ਮਾਨਸਾ ਜ਼ਿਲ੍ਹੇ ਦੇ 4 ਅਧਿਆਪਕ ਫ਼ਿਨਲੈਂਡ ਟ੍ਰੇਨਿੰਗ ਲਈ ਚੁਣੇ
ਪੰਜਾਬ ਦੀ ਸਰਕਾਰ ਵੱਲੋਂ ਅਧਿਆਪਕਾਂ
Publish Date: Fri, 01 May 2026 06:46 PM (IST)
Updated Date: Sat, 02 May 2026 04:11 AM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਪੰਜਾਬ ਦੀ ਸਰਕਾਰ ਵੱਲੋਂ ਅਧਿਆਪਕਾਂ ਨੂੰ ਗੁਣਵੱਤਾ ਭਰਪੂਰ ਵਿੱਦਿਆ ਨਾਲ ਜੋੜਨ ਲਈ ਬਹੁਤ ਸਾਰੇ ਪ੍ਰਾਇਮਰੀ ਅਧਿਆਪਕਾਂ ਨੂੰ ਵੱਖ-ਵੱਖ ਬੈਚਾਂ ਰਾਹੀਂ ਫ਼ਿਨਲੈਂਡ ਭੇਜਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਅਗਲੇ ਬੈਚ ਵਿੱਚ ਵੀ ਜ਼ਿਲ੍ਹਾ ਮਾਨਸਾ ਨਾਲ ਸਬੰਧਿਤ ਚਾਰ ਪ੍ਰਾਇਮਰੀ ਅਧਿਆਪਕ ਫਿਨਲੈਂਡ ਦੇ ਦੌਰੇ ਤੇ ਜਾ ਰਹੇ ਹਨ, ਜਿੰਨ੍ਹਾਂ ਵਿੱਚ ਸੁਖਜੀਤ ਸਿੰਘ ਚਹਿਲ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੇਹਲੇ, ਅੰਗਰੇਜ਼ ਸਿੰਘ ਈਟੀਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਸਾਹਨੇਵਾਲੀ, ਜਗਤਾਰ ਸਿੰਘ ਲਾਡੀ ਸਰਕਾਰੀ ਪ੍ਰਾਇਮਰੀ ਸਕੂਲ ਜਵਾਹਰਕੇ ਅਤੇ ਨੀਨਾ ਬਾਤਿਸ਼ ਈਟੀਟੀ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਫੁੱਲੂਵਾਲਾ ਡੋਗਰਾ ਦੇ ਨਾਂ ਸ਼ਾਮਲ ਹਨ। ਉਕਤ ਚੁਣੇ ਗਏ ਅਧਿਆਪਕ 18 ਮਈ ਤੋਂ 29 ਮਈ ਤੱਕ ਯੂਨੀਵਰਸਿਟੀ ਆਫ਼ ਤੁਰਕੂ ਫਿਨਲੈਂਡ ਵਿਖ਼ੇ ਟ੍ਰੇਨਿੰਗ ਕੈਂਪ ਲਗਾਉਣਗੇ।ਉਕਤ ਅਧਿਆਪਕਾਂ ਦੀ ਚੋਣ ਤੇ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਐਲੀਮੈਂਟਰੀ ਸਿੱਖਿਆ) ਮੰਜੂ ਬਾਲਾ, ਐਸਸੀਈਆਰਟੀ ਦੇ ਸਹਾਇਕ ਡਾਇਰੈਕਟਰ ਅਤੇ ਡਾਇਟ ਅਹਿਮਦਪੁਰ ਦੇ ਪ੍ਰਿੰਸੀਪਲ ਡਾਕਟਰ ਬੂਟਾ ਸਿੰਘ ਸੇਖੋਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਤਪਾਲ ਸਿੰਘ ਨੇ ਖੁਸ਼ੀ ਜ਼ਾਹਰ ਕਰਦਿਆਂ ਵਧਾਈ ਵੀ ਦਿੱਤੀ।