ਸ਼ਹਿਰ ਦੀਆਂ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ’ਚ ਅਹੁਦੇਦਾਰ ਚੁਣੇ
ਮਾਨਸਾ ਸ਼ਹਿਰ ਦੀ ਪ੍ਰਮੁੱਖ ਧਾਰਮਿਕ ਸੰਸਥਾ
Publish Date: Sun, 03 May 2026 05:38 PM (IST)
Updated Date: Mon, 04 May 2026 04:09 AM (IST)

ਚੁਣੇ ਗਏ ਅਹੁਦੇਦਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਕੀਤਾ ਸਨਮਾਨਿਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਸ਼ਹਿਰ ਦੀ ਪ੍ਰਮੁੱਖ ਧਾਰਮਿਕ ਸੰਸਥਾ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਅਤੇ ਲੜਕੀਆਂ ਦੇ ਕਾਲਜ ਐਸਡੀ ਕੰਨਿਆ ਮਹਾਂਵਿਦਆਲਿਆ ਦੀ ਨਵੀਂ ਬਣੀ ਕਾਰਜਕਾਰਨੀ ਲਈ ਚੁਣੇ ਗਏ। ਅਹੁਦੇਦਾਰਾਂ ਦਾ ਅਗਰਵਾਲ ਸਭਾ ਮਾਨਸਾ ਵੱਲੋਂ ਪ੍ਰਧਾਨ ਪ੍ਰਸ਼ੋਤਮ ਬਾਂਸਲ ਦੀ ਅਗਵਾਈ ਹੇਠ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਕੇ ਸਨਮਾਨ ਕੀਤਾ ਗਿਆ। ਅਗਰਵਾਲ ਸਭਾ ਦੇ ਖ]ਜ਼ਾਨਚੀ ਤੀਰਥ ਸਿੰਘ ਮਿੱਤਲ ਅਤੇ ਸਕੱਤਰ ਦਰਸ਼ਨ ਪਾਲ ਗਰਗ ਨੇ ਦੱਸਿਆ ਕਿ ਸ਼੍ਰੀ ਸਨਾਤਨ ਧਰਮ ਸਭਾ ਦੀ ਸਰਬਸੰਮਤੀ ਨਾਲ ਹੋਈ ਚੋਣ ਵਿਚ ਵਿਨੋਦ ਭੰਮਾਂ ਪ੍ਰਧਾਨ, ਹਰੀ ਰਾਮ ਡਿੰਪਾ ਵਾਈਸ ਪ੍ਰਧਾਨ, ਰਾਜੇਸ਼ ਪੰਧੇਰ ਸਕੱਤਰ, ਅਮ੍ਰਿਤ ਪਾਲ ਮਿੱਤਲ ਖ਼ਜ਼ਾਨਚੀ ਅਤੇ ਬਿੰਦਰਪਾਲ ਗਰਗ ਨੂੰ ਜੁਆਇੰਟ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਐਸਡੀ ਕੰਨਿਆ ਮਹਾਂਵਿਦਆਲਿਆ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇੰਜੀਨੀਅਰ ਵਿਨੋਦ ਜ਼ਿੰਦਲ ਪ੍ਰਧਾਨ, ਵਿਜੇ ਕੁਮਾਰ ਮੌੜ ਵਾਈਸ ਪ੍ਰਧਾਨ, ਐਡਵੋਕੇਟ ਸ਼ਿਵ ਪਾਲ ਬਾਂਸਲ ਸਕੱਤਰ ਅਤੇ ਰਾਜ ਕੁਮਾਰ ਸਿੰਗਲਾ ਨੂੰ ਖ਼ਜ਼ਾਨਚੀ ਦੀ ਮੁੜ ਜ਼ਿੰਮੇਵਾਰੀ ਦਿੱਤੀ ਗਈ ਹੈ। ਇਨ੍ਹਾਂ ਦੋਨਾਂ ਕਮੇਟੀਆਂ ਲਈ ਚੁਣੇ ਗਏ ਅਹੁਦੇਦਾਰਾਂ ਚੋਂ ਜ਼ਿਆਦਾਤਰ ਅਗਰਵਾਲ ਸਭਾ ਵਿੱਚ ਵੀ ਵੱਖ-ਵੱਖ ਅਹੁਦਿਆਂ ਤੇ ਸੇਵਾਵਾਂ ਨਿਭਾਅ ਰਹੇ ਹਨ। ਇਨ੍ਹਾਂ ਸਾਰੇ ਚੁਣੇ ਗਏ ਅਹੁਦੇਦਾਰਾਂ ਨੂੰ ਅਗਰਵਾਲ ਸਭਾ ਵੱਲੋ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਬੋਲਦਿਆਂ ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਦੱਸਿਆ ਕਿ ਐਸਡੀ ਕੰਨਿਆ ਮਹਾਂਵਿਦਿਆਲਿਆ ਮਾਨਸਾ ਜ਼ਿਲ੍ਹੇ ਦਾ ਸਭ ਤੋਂ ਪੁਰਾਣਾ ਲੜਕੀਆਂ ਦਾ ਕਾਲਜ ਹੈ ਅਤੇ ਕਾਲਜ ਦੀ ਮੈਨੇਜ਼ਮੈਂਟ ਕਮੇਟੀ ਵੱਲੋਂ ਇਸ ਕਾਲਜ ਨੂੰ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ। ਸ਼ਹਿਰ ਵਿਚਕਾਰ ਬਣੇ ਕਾਲਜ ਦੀਆਂ ਪੜ੍ਹੀਆਂ ਵਿਦਿਆਰਥਣਾਂ ਵੱਖ-ਵੱਖ ਖੇਤਰਾਂ ਵਿੱਚ ਵੱਡੇ ਅਹੁਦਿਆਂ ’ਤੇ ਬਿਰਾਜ਼ਮਾਨ ਹਨ। ਇਸਦਾ ਸਿਹਰਾ ਕਾਲਜ ਦੀ ਮੈਨੇਜ਼ਮੈਂਟ ਕਮੇਟੀ ਨੂੰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਿਨੋਦ ਭੰਮਾ ਅਤੇ ਉਨ੍ਹਾਂ ਦੀ ਟੀਮ ਦੇ ਬਾਕੀ ਅਹੁਦੇਦਾਰ ਪਿਛਲੇ ਸਾਲਾਂ ਵਿੱਚ ਵੀ ਸ਼੍ਰੀ ਸਨਾਤਨ ਧਰਮ ਸਭਾ ਦੀਆਂ ਚੋਣਾਂ ਜਿੱਤ ਕੇ ਵੱਖ-ਵੱਖ ਅਹੁਦਿਆਂ ਤੇ ਸੇਵਾ ਨਿਭਾਉਂਦੇ ਰਹੇ ਹਨ। ਇਸ ਲਈ ਇਸ ਵਾਰ ਇੰਨਾਂ ਦੀ ਧਰਮ ਪ੍ਰਤੀ ਸੱਚੀ ਸੁੱਚੀ ਸੋਚ ਅਤੇ ਧਾਰਮਿਕ ਸਮਾਗਮਾਂ ਦੇ ਵਧੀਆ ਆਯੋਜਨਾਂ ਨੂੰ ਦੇਖਦੇ ਹੋਏ ਸਰਬਸੰਮਤੀ ਨਾਲ ਚੋਣ ਕੀਤੀ ਹੈ। ਇਸ ਮੌਕੇ ਧੰਨਵਾਦ ਕਰਦਿਆਂ ਇੰਜੀਨੀਅਰ ਵਿਨੋਦ ਜ਼ਿੰਦਲ ਨੇ ਦੱਸਿਆ ਕਿ ਉਨ੍ਹਾਂ ਜਦੋਂ ਤੋਂ ਕਾਲਜ ਕਮੇਟੀ ਦਾ ਚਾਰਜ ਸੰਭਾਲਿਆ ਹੈ। ਕਾਲਜ ਵਿੱਚ ਕਈ ਤਰ੍ਹਾਂ ਦੇ ਨਵੇਂ ਕੋਰਸ ਸ਼ੁਰੂ ਕੀਤੇ ਹਨ, ਜਿਨ੍ਹਾਂ ਲਈ ਪਹਿਲਾਂ ਲੜਕੀਆਂ ਨੂੰ ਬਾਹਰਲੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਕਾਲਜ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਰੋਸ਼ਨ ਲਾਲ ਗਰਗ, ਕੇਸ਼ੋ ਰਾਮ ਸਿੰਗਲਾ, ਡਾਕਟਰ ਜਨਕ ਰਾਜ ਸਿੰਗਲਾ, ਰੂਲਦੂ ਰਾਮ ਬਾਂਸਲ, ਮਨੀਸ਼ ਗੋਇਲ, ਅਸ਼ੋਕ ਗੋਇਲ, ਰਾਮ ਦਾਸ ਫੱਤਾ, ਕ੍ਰਿਸ਼ਨ ਫੱਤਾ, ਮਾਸਟਰ ਓਮ ਪ੍ਰਕਾਸ਼, ਓਮ ਪ੍ਰਕਾਸ਼ ਜਿੰਦਲ, ਘਣਸ਼ਿਆਮ ਦਾਸ ਬਾਂਸਲ, ਆਰ ਸੀ ਗੋਇਲ, ਸੁਖਦੇਵ ਪਨਸਪ, ਹੁਕਮ ਚੰਦ ਬਾਂਸਲ, ਅਸ਼ੋਕ ਲਿਬਰਟੀ, ਰਮੇਸ਼ ਬਾਂਸਲ, ਜੋਨੀ ਜਿੰਦਲ, ਰਾਜ ਨਰਾਇਣ ਕੂਕਾ, ਪਰਮਜੀਤ ਜਿੰਦਲ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।