ਮਾਨਸਾ ਪੁਲਿਸ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਟ੍ਰੈਫਿਕ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਦੋਪਹੀਆ ਵਾਹਨਾਂ ਤੇ ਤੀਹਰੀ ਸਵਾਰੀ ਨਾ ਹੋਵੇ ਤੇ ਟ੍ਰੈਫਿਕ ਨਿਯਮਾਂ ਦਾ ਧਿਆਨ ਰੱਖਿਆ ਜਾਵੇ। ਵਹੀਕਲ ਆਦਿ ਦੇ ਕਾਗਜ਼ਾਤ ਪੂਰੇ ਹੋਣੇ ਚਾਹੀਦੇ ਹਨ ਅਜਿਹਾ ਨਾ ਹੋਣ ਤੇ ਵਹੀਕਲ ਫੜੇ ਜਾਣ ਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਹ ਚਿਤਾਵਨੀ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੇ ਦਿੱਤੀ। ਚੋਣਾਂ ਦੇ ਮੱਦੇਨਜ਼ਰ ਤੇ ਸਮਾਜਿਕ ਸੁਰੱਖਿਆ ਦੇ ਧਿਆਨ ਹਿੱਤ ਹੋਟਲਾਂ ਵਿੱਚ ਬਾਹਰੋਂ ਆ ਕੇ ਰਹਿਣ ਵਾਲੇ ਵਿਅਕਤੀਆਂ ਦੇ ਪਛਾਣ ਪੱਤਰ ਤੇ ਪੂਰੇ ਵੇਰਵੇ ਲੈਣੇ ਜ਼ਰੂਰੀ ਹਨ। ਹੋਟਲਾਂ ’ਚ ਕਿਸੇ ਤਰ੍ਹਾਂ ਦਾ ਕੋਈ ਗੈਰ-ਕਾਨੂੰਨੀ ਚੱਲਦਾ ਧੰਦਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਨ੍ਹਾਂ ’ਤੇ ਸਖਤ ਕਾਰਵਾਈ ਹੋਵੇਗੀ। ਹੋਟਲ ਮਾਲਕ ਇਸ ਗੱਲ ਦਾ ਧਿਆਨ ਰੱਖਣ। ਟ੍ਰੈਫਿਕ ਨਿਯਮ ਅਪਣਾਉਣੇ ਜ਼ਰੂਰੀ ਹਨ। ਇਸ ’ਚ ਕਿਸੇ ਤਰ੍ਹਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਲੋਕਾਂ ਦੀ ਸੁਰੱਖਿਆ, ਹਿਫ਼ਾਜ਼ਤ ਤੇ ਵਧੀਆ ਮਾਹੌਲ ਬਣਾ ਕੇ ਰੱਖਣ ਲਈ ਵਚਨਬੱਧ ਹੈ। ਲੋਕ ਕਿਸੇ ਤਰ੍ਹਾਂ ਦਾ ਡਰ, ਬਹਿਕਾਵਾ, ਭੈਅ ਨਾ ਮੰਨਣ ਅਤੇ ਪੁਲਿਸ ਦਾ ਸਹਿਯੋਗ ਕਰਨ। ਨਸ਼ਿਆਂ ਨੂੰ ਠੱਲ੍ਹਣ ਤੇ ਰੋਕਣ ਦੇ ਨਾਲ-ਨਾਲ ਵਧੀਆ ਸਮਾਜਿਕ ਮਾਹੌਲ ਸਿਰਜਣਾ ਤੇ ਟ੍ਰੈਫਿਕ ਨਿਯਮ ਬਣਾ ਕੇ ਰੱਖਣ ਲਈ ਮਾਨਸਾ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਮਾਨਸਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਕਿਸੇ ਤਰ੍ਹਾਂ ਦੇ ਡਰ, ਭੈਅ ਨਾ ਮੰਨਣ। ਹਰ ਵੇਲੇ ਪੁਲਿਸ ਉਨ੍ਹਾਂ ਦੇ ਨਾਲ ਹੈ। ਕਿਸੇ ਕੋਲ ਵੀ ਕਿਸੇ ਨਸ਼ੇ ਆਦਿ ਸਬੰਧੀ ਕੋਈ ਜਾਣਕਾਰੀ, ਸੂਚਨਾ ਮਿਲਦੀ ਹੈ ਤਾਂ ਤੁਰੰਤ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਜਾਵੇ। ਹਰਜਿੰਦਰ ਸਿੰਘ ਗਿੱਲ ਨੇ ਇਸ ਵਾਸਤੇ ਸ਼ਹਿਰੀਆਂ ਦਾ ਸਹਿਯੋਗ ਮੰਗਿਆ ਤੇ ਸਮੇਂ-ਸਮੇਂ ’ਤੇ ਸ਼ਹਿਰੀਆਂ ਨਾਲ ਮੀਟਿੰਗਾਂ ਕਰਕੇ ਵਿਚਾਰ ਚਰਚਾ ਕਰਨ ਦਾ ਭਰੋਸਾ ਦਿੱਤਾ।
ਮਾਨਸਾ ਪੁਲਿਸ ਵੱਲੋਂ ਚਿਤਾਵਨੀ ਦਿੱਤੀ ਹੈ ਕਿ ਟ੍ਰੈਫਿਕ ਨਿਯਮਾਂ ਨੂੰ ਧਿਆਨ ’ਚ ਰੱਖਦਿਆਂ ਦੋ ਪਹੀਆ ਵਾਹਨਾਂ ਤੇ ਤੀਹਰੀ ਸਵਾਰੀ ਨਾ ਹੋਵੇ ਅਤੇ ਟ੍ਰੈਫਿਕ ਨਿਯਮਾਂ ਦਾ ਧਿਆਨ ਰੱਖਿਆ ਜਾਵੇ। ਵਾਹਨ ਆਦਿ ਦੇ ਕਾਗਜ਼ਾਤ ਪੂਰੇ ਹੋਣੇ ਚਾਹੀਦੇ ਹਨ ਅਜਿਹਾ ਨਾ ਹੋਣ ’ਤੇ ਵਾਹਨ ਫੜੇ ਜਾਣ ’ਤੇ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਡੀ.ਐੱਸ.ਪੀ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਤੇ ਸਮਾਜਿਕ ਸੁਰੱਖਿਆ ਦੇ ਧਿਆਨ ਹਿੱਤ ਹੋਟਲਾਂ ਵਿੱਚ ਬਾਹਰੋਂ ਆ ਕੇ ਰਹਿਣ ਵਾਲੇ ਵਿਅਕਤੀਆਂ ਦੇ ਪਛਾਣ ਪੱਤਰ ਅਤੇ ਪੂਰੇ ਵੇਰਵੇ ਲੈਣੇ ਜ਼ਰੂਰੀ ਹਨ। ਹੋਟਲਾਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਗੈਰ-ਕਾਨੂੰਨੀ ਚੱਲਦਾ ਧੰਦਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਨ੍ਹਾਂ ਤੇ ਸਖਤ ਕਾਰਵਾਈ ਹੋਵੇਗੀ। ਹੋਟਲ ਮਾਲਕ ਇਸ ਗੱਲ ਦਾ ਧਿਆਨ ਰੱਖਣ। ਟ੍ਰੈਫਿਕ ਨਿਯਮ ਅਪਣਾਉਣੇ ਜ਼ਰੂਰੀ ਹਨ। ਕਿਸੇ ਤਰ੍ਹਾਂ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਲੋਕਾਂ ਦੀ ਸੁਰੱਖਿਆ, ਹਿਫ਼ਾਜ਼ਤ ਤੇ ਵਧੀਆ ਮਾਹੌਲ ਬਣਾ ਕੇ ਰੱਖਣ ਲਈ ਵਚਨਬੱਧ ਹੈ। ਲੋਕ ਕਿਸੇ ਤਰ੍ਹਾਂ ਦਾ ਡਰ, ਬਹਿਕਾਵਾ, ਭੈਅ ਨਾ ਮੰਨਣ ਤੇ ਪੁਲਿਸ ਦਾ ਸਹਿਯੋਗ ਕਰਨ। ਨਸ਼ਿਆਂ ਨੂੰ ਠੱਲ੍ਹਣ ਤੇ ਰੋਕਣ ਦੇ ਨਾਲ-ਨਾਲ ਵਧੀਆ ਸਮਾਜਿਕ ਮਾਹੌਲ ਸਿਰਜਣਾ ਤੇ ਟ੍ਰੈਫਿਕ ਨਿਯਮ ਬਣਾ ਕੇ ਰੱਖਣ ਲਈ ਮਾਨਸਾ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਮਾਨਸਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਕਿਸੇ ਤਰ੍ਹਾਂ ਦੇ ਡਰ, ਭੈਅ ਨਾ ਮੰਨਣ। ਹਰ ਵੇਲੇ ਪੁਲਿਸ ਉਨ੍ਹਾਂ ਦੇ ਨਾਲ ਹੈ। ਕਿਸੇ ਕੋਲ ਵੀ ਕਿਸੇ ਨਸ਼ੇ ਆਦਿ ਸਬੰਧੀ ਕੋਈ ਜਾਣਕਾਰੀ, ਸੂਚਨਾ ਮਿਲਦੀ ਹੈ, ਤਾਂ ਤੁਰੰਤ ਇਹ ਮਾਮਲਾ ਪੁਲਿਸ ਦੇ ਧਿਆਨ ’ਚ ਲਿਆਂਦਾ ਜਾਵੇ। ਹਰਜਿੰਦਰ ਸਿੰਘ ਗਿੱਲ ਨੇ ਇਸ ਲਈ ਸ਼ਹਿਰੀਆਂ ਦਾ ਸਹਿਯੋਗ ਮੰਗਿਆ ਤੇ ਸਮੇਂ-ਸਮੇਂ ’ਤੇ ਸ਼ਹਿਰੀਆਂ ਨਾਲ ਮੀਟਿੰਗਾਂ ਕਰਕੇ ਵਿਚਾਰ ਚਰਚਾ ਕਰਨ ਦਾ ਭਰੋਸਾ ਦਿੱਤਾ।