ਹੋਲੀ ਦੇ ਤਿਉਹਾਰ ਸਬੰਧੀ ਸਜੀਆਂ ਦੁਕਾਨਾਂ
ਹੋਲੀ ਦੇ ਤਿਉਹਾਰ
Publish Date: Tue, 03 Mar 2026 07:06 PM (IST)
Updated Date: Wed, 04 Mar 2026 04:11 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਹੋਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਬਜ਼ਾਰਾਂ ’ਚ ਦੁਕਾਨਾਂ ’ਤੇ ਰੰਗ, ਬਿਰੰਗੇ ਪਏ ਰੰਗ, ਪਿਚਕਾਰੀਆਂ ਅਤੇ ਗੁਬਾਰੇ ਖਰੀਦਣ ਲਈ ਲੋਕਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ। ਵਧੀਆ ਰੰਗਾਂ ਦੀ ਮੰਗ ਜ਼ਿਆਦਾ ਦਿਖ ਰਹੀ ਹੈ। ਉਥੇ ਹੀ ਦੂਜੇ ਪਾਸੇ ਪੁਲਿਸ ਮਹਿਕਮੇ ਵੱਲੋਂ ਵੀ ਹੁੱਲੜਬਾਜ਼ਾਂ ਨੂੰ ਰੋਕਣ ਲਈ ਤਿਆਰੀ ਕਰ ਲਈ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਹੋਲੀ ਮਨਾਉਣ ਲਈ ਲੋਕਾਂ ਵਿੱਚ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਦੁਕਾਨਦਾਰਾਂ ਵੱਲੋਂ ਵੀ ਆਪਣੀਆਂ ਦੁਕਾਨਾਂ ਰੰਗਾਂ ਨਾਲ ਸਜਾਈਆਂ ਹੋਈਆਂ ਹਨ। ਸਮਾਜ-ਸੇਵੀ ਬਿੰਦਰਪਾਲ ਗਰਗ ਨੇ ਕਿਹਾ ਕਿ ਬਜ਼ਾਰਾਂ ’ਚ ਅੱਜ ਲੋਕ ਲਗਾਤਾਰ ਰੰਗ ਅਤੇ ਪਿਚਕਾਰੀਆਂ ਖਰੀਦ ਰਹੇ ਹਨ। ਉਨ੍ਹਾਂ ਕਿਹਾ ਕਿ ਘਟੀਆ ਰੰਗਾਂ ਦੀ ਵਰਤੋ ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ ਤਾਂ ਜੋ ਕਿਸੇ ਦਾ ਵੀ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਹੋਲੀ ਦਾ ਤਿਉਹਾਰ ਮਨਾਉਣ ਲਈ ਹਰ ਕੋਈ ਉਤਸੁਕ ਹੈ ਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਜ਼ਿਆਦਾਤਰ ਫੁੱਲਾਂ ਦੀ ਖੇਡੀ ਜਾਵੇ , ਪਰ ਜੇਕਰ ਦੂਜੇ ਰੰਗਾਂ ਨਾਲ ਵੀ ਹੋਲੀ ਖੇਡਣੀ ਹੈ ਤਾਂ ਉਹ ਬਿਨਾ ਕੈਮੀਕਲ ਰੰਗਾਂ ਵਾਲੀ ਖੇਡੀ ਜਾਵੇ। ਹੋਲੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ।