ਕੌਮਾਂਤਰੀ ਦਿਹਾੜੇ ਨੂੰ ਸਮਰਪਿਤ “ਕਿਤਾਬ ਕਿਵੇਂ ਪੜ੍ਹੀਏ?” ਸਮਾਗਮ ਕਰਵਾਇਆ
ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪੰਜਾਬੀ
Publish Date: Fri, 20 Feb 2026 06:49 PM (IST)
Updated Date: Sat, 21 Feb 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਗੁਰੂ ਨਾਨਕ ਕਾਲਜ ਬੁਢਲਾਡਾ ਦੇ ਪੰਜਾਬੀ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਦੀ ਅਗਵਾਈ ਵਿੱਚ ਭਾਸ਼ਾ ਵਿਭਾਗ, ਪੰਜਾਬ, ਜ਼ਿਲ੍ਹਾ ਮਾਨਸਾ ਦੇ ਸਹਿਯੋਗ ਨਾਲ ਅੰਤਰ ਰਾਸ਼ਟਰੀ ਮਾਂ ਬੋਲੀ ਦਿਹਾੜੇ ਨੂੰ ਸਮੱਰਪਿਤ “ਕਿਤਾਬ ਕਿਵੇਂ ਪੜ੍ਹੀਏ?” ਪ੍ਰੋਗਰਾਮ ਕਰਵਾਇਆ। ਇਸ ਵਿਚ ਡਾ. ਸਤਗੁਰ ਸਿੰਘ, ਤੇਜਿੰਦਰ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਮਾਨਸਾ, ਗੁਰਪ੍ਰੀਤ ਖੋਜ ਅਫਸਰ ਮਾਨਸਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਨਦੀਪ ਕੌਰ ਵੱਲੋਂ ਸਮੁੱਚੇ ਪ੍ਰਧਾਨਗੀ ਮੰਡਲ ਨੂੰ ਜੀ ਆਇਆਂ ਨੂੰ ਆਖਿਆ ਤੇ ਇਸ ਦਿਹਾੜੇ ਦੀ ਮਹੱਤਤਾ ਸਬੰਧੀ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਿਰਜਕ ਮਾਂ ਬੋਲੀ ਦੀ ਸੇਵਾ ਨਹੀਂ ਕਰਦੇ, ਮਾਂ ਬੋਲੀ ਉਨ੍ਹਾਂ ਨੂੰ ਸਿਰਜਦੀ ਹੈ। ਜ਼ਿਲ੍ਹਾ ਖੋਜ ਅਫ਼ਸਰ ਅਤੇ ਉੱਘੇ ਸ਼ਾਇਰ ਗੁਰਪ੍ਰੀਤ ਨੇ ਵਿਦਿਆਰਥੀਆਂ ਨਾਲ ਪ੍ਰਿੰਸੀਪਲ ਤੇਜਾ ਸਿੰਘ ਦੇ ਨਿਬੰਧ 'ਘਰ ਦਾ ਪਿਆਰ' ਸਬੰਧੀ ਮਹੱਤਵਪੂਰਨ ਨੁਕਤੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਹਰ ਪਾਠਕ ਦੀ ਆਪਣੀ ਪੜ੍ਹਤ ਹੈ।
ਪਾਠਕ ਨੂੰ ਖੁੱਲ੍ਹ ਹੁੰਦੀ ਹੈ ਕਿ ਉਹ ਪਾਠ ਨੂੰ ਜਿਵੇਂ ਚਾਹੇ ਪੜ੍ਹ ਸਕਦਾ ਹੈ। ਉਨ੍ਹਾਂ ਆਪਣੀ 'ਘਰ ਦਾ ਪਿਆਰ' ਨਿਬੰਧ ਦੀਆਂ ਸਤਰਾਂ ਨੂੰ ਆਧਾਰ ਬਣਾ ਕੁ ਉਨ੍ਹਾਂ ਦੇ ਵੱਖ ਵੱਖ ਪ੍ਰਸੰਗ ਵਿਚ ਅਰਥ ਸਾਂਝੇ ਕੀਤੇ। ਗੁਰਦੀਪ ਸਿੰਘ ਨੇ ਲੇਖਕ ਦੀ ਸਮਝ/ਵਿਚਾਰਧਾਰਾ, ਪਾਠ ਦੀ ਖੁੱਲ੍ਹੀ ਰੀਡਿੰਗ, ਸਾਹਿਤ ਸਿਧਾਂਤ ਅਤੇ ਪਾਠ ਦੀ ਰਾਜਨੀਤੀ ਸਬੰਧੀ ਨੁਕਤੇ ਸਾਂਝੇ ਕੀਤੇ। ਜ਼ਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ ਨੇ ਜੇ. ਕ੍ਰਿਸ਼ਨਾ ਮੂਰਤੀ ਦੀ ਪੁਸਤਕ ਦੇ ਹਵਾਲੇ ਨਾਲ ਵਿਦਿਆਰਥੀਆਂ ਨਾਲ ਕਿਤਾਬ ਕਿਵੇਂ ਪੜ੍ਹੀਏ ਦੇ ਬਾਰੇ ਗੰਭੀਰ ਗੱਲਾਂ ਕੀਤੀਆਂ। ਪਾਠਕ ਨੂੰ ਕਿਤਾਬ ਪੜ੍ਹਨ ਸਮੇਂ ਬਿਨਾਂ ਕਿਸੇ ਬੋਝ ਅਤੇ ਆਪਣੇ ਆਪ ਨੂੰ ਖਾਲੀ ਕਰਕੇ ਕਿਤਾਬ ਦੇ ਅਰਥ ਤੱਕ ਜਾਣਾ ਚਾਹੀਦਾ ਹੈ। ਉਨ੍ਹਾਂ ਆਪਣੀ ਨਿੱਜੀ ਜ਼ਿੰਦਗੀ ਵਿਚੋਂ ਪਾਠ ਪੜ੍ਹਨ ਦੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਡਾ. ਸਤਗੁਰ ਸਿੰਘ ਸਾਬਕਾ ਮੁਖੀ ਪੰਜਾਬੀ ਵਿਭਾਗ ਨੇ ਵਿਿਦਆਰਥੀ ਨਾਲ ਪਾਠ ਪੜ੍ਹਨ ਸਬੰਧੀ ਆਪਣੇ ਨਿੱਜੀ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਸਾਹਿਤ ਦੀ ਰਾਜਨੀਤੀ ਦੇ ਹਵਾਲੇ ਨਾਲ ਸਾਹਿਤ ਪਾਠ ਦੀ ਰਾਜਨੀਤੀ ਸਬੰਧੀ ਵਿਦਿਆਰਥੀਆਂ ਨਾਲ ਨੁਕਤੇ ਸਾਂਝੇ ਕੀਤੇ। ਪਾਠ ਸਿਰਜਣ ਅਤੇ ਪੜ੍ਹਨ ਸਮੇਂ ਦੇਸ਼ ਕਾਲ ਦੇ ਕੀ ਮਾਇਨੇ ਹੁੰਦੇ ਹਨ। ਸਮਾਂ ਬੀਤਣ ਬਾਅਦ ਉਸ ਪਾਠ ਆਪਣਾ ਅਰਥ ਅਤੇ ਪ੍ਰਸੰਗ ਕਿਸ ਤਰ੍ਹਾਂ ਬਦਲ ਲੈਂਦੇ ਹਨ। ਇਸ ਮੌਕੇ ਪੰਜਾਬੀ ਵਿਭਾਗ ਦੇ ਅਧਿਆਪਕ ਹਾਜ਼ਰ ਸਨ।