Farmer's Protest : ਸੰਘਰਸ਼ 'ਚੋਂ ਪਰਤੇ ਪਿੰਡ ਸਤੀਕੇ ਦੇ ਕਿਸਾਨ ਦੀ ਮੌਤ
ਹੋ ਗਈ ਹੈ। ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀ ਸ਼ੇਰ ਨੇ ਦੱਸਿਆ ਹੈ ਕਿ ਜਗਰੂਪ ਸਿੰਘ, ਯੂਨੀਅਨ ਦਾ ਸਿਰਮੌਰ ਵਰਕਰ ਸੀ। ਉਹ ਪਿਛਲੇ ਸਮੇਂ ਤੋਂ ਦਿੱਲੀ-ਟਿਕਰੀ ਬਾਰਡਰ 'ਤੇ ਧਰਨੇ ਵਿਚ ਸ਼ਾਮਿਲ ਹੋਇਆ ਸੀ, ਇਸ ਤੋਂ ਬਾਅਦ ਉਹ ਬਿਮਾਰ ਹੋ ਗਿਆ। ਉਸ ਨੂੰ ਤਿੰਨ ਦਿਨ ਪਹਿਲਾਂ ਪਿੰਡ ਲਿਆਂਦਾ ਗਿਆ ਸੀ ਤੇ ਬੁਡਲਾਢਾ ਦੇ ਪ੍ਰਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਪਰ ਬੀਤੀ ਰਾਤ ਉਸ ਦੀ ਮੌਤ ਹੋ ਗਈ। ਕਿਸਾਨ ਆਗੂਆਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੇ ਸਿਰ ਚੜਿ੍ਹਆ ਕਰਜ਼ਾ ਮੁਆਫ਼ ਕੀਤਾ ਜਾਵੇ, 50 ਲੱਖ ਰੁਪਏ ਮਾਲੀ ਇਮਦਾਦ ਕੀਤੀ ਜਾਵੇ ਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
Publish Date: Sat, 24 Apr 2021 05:53 PM (IST)
Updated Date: Sun, 25 Apr 2021 12:08 AM (IST)
ਤਰਸੇਮ ਸ਼ਰਮਾ, ਬਰੇਟਾ : ਦਿੱਲੀ ਦੇ ਟਿਕਰੀ ਬਾਰਡਰ ਤੋਂ ਤਿੰਨ ਦਿਨ ਪਹਿਲਾਂ ਪਰਤੇ ਪਿੰਡ ਸਤੀਕੇ ਦੇ ਕਿਸਾਨ ਦੀ ਮੌਤ ਹੋ ਗਈ ਹੈ। ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਮਫਲ ਸਿੰਘ ਚੱਕ ਅਲੀ ਸ਼ੇਰ ਨੇ ਦੱਸਿਆ ਹੈ ਕਿ ਜਗਰੂਪ ਸਿੰਘ, ਯੂਨੀਅਨ ਦਾ ਸਿਰਮੌਰ ਵਰਕਰ ਸੀ। ਉਹ ਪਿਛਲੇ ਸਮੇਂ ਤੋਂ ਦਿੱਲੀ-ਟਿਕਰੀ ਬਾਰਡਰ 'ਤੇ ਧਰਨੇ ਵਿਚ ਸ਼ਾਮਿਲ ਹੋਇਆ ਸੀ, ਇਸ ਤੋਂ ਬਾਅਦ ਉਹ ਬਿਮਾਰ ਹੋ ਗਿਆ।
ਉਸ ਨੂੰ ਤਿੰਨ ਦਿਨ ਪਹਿਲਾਂ ਪਿੰਡ ਲਿਆਂਦਾ ਗਿਆ ਸੀ ਤੇ ਬੁਡਲਾਢਾ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਪਰ ਬੀਤੀ ਰਾਤ ਉਸ ਦੀ ਮੌਤ ਹੋ ਗਈ। ਕਿਸਾਨ ਆਗੂਆਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੇ ਸਿਰ ਚੜ੍ਹਿਆ ਕਰਜ਼ਾ ਮਾਫ਼ ਕੀਤਾ ਜਾਵੇ, 50 ਲੱਖ ਰੁਪਏ ਮਾਲੀ ਇਮਦਾਦ ਕੀਤੀ ਜਾਵੇ ਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।