ਹੈਰੋਇਨ ਮਾਮਲੇ ’ਚ ਇਕ ਖ਼ਿਲਾਫ਼ ਕੇਸ ਦਰਜ
ਹੈਰੋਇਨ ਮਾਮਲੇ ਵਿੱਚ ਥਾਣਾ ਬੋਹਾ
Publish Date: Mon, 27 Apr 2026 06:37 PM (IST)
Updated Date: Tue, 28 Apr 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਹੈਰੋਇਨ ਮਾਮਲੇ ਵਿੱਚ ਥਾਣਾ ਬੋਹਾ ਪੁਲਿਸ ਨੇ ਇਕ ਨੂੰ ਕਾਬੂ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ। ਬੋਹਾ ਦੇ ਜਾਂਚ ਅਧਿਕਾਰੀ ਏਐਸਆਈ ਪਰਵਿੰਦਰ ਸਿੰਘ ਨੇ ਦੱਸਿਆ ਕਿ ਜਦ ਪੁਲਿਸ ਗਸ਼ਤ ਕਰ ਰਹੀ ਸੀ, ਤਾਂ ਨੇੜੇ ਪੁਲ ਸੂਆ ਮਲਕੋ ਨੂੰ ਸਤਨਾਮ ਸਿੰਘ ਉਰਫ਼ ਗਗਨ ਵਾਸੀ ਮਲਕੋ ਨੂੰ 6 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਸਤਨਾਮ ਸਿੰਘ ਉਰਫ਼ ਗਗਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।