ਕਿਸਾਨਾਂ ਨੇ ਲਾਇਆ ਬੈਂਕ ਅੱਗੇ ਧਰਨਾ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ
Publish Date: Thu, 07 May 2026 05:43 PM (IST)
Updated Date: Thu, 07 May 2026 05:44 PM (IST)

- ਕਰਜ਼ ਮੋੜਨ ਦੇ ਬਾਵਜੂਦ ਵੀ ਬੈਂਕ ਨਹੀਂ ਦੇ ਰਿਹਾ ਸੀ ਐੱਨਓਸੀ ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ ਸਰਦੂਲਗੜ੍ਹ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (ਬਲਾਕ ਸਰਦੂਲਗੜ੍ਹ) ਵੱਲੋਂ ਅਨਾਜ ਮੰਡੀ ਸਥਿਤ ਐੱਚਡੀਐੱਫਸੀ ਬੈਂਕ ਅੱਗੇ ਧਰਨਾ ਲਾ ਦਿੱਤਾ। ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਹਰਪਾਲ ਸਿੰਘ ਪਾਲੀ ਮੀਰਪੁਰ ਕਲਾਂ ਨੇ ਦੱਸਿਆ ਕਿ ਕਿਸਾਨ ਹਰਜਿੰਦਰ ਸਿੰਘ ਪੁੱਤਰ ਰਾਜਪਾਲ ਸਿੰਘ ਵਾਸੀ ਝੰਡਾ ਕਲਾਂ ਵੱਲੋਂ ਬੈਂਕ ਤੋਂ ਖੇਤੀਬਾੜੀ ਲਈ ਲਿਆ ਕਰਜ਼ਾ ਮੋੜਨ ਦੇ ਬਾਵਜੂਦ ਵੀ ਬੈਂਕ ਉਸ ਨੂੰ ਐੱਨਓਸੀ ਦੇਣ ਲਈ ਪਿਛਲੇ ਚਾਰ ਮਹੀਨਿਆਂ ਤੋਂ ਪਰੇਸ਼ਾਨ ਕਰ ਰਿਹਾ ਸੀ, ਜਿਸ ਨੂੰ ਲੈ ਕੇ ਕਿਸਾਨ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨਾਲ ਸੰਪਰਕ ਕੀਤਾ ਤਾਂ ਯੂਨੀਅਨ ਦੇ ਆਗੂਆਂ ਨੇ ਕਿਸਾਨਾਂ ਨੂੰ ਨਾਲ ਲੈ ਕੇ ਬੈਂਕ ਦੇ ਗੇਟ ਅੱਗੇ ਧਰਨਾ ਲਾ ਦਿੱਤਾ। ਬੈਂਕ ਵੱਲੋਂ ਕਿਸਾਨ ਹਰਜਿੰਦਰ ਸਿੰਘ ਨੂੰ ਐੱਨਓਸੀ ਦੇਣ ਉਪਰੰਤ ਹੀ ਇਹ ਧਰਨਾ ਚੁੱਕਿਆ ਗਿਆ। ਇਸ ਇਸ ਸਬੰਧੀ ਐੱਚਡੀਐੱਫਸੀ ਬੈਂਕ ਦੇ ਮੈਨੇਜਰ ਧਰਮਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਝੰਡਾ ਕਲਾਂ ਦੇ ਦੋ ਭਰਾਵਾਂ ਨੇ ਸਾਂਝਾ ਕਰਜ਼ ਲਿਆ ਸੀ। ਇਸ ਕਾਰਨ ਐੱਨਓਸੀ ਵਿੱਚ ਸਮੱਸਿਆ ਆ ਰਹੀ ਸੀ। ਇਸ ਮਸਲੇ ਦਾ ਹੱਲ ਕਰ ਦਿੱਤਾ ਗਿਆ ਹੈ ਅਤੇ ਕੁਝ ਦਿਨਾਂ ਵਿਚ ਹੀ ਐੱਨਓਸੀ ਦੇ ਦਿੱਤੀ ਜਾਵੇਗੀ। ਕੁਲਦੀਪ ਸਿੰਘ ਚੋਚਹਰ, ਸੁਖਮਿੰਦਰ ਸਿੰਘ, ਰਾਏ ਸਿੰਘ, ਗੁਰਤੇਜ ਸਿੰਘ, ਬਿੰਦਰ ਸਿੰਘ ਝੰਡਾ, ਲਖਵਿੰਦਰ ਸਿੰਘ, ਨਿਕਾ ਸਿੰਘ, ਸੀਤਾ ਸਿੰਘ, ਗ਼ੁਲਾਬ ਸਿੰਘ, ਸੁਖਦੇਵ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।