ਵਜੀਫ਼ਾ ਪ੍ਰੀਖਿਆ ਪਾਸ ਕਰਨ ਵਾਲੇ ਗੁਰ ਸਿਮਰਨ ਨੂੰ ਮਿਲਣਗੇ 12000 ਰੁਪਏ
ਸਰਦੂਲਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ
Publish Date: Fri, 01 May 2026 06:40 PM (IST)
Updated Date: Sat, 02 May 2026 04:11 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਗੁਰ ਸਿਮਰਨ ਦਾਸ ਨੇ ਹਰ ਸਾਲ ਸਕੂਲ ਸਿੱਖਿਆ ਵਿਭਾਗ ਵੱਲੋਂ ਆਯੋਜਿਤ ਕੀਤੇ ਜਾਣ ਵਾਲੀ ਵਜ਼ੀਫ਼ਾ ਪ੍ਰੀਖਿਆ (ਐਨਐਮਐਮਐਸ) ਪਾਸ ਕਰ ਕੇ ਜਿੱਥੇ ਮਾਪਿਆਂ ਦਾ ਮਾਣ ਵਧਾਇਆ ਹੈ, ਉਥੇ ਹੀ ਸਕੂਲ ਦਾ ਨਾਂ ਵੀ ਰੋਸ਼ਨ ਕੀਤਾ ਹੈ। ਸਕੂਲ ਦੇ ਡੀਪੀ ਮਾਸਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਗੁਰ ਸਿਮਰਨ ਦਾਸ ਪੁੱਤਰ ਜਗਜੀਤ ਦਾਸ ਵਾਸੀ ਸਰਦੂਲਗੜ੍ਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਸਰਦੂਲਗੜ੍ਹ ਦਾ 8ਵੀਂ ਦਾ ਵਿਦਿਆਰਥੀ ਹੈ, ਜਿਸ ਨੇ ਸਿਖਿਆ ਵਿਭਾਗ ਵੱਲੋਂ ਆਯੋਜਿਤ ਵਜੀਫ਼ਾ ਪ੍ਰੀਖਿਆ ਪਾਸ ਕੀਤੀ ਹੈ। ਇਸ ਨਾਲ ਹੁਣ ਇਸ ਵਿਦਿਆਰਥੀ ਨੂੰ 12000 ਹਜ਼ਾਰ ਰੁਪਏ ਸਾਲਾਨਾ ਲਗਾਤਾਰ ਚਾਰ ਸਾਲ ਲਈ ਮਿਲਣਗੇ। ਵਿਦਿਆਰਥੀ ਦੀ ਇਸ ਉਪਲੱਬਧੀ ਤੇ ਸਕੂਲ ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਸਕੂਲ ਮੈਨੇਜ਼ਮੈਂਟ ਕਮੇਟੀ ਵਲੋਂ ਸਵੇਰ ਦੀ ਸਭਾ ਵਿੱਚ ਸਨਮਾਨਿਤ ਕੀਤਾ ਗਿਆ। ਇਹ ਸਭ ਬੱਚੇ ਦੀ ਮਿਹਨਤ ਦੇ ਨਾਲ ਨਾਲ ਸਕੂਲ ਸਟਾਫ ਦੇ ਵੀ ਵੱਡੇ ਯੋਗਦਾਨ ਨਾਲ ਹੀ ਸੰਭਵ ਹੈ। ਇਸ ਮੌਕੇ ਹਾਜ਼ਰ ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਵਿਦਿਆਰਥੀ ਦੀ ਇਸ ਪ੍ਰਾਪਤੀ ਲਈ ਉਸ ਨੂੰ ਵਧਾਈ ਦਿੱਤੀ।