ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਦਿੱਤੀ ਸਿਖਲਾਈ
ਬਲਾਕ ਬੁਢਲਾਡਾ ਦੇ ਪਿੰਡ ਰਾਮਨਗਰ
Publish Date: Wed, 20 May 2026 08:29 PM (IST)
Updated Date: Thu, 21 May 2026 04:08 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਬਲਾਕ ਬੁਢਲਾਡਾ ਦੇ ਪਿੰਡ ਰਾਮਨਗਰ ਭੱਠਲ ਵਿੱਖੇ ਖੇਤੀਬਾੜੀ ਵਿਭਾਗ ਦੇ ਮਾਰਕੀਟਿੰਗ ਵਿਭਾਗ ਵੱਲੋਂ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਕੈਂਪ ਦੀ ਸੁਰੂਆਤ ਡਾ. ਅਨੀਤ ਕੌਰ ਖੇਤੀਬਾੜੀ ਵਿਕਾਸ ਅਫ਼ਸਰ ਵੱਲੋਂ ਕੀਤੀ ਗਈ। ਉਨ੍ਹਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਦੱਸਆ ਕਿ ਮਾਰਕੀਟਿੰਗ ਵਿਭਾਗ ਦਾ ਕਿਸਾਨਾਂ ਪ੍ਰਤੀ ਕੀ ਫਰਜ਼ ਹੈ ਅਤੇ ਇਹ ਵਿੰਗ ਕਿਸ ਤਰ੍ਹਾਂ ਕਿਸਾਨਾਂ ਨੂੰ ਪੁਰਾਤਨ ਫ਼ਸਲੀ ਚੱਕਰ ਕਣਕ, ਝੋਨੇ ਵਿੱਚੋਂ ਕੱਢ ਉਨ੍ਹਾਂ ਨੂੰ ਹੋਰ ਸਹਾਇਕ ਧੰਦੇ ਸੁਰੂ ਕਰ ਵੱਧ ਮੁਨਾਫ਼ਾ ਕਮਾਉਣ ਲਈ ਪ੍ਰੇਰਿਤ ਕਰਦਾ ਹੈ। ਉਸ ਤੋਂ ਬਾਅਦ ਡਾ. ਜਸਲੀਨ ਕੌਰ ਖੇਤਬਾੜੀ ਵਿਕਾਸ ਅਫ਼ਸਰ ਨੇ ਕਿਸਾਨਾਂ ਨੂ ਅਪੀਲ ਕਰਦਿਆਂ ਕਿਹਾ ਕਿ ਉਹ ਖੇਤੀ ਉਪਜ ਤੋਂ ਉਤਪਾਦ ਬਣਾ ਕੇ ਅਤੇ ਆਪਣਾ ਬਰਾਂਡ ਬਣਾ ਕੇ ਵੇਚਣ ਤਾਂ ਜੋ ਉਨ੍ਹਾਂ ਨੂੰ ਵੱਧ ਮੁਨਾਫ਼ਾ ਹੋ ਸਕੇ ਉਦਾਹਰਨ ਵਜੋਂ ਉਨ੍ਹਾਂ ਨੇ ਦੱਸਆ ਕਿ ਜੇਕਰ ਵਕਸਾਨ ਸਰ੍ਹੋਂ ਮੰਡੀ ਵਿੱਚ ਸਿੱਧੀ ਵੇਚਣ ਦੀ ਬਜਾਏ ਉਸ ਦਾ ਤੇਲ ਕੱਢ ਕੇ ਵੇਚੇ ਤਾਂ ਉਹ ਜਿਆਦਾ ਮੁਨਾਫ਼ਾ ਕਮਾ ਸਕਦਾ ਹੈ । ਡਾ. ਹਰਮਨ ਵਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਅੱਜ ਕੱਲ ਕਿਸ ਤਰ੍ਹਾਂ ਖਾਣ – ਪੀਣ ਦੀ ਵਸਤਾਂ ਵਿੱਚ ਮਿਲਾਵਟ ਹੁੰਦੀ ਹੈ ਅਤੇ ਕਿਸ ਤਰ੍ਹਾਂ ਆਪਾਂ ਸੁੱਧ ਪਦਾਰਥ ਦੀ ਪਛਾਣ ਕਰ ਸਕਦੇ ਹਾਂ। ਉਨ੍ਹਾਂ ਨੇ ਰੋਜ਼ ਮਰੇ ਦੀ ਜ਼ਿੰਦਗੀ ਵਿਚ ਖਾਣ ਵਾਲੀਆਂ ਵਸਤਾਂ ਜਿਵੇਂ ਕਿ ਸਰੋਂ ਦਾ ਤੇਲ, ਹਲਦੀ, ਲਾਲ ਮਿਰਚ ਆਵਦ ਦੀ ਸੁੱਧਤਾ ਦੀ ਪਰਖ਼ ਕਰਨ ਲਈ ਭਾਰਤ ਸਰਕਾਰ ਵੱਲੋਂ ਪਰਮਾਣਿਕਤਾ ਨਿਸ਼ਾਨ ਐਗਮਾਰਕ ਬਾਰੇ ਜਾਣੂ ਕਰਾਇਆ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਐਗਮਾਰਕ ਸੁਦਾ ਹੀ ਪਦਾਰਥ ਦਾ ਸੇਵਨ ਕਰਨ ਤਾਂ ਜ਼ੋ ਮਿਲਾਵਟੀ ਪਦਾਰਥ ਖ਼ਾ ਕੇ ਹੋਣ ਵਾਲੀਆਂ ਬਿਮਾਰੀਆ ਤੋਂ ਬਚਿਆ ਜਾ ਸਕੇ। ਮੌਕੇ ਉੱਤੇ ਡਾ.ਜਗਤਾਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਅਤੇ 50-55 ਕਿਸਾਨ ਅਤੇ ਬੀਬੀਆਂ ਮੌਜੂਦ ਸਨ।