ਹਾਈ ਸਕੂਲ ਦੋਦੜਾ ’ਚ 10ਵੀਂ ਦਾ ਨਤੀਜਾ ਸ਼ਾਨਦਾਰ
ਸਰਕਾਰੀ ਹਾਈ ਸਕੂਲ ਦੋਦੜਾ ਦਾ ਦਸਵੀਂ
Publish Date: Sat, 16 May 2026 06:12 PM (IST)
Updated Date: Sun, 17 May 2026 04:09 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਸਰਕਾਰੀ ਹਾਈ ਸਕੂਲ ਦੋਦੜਾ ਦਾ ਦਸਵੀਂ ਜਮਾਤ 2025-26 ਦਾ ਸਲਾਨਾ ਬੋਰਡ ਨਤੀਜ਼ਾ ਸ਼ਾਨਦਾਰ ਰਿਹਾ। ਸਕੂਲ ਹੈੱਡਮਾਸਟਰ ਗੁਰਦਾਸ ਸਿੰਘ ਸੇਖੋਂ ਨੇ ਕਿਹਾ ਕਿ ਸਕੂਲ ਦਾ ਸਲਾਨਾ ਨਤੀਜ਼ਾ 100 ਫ਼ੀਸਦ ਰਿਹਾ ਅਤੇ ਸਕੂਲ ਦੇ ਤਿੰਨ ਬੱਚਿਆਂ ਨੇ 90 ਫ਼ੀਸਦ ਤੋਂ ਵੱਧ, 15 ਬੱਚਿਆਂ ਨੇ 80 ਫ਼ੀਸਦ ਤੋਂ ਵੱਧ, 12 ਬੱਚਿਆਂ ਨੇ 70 ਫ਼ੀਸਦੀ ਤੋਂ ਵੱਧ ਅੰਕ ਹਾਸਿਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਹੋਣਹਾਰ ਵਿਦਿਆਰਥਣ ਕੁਲਵਿੰਦਰ ਕੌਰ ਨੇ 604 ਅੰਕ, ਰਮਨਦੀਪ ਕੌਰ ਨੇ 602 ਅੰਕ ਅਤੇ ਕਮਲਜੋਤ ਕੌਰ ਨੇ 592 ਅੰਕ ਹਾਸਿਲ ਕਰਕੇ ਕ੍ਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ ਹੈ । ਸਕੂਲ ਦੇ 4 ਬੱਚਿਆਂ ਨੇ ਕੰਪਿਊਟਰ ਸਾਇੰਸ ਵਿਸ਼ੇ ਵਿੱਚੋਂ, ਇੱਕ ਬੱਚੇ ਨੇ ਵਿਗਿਆਨ ਵਿਸ਼ੇ ਵਿੱਚੋਂ ਤੇ ਇਕ ਬੱਚੇ ਨੇ ਹਿੰਦੀ ਵਿਸ਼ੇ ਵਿੱਚੋਂ 100/100 ਅੰਕ ਹਾਸਲ ਕੀਤੇ ਹਨ, ਜਿਸਦੇ ਲਈ ਅਧਿਆਪਕਾ ਜਗਵਿੰਦਰ ਕੌਰ,ਨਵਨੀਤ ਬਾਂਸਲ ਤੇ ਮੰਜੂ ਬਾਲਾ ਪੁਰੀ ਵਧਾਈ ਦੇ ਪਾਤਰ ਹਨ। ਸਕੂਲ ਦੇ 80% ਤੋਂ ਵੱਧ ਅੰਕ ਹਾਸਿਲ ਕਰਨ ਵਾਲ਼ੇ ਬੱਚਿਆਂ ਵਿੱਚ ਰੋਸ਼ਨਪ੍ਰੀਤ ਸਿੰਘ ਨੇ 583, ਜਸ਼ਨਦੀਪ ਕੌਰ ਨੇ 575, ਜਸਵੀਨ ਕੌਰ ਨੇ 560, ਕੋਮਲਪ੍ਰੀਤ ਕੌਰ 558,ਕੋਮਲਪ੍ਰੀਤ ਕੌਰ ਨੇ 553, ਲਵਪ੍ਰੀਤ ਸਿੰਘ ਨੇ 546, ਜਸਪ੍ਰੀਤ ਸਿੰਘ ਨੇ 541, ਜਸ਼ਨ ਕੌਰ ਨੇ 540, ਕਰਨਵੀਰ ਸਿੰਘ ਨੇ 539, ਅਮਨਦੀਪ ਕੌਰ ਨੇ 532 , ਮਨਜੋਤ ਕੌਰ ਨੇ 532, ਹੁਸਨਪ੍ਰੀਤ ਕੌਰ ਨੇ 525 , ਮਨਪ੍ਰੀਤ ਕੌਰ ਨੇ 525, ਸੁਖਮਨਦੀਪ ਕੌਰ ਨੇ 524, ਜਸਬੀਰ ਕੌਰ ਨੇ 521 ਅੰਕ ਹਾਸਿਲ ਕਰਕੇ ਆਪਣੇ ਅਧਿਆਪਕਾਂ,ਸਕੂਲ ਤੇ ਮਾਪਿਆਂ ਦਾ ਰੌਸ਼ਨ ਕੀਤਾ ਹੈ । ਸਕੂਲ ਹੈੱਡਮਾਸਟਰ ਨੇ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਸਕੂਲ ਦੇ ਹੋਣਹਾਰ ਬੱਚਿਆਂ ਦੀ ਪੜੵਾਈ ਪੂਰੀ ਲਗਨ, ਸਮੂਹ ਅਧਿਆਪਕਾਂ ਦੁਆਰਾ ਤਨਦੇਹੀ ਨਾਲ਼ ਕਰਵਾਈ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਨੂੰ ਦਿੱਤਾ ਹੈ। ਇਹ ਸ਼ਾਨਦਾਰ ਨਤੀਜ਼ਾ ਸਕੂਲ ਦੀ ਸਿੱਖਿਆ ਦੇ ਵਧੀਆ ਮਿਆਰ ਦੀ ਵੀ ਤਸਦੀਕ ਕਰਦਾ ਹੈ। ਇਸ ਮੌਕੇ ਸਕੂਲ ਅਧਿਆਪਕ ਵੀਨਾ, ਗਗਨਦੀਪ, ਸੀਮਾ ਸਿੰਗਲਾ, ਮਲਕੀਤ ਕੌਰ, ਨਵਨੀਤ ਬਾਂਸਲ , ਗੁਰਪ੍ਰੀਤ ਸਿੰਘ, ਅੰਮ੍ਰਿਤਪਾਲ ਕੌਰ , ਮੰਜੂ ਬਾਲਾ ਪੁਰੀ , ਜਗਵਿੰਦਰ ਕੌਰ, ਪਰਮਿੰਦਰ ਕੌਰ , ਬੱਬੂ ਬਾਂਸਲ ਕਰਮਜੀਤ ਕੌਰ, ਪ੍ਰਭਜੋਤ ਕੌਰ ਨੇ ਵੀ ਸ਼ਾਨਦਾਰ ਨਤੀਜ਼ੇ ਲਈ ਮੁਬਾਰਕਬਾਦ ਦਿੱਤੀ।