ਅੱਗ ਲੱਗਣ ਨਾਲ ਡਿੱਗੀ ਛੱਤ ਤੇ ਟ੍ਰੈਕਟਰ ਵੀ ਸੜਿਆ
ਰਾਤ ਨੂੰ ਸਰਦੂਲਗੜ੍ਹ ਦੇ ਵਾਰਡ ਨੰਬਰ. 4 ਸਿਰਸਾ
Publish Date: Sun, 10 May 2026 06:48 PM (IST)
Updated Date: Mon, 11 May 2026 04:09 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇੱਥੋਂ ਦੇ ਰਾਤ ਨੂੰ ਵਾਰਡ ਨੰਬਰ. 4 ਸਿਰਸਾ ਕੈਂਚੀਆਂ ਤੇ ਜਸਵੀਰ ਸਿੰਘ ਪੁੱਤਰ ਤੇਜਾ ਸਿੰਘ ਦੇ ਘਰ ਪਸ਼ੂਆਂ ਵਾਲੇ ਬਰਾਂਡੇ ਵਿੱਚ ਅਚਾਨਕ ਅੱਗ ਲੱਗ ਗਈ। ਇਸ ਨਾਲ ਜਿੱਥੇ ਉਥੇ ਖੜ੍ਹੇ ਪਸ਼ੂਆਂ ਨੂੰ ਅੱਗ ਦਾ ਸੇਕ ਲੱਗਿਆ, ਉੱਥੇ ਹੀ ਬਰਾਂਡੇ ਵਿੱਚ ਖੜ੍ਹਾ ਟ੍ਰੈਕਟਰ ਸੜ ਕੇ ਸੁਆਹ ਹੋ ਗਿਆ ਅਤੇ ਬਰਾਂਡੇ ਦੀ ਛੱਤ ਵੀ ਡਿੱਗ ਪਈ। ਇਸ ਸਬੰਧੀ ਜਸਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਜਦ ਉਹ ਬਾਥਰੂਮ ਜਾਣ ਲਈ ਉਠਿਆ ਤਾਂ ਉਸ ਨੇ ਦੇਖਿਆ ਕਿ ਪਸ਼ੂਆਂ ਵਾਲੇ ਬਰਾਂਡੇ ਵਿੱਚ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ, ਜਿਸ ਤੇ ਉਨ੍ਹਾਂ ਘਰ ਦੇ ਦੂਸਰੇ ਮੈਬਰਾਂ ਨੂੰ ਚੁੱਕਿਆ ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਅੱਗ ਨੂੰ ਬੇਕਾਬੂ ਹੁੰਦਾ ਦੇਖ ਕੇ ਫ਼ਾਇਰ ਬ੍ਰਿਗੇਡ ਨੂੰ ਮੌਕੇ ਤੇ ਸੱਦਿਆ ਗਿਆ ਤਾਂ ਫ਼ਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਜਦੋਂ ਤਕ ਅੱਗ ’ਤੇ ਕਾਬੂ ਪਾਇਆ ਗਿਆ। ਉਦੋਂ ਤੱਕ ਬਰਾਂਡੇ ਦੀ ਛੱਤ ਸੜ ਕੇ ਸੁਆਹ ਹੋ ਚੁੱਕੀ ਸੀ ਅਤੇ ਅੰਦਰ ਖੜ੍ਹੇ ਦੁਧਾਰੂ ਪਸ਼ੂ ਵੀ ਅੱਗ ਦੇ ਸੇਕ ਨਾਲ ਜ਼ਖਮੀ ਹੋ ਗਏ ਸਨ। ਇਸ ਤੋਂ ਇਲਾਵਾ ਉਥੇ ਖੜ੍ਹਾ ਟ੍ਰੈਕਟਰ ਵੀ ਸੜ ਗਿਆ। ਤਕਰੀਬਨ 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਉਨ੍ਹਾਂ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।