ਚੋਰੀਸ਼ੁਦਾ ਬਾਈਕ ਸਮੇਤ ਇਕ ਵਿਅਕਤੀ ਕਾਬੂ
ਜੀਆਰਪੀ ਮਾਨਸਾ ਵੱਲੋਂ ਚੋਰੀ
Publish Date: Wed, 13 May 2026 06:14 PM (IST)
Updated Date: Thu, 14 May 2026 04:06 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜੀਆਰਪੀ ਮਾਨਸਾ ਵੱਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਨੂੰ ਕਾਬੂ ਕੀਤਾ ਹੈ। ਏਐੱਸਆਈ ਪਾਖਰ ਸਿੰਘ ਇੰਚਾਰਜ ਚੌਂਕੀ ਨੇ ਦੱਸਿਆ ਕਿ ਜਦ ਪੁਲਿਸ ਪਾਰਟੀ ਸਮੇਤ ਉਹ ਚੈਕਿੰਗ ਕਰ ਰਹੇ ਸਨ ਤਾਂ ਇਸ ਦੌਰਾਨ ਇੱਕ ਵਿਅਕਤੀ ਬਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਨੰਗਲ ਕਲਾਂ ਥਾਣਾ ਸਦਰ ਮਾਨਸਾ ਜ਼ਿਲ੍ਹਾ ਮਾਨਸਾ ਕੋਲੋਂ ਇੱਕ ਚੋਰੀ ਦਾ ਬਾਈਕ ਸੁਪਰ ਸਪਲੈਂਡਰ ਬਰਾਮਦ ਹੋਣ ‘ਤੇ ਮੁਕੱਦਮਾ ਨੰਬਰ. 54 ਮਿਤੀ 12 ਮਈ 2026, ਅ/ਧ 303(ਸੀ) ਥਾਣਾ ਜੀਆਰਪੀ ਬਠਿੰਡਾ ਦਰਜ ਰਜਿਸਟਰਡ ਕਰਵਾਇਆ ਤੇ ਤਫਤੀਸ਼ ਅਮਲ ਵਿੱਚ ਲਿਆਂਦੀ।