ਨਾਬਾਲਿਗਾ ਨੂੰ ਵਰਗਲਾਉਣ ਦੇ ਮਾਮਲੇ ’ਚ ਦੋ ’ਤੇ ਕੇਸ
ਨਾਬਾਲਗ ਲੜਕੀ ਨੂੰ ਵਰਗਲਾਉਣ
Publish Date: Mon, 27 Apr 2026 07:13 PM (IST)
Updated Date: Tue, 28 Apr 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਨਾਬਾਲਿਗਾ ਨੂੰ ਵਰਗਲਾਉਣ ਦੇ ਮਾਮਲੇ ‘ਚ ਦੋ ਖ਼ਿਲਾਫ਼ ਥਾਣਾ ਸਿਟੀ 2 ਮਾਨਸਾ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਐੱਸਆਈ ਗੁਰਮੀਤ ਕੌਰ ਨੇ ਦੱਸਿਆ ਕਿ ਮੁਦੱਈ ਵਿਅਕਤੀ ਅਨੁਸਾਰ ਉਸ ਦੀ ਲੜਕੀ ਜਿਸ ਦੀ ਜਨਮ ਮਿਤੀ 4 ਮਾਰਚ 2010 ਹੈ। ਉਸ ਦੀ ਉਮਰ ਕਰੀਬ 15 ਸਾਲ ਬਣਦੀ ਹੈ, ਨੂੰ ਵਿਅਕਤੀ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਕਿਧਰੇ ਲੈ ਗਏ। ਜਾਂਚ ਅਧਿਕਾਰੀ ਐੱਸਆਈ ਗੁਰਮੀਤ ਕੌਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮੁਲਜ਼ਮ ਗਗਨਦੀਪ ਸਿੰਘ ਵਾਸੀ ਡਾ. ਅੰਬੇਡਕਰ ਵਾਲੀ ਗਲੀ ਭੱਠਾ ਬਸਤੀ ਮਾਨਸਾ ਅਤੇ ਪਵਨਪ੍ਰੀਤ ਸਿੰਘ ਵਾਸੀ ਗੋਨਿਆਣਾ ਖੁਰਦ ਬਠਿੰਡਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।