ਪਹਿਲੇ ਦਿਨ ਕਿਸੇ ਨੇ ਵੀ ਨਹੀਂ ਭਰੇ ਕਾਗ਼ਜ਼
ਸੰਗਤ ਮੰਡੀ, ਪੰਜਾਬੀ ਜਾਗਰਣ,
Publish Date: Wed, 13 May 2026 08:29 PM (IST)
Updated Date: Thu, 14 May 2026 04:15 AM (IST)
ਸੰਗਤ ਮੰਡੀ, ਪੰਜਾਬੀ ਜਾਗਰਣ, ਧਰਮਪਾਲ ਸ਼ਰਮਾ : ਪੰਜਾਬ ’ਚ ਨਗਰ ਕੌਂਸਲ ਨਗਰ ਨਿਗਮ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਲਈ ਉਮੀਦਵਾਰਾਂ ਵੱਲੋਂ ਅੱਜ ਆਪਣੇ ਨਾਮਜਾਦਗੀਆਂ ਪੇਪਰ ਦਾਖਲ ਕਰਨ ਦਾ ਪਹਿਲਾ ਦਿਨ ਸੀ ਇਸ ਪਹਿਲੇ ਦਿਨ ਵਿੱਚ ਅੱਜ ਜ਼ਿਲ੍ਹਾ ਬਠਿੰਡਾ ਦੀ ਨਗਰ ਕੌਂਸਲ ਸੰਗਤ ਲਈ ਕਿਸੇ ਵੀ ਉਮੀਦਵਾਰ ਨੇ ਨਾਮਜ਼ਦਗੀ ਦੀ ਪੇਪਰ ਦਾਖ਼ਲ ਨਹੀਂ ਕੀਤੇ। ਜਾਣਕਾਰੀ ਦਿੰਦਿਆਂ ਅੱਜ ਰਿਟਰਨਿੰਗ ਅਫਸਰ ਹਰਪ੍ਰੀਤ ਸਾਗਰ ਨੇ ਦੱਸਿਆ ਹੈ ਕਿ ਸੰਗਤ ਮੰਡੀ ਦੇ 9 ਵਾਰਡਾਂ ਦੀਆਂ ਚੋਣਾਂ ਕਰਵਾਈਆਂ ਜਾ ਰਹੀਆਂ ਹਨ ਰਿਟਰਨਿੰਗ ਅਫਸਰ ਨੇ ਦੱਸਿਆ ਹੈ ਕਿ 13 ਮਈ ਤੋਂ 16 ਮਈ ਤਕ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਨਾਮਜ਼ਾਦਗੀਆਂ ਦਾਖਲ ਕਰਵਾਈਆਂ ਜਾਣਗੀਆਂ ਅਤੇ 19 ਤਰੀਕ ਨੂੰ ਜੋ ਉਮੀਦਵਾਰ ਆਪਣੇ ਨਾਮਜ਼ਦਗੀ ਪੇਪਰ ਵਾਪਸ ਲੈਣੇ ਚਾਹੁੰਦਾ ਹੈ ਲੈ ਸਕਦਾ ਹੈ, ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਵੋਟਿੰਗ ਪ੍ਰਣਾਲੀ ਵਿੱਚ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣ ਤਾਂ ਜੋ ਕਿ ਅਮਨ ਸ਼ਾਂਤੀ ਨਾਲ ਇਸ ਵੋਟਿੰਗ ਪ੍ਰਣਾਲੀ ਨੂੰ ਨੇਪਰੇ ਚੜਾਇਆ ਜਾ ਸਕੇ।