ਸੀ.ਪੀ.ਆਈ.(ਐਮ) ਜ਼ਿਲ੍ਹਾ ਮਾਨਸਾ ਦੀ ਜ਼ਿਲ੍ਹਾ ਪੱਧਰੀ ਮੀਟਿੰਗ
ਇੱਥੇ ਸੀਪੀਆਈ (ਐਮ) ਦੇ ਸੂਬਾ ਸਕੱਤਰ
Publish Date: Thu, 30 Apr 2026 05:38 PM (IST)
Updated Date: Fri, 01 May 2026 04:11 AM (IST)

ਕਿਰਤੀਆਂ-ਕਿਸਾਨਾਂ ਦੀ 29 ਮਈ ਦੀ ਜਲੰਧਰ ਸੂਬਾਈ ਰੈਲੀ ਚ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਚ ਸ਼ਮੂਲੀਅਤ ਕਰਾਂਗੇ : ਐਡਵੋਕੇਟ ਦਲਿਓ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਇੱਥੇ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਆਮ ਆਦਮੀ ਪਾਰਟੀ ਦੇ ਸੱਤ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਰਲੇਵੇਂ ਨੂੰ ਸਿਆਸਤ ਵਿੱਚ ਨਿਘਾਰ ਦੀ ਸਿਖ਼ਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਕਾਰਪੋਰੇਟਾਂ ਤੇ ਅਮਰੀਕਾ ਸਾਮਰਾਜ ਦੇ ਹੱਥਾਂ ਵਿੱਚ ਖੇਡ ਕੇ ਇੰਨ੍ਹਾਂ ਦੇ ਮਨਸੂਬਿਆਂ ਨੂੰ ਪੂਰ੍ਹਾ ਕਰਨ ਲਈ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵੀ ਭਾਜਪਾ ਦੇ ਪਦ ਚਿੰਨ੍ਹਾਂ ਤੇ ਚੱਲਕੇ ਆਮ ਆਦਮੀ ਪੱਖੀ ਰਾਜਨੀਤੀ ਕਰਨ ਦੀ ਬਜਾਏ ਅਰਬਪਤੀਆਂ ਅਤੇ ਉਦਯੋਗਪਤੀਆਂ ਨੂੰ ਰਾਜ ਸਭਾ ਦੀਆਂ ਟਿਕਟਾਂ ਦਿੱਤੀਆਂ ਹਨ। ਅਜਿਹਾ ਰੁਝਾਨ ਰਾਜਨੀਤੀ ਵਿੱਚ ਮਿਹਨਤਕਸ਼ ਲੋਕਾਂ ਲਈ ਚੰਗਾ ਨਹੀਂ। ਕਾਮਰੇਡ ਸੇਖੋਂ ਇੱਥੇ ਕਾਮਰੇਡ ਗੱਜਣ ਸਿੰਘ ਟਾਂਡੀਆਂ ਭਵਨ ਵਿਖੇ ਸੀਪੀਆਈ (ਐਮ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਪੁੱਜੇ ਹੋਏ ਸਨ। ਉਨ੍ਹਾਂ ਨਾਲ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਾਥੀ ਬਲਜੀਤ ਸਿੰਘ ਗਰੇਵਾਲ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਕਾਮਰੇਡ ਸੇਖੋਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੀ.ਪੀ.ਆਈ.(ਐਮ) ਇੱਕ ਮਾਤਰ ਦੇਸ਼ ਦੀ ਨੈਸ਼ਨਲ ਪਾਰਟੀ ਹੈ, ਜਿਸ ਨੇ ਚੋਣ ਬਾਂਡ ਦੇ ਅਰਬਾਂ ਖਰਬਾਂ ਦੇ ਘੁਟਾਲੇ ਦਾ ਸੁਪਰੀਮ ਕੋਰਟ ਵਿੱਚ ਜਾ ਕੇ ਭਾਂਡਾ ਭੰਨਿਆ ਅਤੇ ਭਾਜਪਾ ਸਮੇਤ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਭ੍ਰਿਸ਼ਟ ਕਿਰਦਾਰ ਨੂੰ ਨੰਗਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸੀ.ਪੀ.ਆਈ.(ਐਮ) ਅਤੇ ਖੱਬੀਆਂ ਪਾਰਟੀਆਂ ਹੀ ਸਾਫ਼ ਸੁਥਰੀ ਅਤੇ ਲੋਕ ਪੱਖੀ ਰਾਜਨੀਤੀ ਰਾਹੀਂ ਦੇਸ਼ ਅਤੇ ਪੰਜਾਬ ਨੂੰ ਅੱਗੇ ਲਿਜਾ ਸਕਦੀਆਂ ਹਨ। ਕਾਮਰੇਡ ਸੇਖੋਂ ਨੇ ਕਿਹਾ ਕਿ ਸੀ.ਪੀ.ਆਈ.(ਐਮ) ਅਤੇ ਖੱਬੀਆਂ ਪਾਰਟੀਆਂ ਨੂੰ ਛੱਡਕੇ ਦੇਸ਼ ਦੀਆਂ ਤਮਾਮ ਸਿਆਸੀ ਪਾਰਟੀਆਂ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਗਲਤਾਨ ਹਨ ਅਤੇ ਕਾਰਪੋਰੇਟ ਘਰਾਣਿਆਂ ਤੇ ਅਮਰੀਕਾ ਸਾਮਰਾਜ ਦੇ ਹਿੱਤਾਂ ਦੀ ਰਖਵਾਲੀ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਗਰਮ ਖਿਆਲੀ ਅਨਸਰਾਂ ਨੂੰ ਸ਼ਹਿ ਦੇ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਅਤੇ ਆਪਣੇ ਫਿਰਕੂ ਫਾਸ਼ੀਵਾਦੀ, ਕਾਰਪੋਰੇਟ ਅਤੇ ਸਾਮਰਾਜੀ ਗਠਜੋੜ ਦੇ ਨਾਪਾਕ ਇਰਾਦਿਆਂ ਨੂੰ ਪੂਰਾ ਕਰਨਾ ਚਾਹੁੰਦੀ ਹੈ, ਜਿਸ ਲਈ ਅਗਾਂਹਵਧੂ, ਜਮਹੂਰੀ ਅਤੇ ਧਰਮ ਨਿਰਪੱਖ ਤਾਕਤਾਂ ਨੂੰ ਇੱਕਜੁੱਟ ਹੋ ਕੇ ਖੱਬੀਆਂ ਧਿਰਾਂ ਨਾਲ ਮਿਲਕੇ ਲੜਾਈ ਤੇਜ਼ ਕਰਨ ਦੀ ਲੋੜ ਹੈ। ਇਸ ਮੌਕੇ ਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਾਥੀ ਬਲਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਵੱਲੋਂ 29 ਮਈ ਨੂੰ ਜਲੰਧਰ ਵਿਖੇ ਪੰਜਾਬ ਪੱਧਰੀ ਵਿਸ਼ਾਲ ਰੈਲੀ ਕੀਤੀ ਜਾਵੇਗੀ, ਜਿਸ ਵਿੱਚ ਕੀਤੀ ਜਾਵੇਗੀ ਕਿ ਮਨਰੇਗਾ ਕਾਨੂੰਨ ਬਹਾਲ ਕੀਤਾ ਜਾਵੇ, ਬਿਜਲੀ ਬਿੱਲ ਵਾਪਸ ਲਿਆ ਜਾਵੇ, ਬੀਜ ਬਿੱਲ ਵਾਪਸ ਲਿਆ ਜਾਵੇ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ਼ ਕੀਤੇ ਜਾਣ, ਆਬਾਦਕਾਰਾਂ ਨੂੰ ਜ਼ਮੀਨ ਮਾਲਕੀ ਦੇ ਹੱਕ ਦਿੱਤੇ ਜਾਣ, ਖੇਤ ਮਜ਼ਦੂਰਾਂ ਅਤੇ ਹੋਰ ਗਰੀਬਾਂ ਨੂੰ ਰਿਹਾਇਸ਼ੀ ਪਲਾਟ ਦਿੱਤੇ ਜਾਣ ਅਤੇ ਮੁਕਤ ਵਪਾਰ ਸੰਧੀਆਂ ਰੱਦ ਕੀਤੀਆਂ ਜਾਣ। ਇਸ ਮੌਕੇ ਤੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਦੱਸਿਆ ਕਿ ਨੌਜਵਾਨਾਂ ਅਤੇ ਵਿਦਿਆਰਥੀਆਂ ਦੀ 9 ਮਈ ਦੀ ਲੁਧਿਆਣਾ ਮੀਟਿੰਗ ਵਿੱਚ ਜ਼ਿਲੇ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਤਿੰਨਾਂ ਤਹਿਸੀਲ ਕਮੇਟੀ ਦੀਆਂ ਮੀਟਿੰਗਾਂ ਮਾਨਸਾ 2 ਮਈ, ਸਰਦੂਲਗੜ੍ਹ 10 ਮਈ ਅਤੇ ਬੁਢਲਾਡਾ ਤਹਿਸੀਲ ਦੀ ਮੀਟਿੰਗ 13 ਮਈ ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਹੋਰ ਵੀ ਕਈ ਮਹੱਤਵਪੂਰਨ ਫੈਸਲੇ ਲਏ ਗਏ। ਮੀਟਿੰਗ ਦੀ ਪ੍ਰਧਾਨਗੀ ਸਾਥੀ ਅਮਰਜੀਤ ਸਿੰਘ ਸਿੱਧੂ ਨੇ ਕੀਤੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਾਮਰੇਡ ਤੇਜਾ ਸਿੰਘ ਹੀਰਕੇ, ਕਾਮਰੇਡ ਗੁਰਪ੍ਰੀਤ ਸਿੰਘ ਬਰਨ, ਕਾਮਰੇਡ ਜਸਵੰਤ ਸਿੰਘ ਬੀਰੋਕੇ , ਕਾਮਰੇਡ ਜਗਦੇਵ ਸਿੰਘ ਢੈਪਈ, ਕਾਮਰੇਡ ਪਰਵਿੰਦਰ ਸਿੰਘ ਭੀਖੀ, ਕਾਮਰੇਡ ਸੁਰੇਸ਼ ਕੁਮਾਰ ਮਾਨਸਾ, ਕਾਮਰੇਡ ਸੰਤ ਰਾਮ ਬੀਰੋਕੇ, ਕਾਮਰੇਡ ਦਰਸ਼ਨ ਸਿੰਘ ਜੋਗਾ, ਕਾਮਰੇਡ ਸੀਤਾ ਰਾਮ ਗੋਇਲ ਮਾਨਸਾ, ਕਾਮਰੇਡ ਗੁਰਜੰਟ ਸਿੰਘ ਕੋਟੜਾ, ਕਾਮਰੇਡ ਬਲਜੀਤ ਸਿੰਘ ਖੀਵਾ ਕਲਾਂ, ਕਾਮਰੇਡ ਰੂਪਾ ਸਿੰਘ ਬੁਢਲਾਡਾ, ਕਾਮਰੇਡ ਜਗਦੇਵ ਸਿੰਘ ਖੀਵਾ, ਕਾਮਰੇਡ ਰਾਜ ਕੁਮਾਰ ਗਰਗ, ਕਾ.ਸੰਦੀਪ ਸਿੰਘ ਬੀਰੋਕੇ, ਕਾਮਰੇਡ ਰਾਮ ਕੁਮਾਰ ਮਾਨਸਾ, ਕਾ.ਅਮਨਦੀਪ ਸਿੰਘ ਬਿੱਟੂ, ਕਾ.ਸੰਜੀਤ ਕੁਮਾਰ ਗੁਪਤਾ, ਕਾ.ਧਰਮ ਸਿੰਘ ਹੀਰਕੇ, ਕਾਮਰੇਡ ਬੁੱਗਰ ਸਿੰਘ ਚੋਟੀਆਂ, ਆਦਿ ਸ਼ਾਮਲ ਸਨ।