ਕੰਚਨ ਕੁਮਾਰੀ ਹੱਤਿਆ 'ਚ ਸ਼ਾਮਲ ਪੰਜਵੇਂ ਮੁਲਜ਼ਮ ਦੀ ਹੋਈ ਪਛਾਣ, ਮੁੱਖ ਮੁਲਜ਼ਮ ਮਹਿਰੋਂ ਨੂੰ ਵਿਦੇਸ਼ ਭਜਾਉਣ ਵਿਚ ਕੀਤੀ ਸੀ ਮਦਦ
ਚਰਚਿਤ ਸੋਸ਼ਲ ਮੀਡੀਆ ਇੰਫਲੂਐਂਸਰ ਕੰਚਨ ਕੁਮਾਰੀ ਉਰਫ਼ “ਕਮਲ ਕੌਰ ਭਾਬੀ” ਦੇ ਬਹੁਚਰਚਿਤ ਕਤਲ ਮਾਮਲੇ ਵਿੱਚ ਸ਼ਾਮਲ ਪੰਜਵੇਂ ਮੁਲਜ਼ਮ ਦੀ ਬਠਿੰਡਾ ਪੁਲਿਸ ਨੇ ਪਛਾਣ ਕਰ ਲਈ ਹੈ। ਪੁਲਿਸ ਨੇ ਮਾਮਲੇ ਵਿਚ ਜਾਂਚ ਨੂੰ ਅੱਗੇ ਵਧਾਉਂਦਿਆਂ ਇਕ ਹੋਰ ਵਿਅਕਤੀ ਨੂੰ ਕੇਸ ਵਿਚ ਨਾਮਜ਼ਦ ਕੀਤਾ ਹੈ।
Publish Date: Thu, 07 May 2026 06:35 PM (IST)
Updated Date: Thu, 07 May 2026 06:39 PM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਚਰਚਿਤ ਸੋਸ਼ਲ ਮੀਡੀਆ ਇੰਫਲੂਐਂਸਰ ਕੰਚਨ ਕੁਮਾਰੀ ਉਰਫ਼ “ਕਮਲ ਕੌਰ ਭਾਬੀ” ਦੇ ਬਹੁਚਰਚਿਤ ਕਤਲ ਮਾਮਲੇ ਵਿੱਚ ਸ਼ਾਮਲ ਪੰਜਵੇਂ ਮੁਲਜ਼ਮ ਦੀ ਬਠਿੰਡਾ ਪੁਲਿਸ ਨੇ ਪਛਾਣ ਕਰ ਲਈ ਹੈ। ਪੁਲਿਸ ਨੇ ਮਾਮਲੇ ਵਿਚ ਜਾਂਚ ਨੂੰ ਅੱਗੇ ਵਧਾਉਂਦਿਆਂ ਇਕ ਹੋਰ ਵਿਅਕਤੀ ਨੂੰ ਕੇਸ ਵਿਚ ਨਾਮਜ਼ਦ ਕੀਤਾ ਹੈ। ਪੁਲਿਸ ਮੁਤਾਬਕ ਹੁਣ ਤਕ ਇਸ ਕੇਸ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦਕਿ ਪੰਜਵੇਂ ਮੁਲਜ਼ਮ ਨੂੰ ਕੇਸ ਵਿਚ ਨਾਮਜ਼ਦ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਝਬਾਲ ਵਜੋਂ ਹੋਈ ਹੈ। ਉਸ ਨੇ ਮੁੱਖ ਮੁਲਜ਼ਮ ਅੰਮ੍ਰਿਤਪਾਲ ਮਹਿਰੋਂ ਨੂੰ ਵਿਦੇਸ਼ ਭਜਾਉਣ 'ਚ ਮਦਦ ਕੀਤੀ ਸੀ।