ਸ. ਮਾ. ਵਰਿਆਮ ਸਿੰਘ ਦੀ ਯਾਦ ’ਚ ਗੁਰਮਤਿ ਸਮਾਗਮ
ਪੰਥ ਮਹਾਨ ਵਿਦਵਾਨ ਅਤੇ ਕੀਰਤਨੀਏ
Publish Date: Mon, 04 May 2026 05:42 PM (IST)
Updated Date: Tue, 05 May 2026 04:08 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਪੰਥ ਮਹਾਨ ਵਿਦਵਾਨ ਅਤੇ ਕੀਰਤਨੀਏ ਸਵ: ਮਾਸਟਰ ਵਰਿਆਮ ਸਿੰਘ ਦੀ ਨਿੱਘੀ ਯਾਦ ਵਿੱਚ ਗੁਰਮਤਿ ਸਮਾਗਮ ਗੁਰਦੁਆਰਾ ਸਿੰਘ ਸਭਾ ਮੇਨ ਬਾਜ਼ਾਰ ਮਾਨਸਾ ਵਿਖੇ ਮਨਾਇਆ ਗਿਆ। ਸਥਾਨਕ ਗੁਰਦੁਆਰਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਪ੍ਰਸਿੱਧ ਕੀਰਤਨੀਏ ਭਾਈ ਉਂਕਾਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ ਨੇ ਸੰਗਤ ਨੂੰ ਰਸ ਪਿੰਨਾਂ ਗੁਰਬਾਣੀ ਕੀਰਤਨ ਕਰਕੇ ਨਿਹਾਲ ਕੀਤਾ, ਹੋਰ ਰਾਗੀ ਜੱਥੇ ਨੇ ਆਪਣੀਆਂ ਹਾਜ਼ਰੀ ਕੀਰਤਨ ਕਰਕੇ ਆਪਣੀ ਹਾਜ਼ਰੀ ਲਗਵਾਈ। ਮਾਸਟਰ ਜਸਵੀਰ ਸਿੰਘ ਖ਼ਾਲਸਾ ਨੇ ਮਾਸਟਰ ਵਰਿਆਮ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਘਵੀਰ ਸਿੰਘ, ਬਲਵੀਰ ਸਿੰਘ ਔਲਖ ਮੈਂਬਰ ਅਤੇ ਤਜਿੰਦਰ ਸਿੰਘ ਟੀਟੂ ਵੱਲੋਂ ਰਾਗੀ ਮਨਜੀਤ ਸਿੰਘ ਅਤੇ ਉਧੇ ਸਿੰਘ ਨੂੰ ਦਸਤਾਰ ਦੇ ਸਨਮਾਨ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਪਵਨਦੀਪ ਸਿੰਘ ਬਲਜੀਤ ਸਿੰਘ ਸੇਠੀ, ਬੀਰਬੱਲ ਸਿੰਘ, ਆਦਿ ਹਾਜ਼ਰ ਸਨ।