ਸੀਵਰੇਜ ਦੇ ਸੜਕਾਂ ’ਤੇ ਖੜ੍ਹੇ ਗੰਦੇ ਪਾਣੀ ਕਾਰਨ ਬਿਮਾਰੀਆਂ ਫ਼ੈਲਣ ਦਾ ਖਦਸ਼ਾ
ਸੀਵਰੇਜ਼ ਦੇ ਖੜ੍ਹ ਰਹੇ ਗੰਦੇ ਪਾਣੀ ਕਾਰਨ ਲੋਕਾਂ ’ਚ ਬਿਮਾਰੀਆਂ
Publish Date: Thu, 22 May 2025 08:30 PM (IST)
Updated Date: Thu, 22 May 2025 08:33 PM (IST)

ਸੀਵਰੇਜ਼ ਦੇ ਸੜਕਾਂ ’ਤੇ ਖੜ੍ਹ ਰਹੇ ਗੰਦੇ ਪਾਣੀ ਨਾਲ ਬਿਮਾਰੀਆਂ ਫ਼ੈਲਣ ਦਾ ਖਦਸ਼ਾ ਫ਼ੋਟੋ : 08,09,10,11,12 ਐਮਏਐਨ ਕੈਪਸ਼ਨ : ਸੀਵਰੇਜ਼ ਦੇ ਗੰਦੇ ਪਾਣੀ ‘ਚੋਂ ਲੰਘ ਰਹੇ ਲੋਕ। ਕੈਪਸ਼ਨ : ਸੀਵਰੇਜ਼ ਦੇ ਗੰਦੇ ਪਾਣੀ ‘ਚੋਂ ਲੰਘ ਰਹੇ ਲੋਕ। ਕੈਪਸ਼ਨ : ਦੁੱਧ ਦਾ ਕੰਮ ਕਰਨ ਵਾਲੇ ਗਗਨਦੀਪ ਸਿੰਘ ਸਿੱਧੂ ਪਿੰਡ ਖੋਖਰ। ਕੈਪਸ਼ਨ : ਆਈਐਮਏ ਪ੍ਰਧਾਨ ਡਾ. ਜਨਕ ਰਾਜ ਸਿੰਗਲਾ। ਕੈਪਸ਼ਨ : ਡਾ. ਸ਼ੇਰ ਜੰਗ ਸਿੰਘ ਸਿੱਧੂ। ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ ਮਾਨਸਾ : ਸੀਵਰੇਜ ਦੇ ਪਾਣੀ ਕਾਰਨ ਲੋਕਾਂ ’ਚ ਬਿਮਾਰੀਆਂ ਫ਼ੈਲਣ ਦਾ ਖਦਸ਼ਾ ਪੈਦਾ ਹੋ ਰਿਹਾ ਹੈ। ਇਸ ਸਮੱਸਿਆ ਬਾਰੇ ਲੋਕਾਂ ਵੱਲੋਂ ਲਗਾਤਾਰ ਪ੍ਰਸ਼ਾਸਨ ਅੱਗੇ ਇਸ ਦੇ ਹੱਲ ਦੀ ਮੰਗ ਕੀਤੀ ਜਾ ਰਹੀ ਹੈ।• ਦੁੱਧ ਦਾ ਕੰਮ ਕਰਨ ਵਾਲੇ ਗਗਨਦੀਪ ਸਿੰਘ ਸਿੱਧੂ ਪਿੰਡ ਖੋਖਰ ਨੇ ਦੱਸਿਆ ਕਿ ਉਹ ਮਾਨਸਾ ’ਚ ਦੁੱਧ ਵੇਚਣ ਦਾ ਕੰਮ ਕਰਦਾ ਹੈ ਅਤੇ ਸੜਕਾਂ ’ਤੇ ਖੜ੍ਹੇ ਗੰਦੇ ਪਾਣੀ ਦੇ ਕਾਰਨ ਰੋਜ਼ਾਨਾ ਪਰੇਸ਼•ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾ. ਜਨਕ ਰਾਜ ਨੇ ਦੱਸਿਆ ਕਿ ਸੀਵਰੇਜ ਦਾ ਗੰਦਾ ਪਾਣੀ ਸਿਹਤ ਲਈ ਹਨੀਕਾਰਕ ਹੈ, ਜਿਸ ਕਰ ਕੇ ਤੰਦਰੁਸਤ ਵਿਅਕਤੀ ਨੂੰ ਬਿਮਾਰੀਆਂ ਘੇਰ ਲੈਂਦੀਆਂ ਹਨ। ਇਸ ਗੰਦੇ ਪਾਣੀ ਨਾਲ ਚਮੜੀ ਦੀ ਸਮੱਸਿਆ ਪੈਦਾ ਹੋ ਸਕਦੀ ਹੈ। ਬਹੁਤ ਸਾਰੇ ਲੋਕਾਂ ਨੂੰ ਗੰਦੇ ਪਾਣੀ ‘ਚੋਂ ਲੰਘਣਾ ਪੈਂਦਾ ਹੈ ਤੇ ਇਸ ਦੀ ਗੰਦੀ ਸਮੈੱਲ ਕਾਰਨ ਫੇਫੜਿਆਂ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਡਾਕਟਰ ਸ਼ੇਰ ਜੰਗ ਸਿੰਘ ਜਨਰਲ ਸਕੱਤਰ ਆਈਐਮਏ ਨੇ ਦੱਸਿਆ ਕਿ ਸੀਵਰੇਜ ਦੇ ਗੰਦੇ ਪਾਣੀ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਇੰਨ੍ਹਾਂ ’ਚ ਲੀਵਰ ਦੀ ਇਨਫ਼ੈਕਸ਼ਨ ਡਾਇਰੀਆ, ਜਿਸ ਕਰਕੇ ਪੇਟ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ।