ਭਾਕਿਯੂ ਕਾਦੀਆਂ ਜ਼ਿਲ੍ਹਾ ਮਾਨਸਾ ਦੇ ਕਿਸਾਨਾਂ ਨੇ ਵਿਚਾਰੇ ਮਸਲੇ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਮਾਨਸਾ
Publish Date: Sun, 10 May 2026 07:12 PM (IST)
Updated Date: Mon, 11 May 2026 04:10 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਮਾਨਸਾ ਦੀ ਮਹੀਨਾਵਾਰ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਗਾਗੋਵਾਲ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਸਿੰਘ ਸਭਾ ਮਾਨਸਾ ਵਿਖੇ ਕੀਤੀ। ਇਸ ਸਮੇਂ ਅਨੁਸਾਸ਼ਨੀ ਕਮੇਟੀ ਪੰਜਾਬ ਦੇ ਚੇਅਰਮੈਨ ਕੁਲਦੀਪ ਸਿੰਘ ਚੱਕ ਭਾਈਕੇ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਵਿੱਚ ਫ਼ੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਕੋਆਪਰੇਟਿਵ ਸੁਸਾਇਟੀਆਂ ਨਾਲ ਸਬੰਧਿਤ ਕਿਸਾਨਾਂ ਲਈ ਜੋ ਤਕਰੀਬਨ 7 ਸਾਲਾਂ ਬਾਅਦ 10 ਅਪ੍ਰੈਲ 2026 ਹੱਦ ਕਰਜ਼ੇ ’ਚ ਵਾਧਾ ਕੀਤਾ ਸੀ, ਜੋ ਕਿ ਅੱਤ ਮਹਿੰਗਾਈ ਅਨੁਸਾਰ ਇੱਕ ਸ਼ਲਾਘਾਯੋਗ ਕਦਮ ਸੀ। ਪਰ ਪੰਜਾਬ ਸਰਕਾਰ ਵੱਲੋਂ ਇਸ ਵਾਧੇ ਨੂੰ ਅਚਨਚੇਤ ਵਾਪਸ ਲੈ ਕੇ ਕਿਸਾਨਾਂ ਨਾਲ ਇੱਕ ਭੱਦਾ ਮਜ਼ਾਕ ਕੀਤਾ ਗਿਆ ਹੈ ਤੇ ਕਿਸਾਨਾਂ ਦੇ ਮਨਾਂ ਤੇ ਭਾਰੀ ਸੱਟ ਮਾਰੀ ਹੈ। ਇਸ ਲਈ ਇਸ ਵਾਧੇ ਨੂੰ ਤੁਰੰਤ ਦੁਆਰਾ ਲਾਗੂ ਕਰਵਾਉਣ ਲਈ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਜਥੇਬੰਦੀ ਵੱਲੋਂ ਮਾਨਸਾ ਕੋਆਪ੍ਰੇਟਿਵ ਬੈਂਕ ਮਾਨਸਾ ਅੱਗੇ 12 ਮਈ ਨੂੰ ਰੋਸ ਧਰਨਾ ਦੇ ਕੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਮੀਟਿੰਗ ਦੌਰਾਨ ਸ਼ਿੰਗਾਰਾ ਸਿੰਘ ਦੋਦੜਾ ਤੇ ਸੰਤ ਰਾਮ ਸਿੰਘ ਦੋਦੜਾ, ਅਵਤਾਰ ਸਿੰਘ ਤੇ ਅਜੈਬ ਸਿੰਘ ਰੱਲਾ, ਗੁਰਨਾਮ ਸਿੰਘ ਭੀਖੀ, ਮਲਕੀਤ ਸਿੰਘ ਤੇ ਬਲਰਾਜ ਸਿੰਘ ਗਾਗੋਵਾਲ, ਗੁਰਜੰਟ ਸਿੰਘ ਸਤੀਕੇ, ਜੱਗਰ ਸਿੰਘ ਰਾਏਪੁਰ, ਸਰਦੂਲ ਸਿੰਘ ਤੇ ਗੁਰਚਰਨ ਸਿੰਘ ਖਿਆਲਾ ਸਮੇਤ ਕਿਸਾਨਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ।