ਗੁਰਦਾਸੀ ਦੇਵੀ ਇੰਸਟੀਚਿਊਟ ਦਾ ਨਤੀਜਾ ਰਿਹੈ ਸ਼ਾਨਦਾਰ
ਗੁਰਦਾਸੀਦੇਵੀ ਇੰਸਟੀਚਿਊਟ ਆਫ
Publish Date: Sat, 02 May 2026 05:45 PM (IST)
Updated Date: Sun, 03 May 2026 04:11 AM (IST)

ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ ਗੁਰਦਾਸੀਦੇਵੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ (ਜੀਆਈਐਮਟੀ), ਬੁਢਲਾਡਾ ਨੇ ਯੂਨੀਵਰਸਿਟੀ ਪ੍ਰੀਖਿਆਵਾਂ ਵਿੱਚ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਵਾਰ ਫਿਰ ਆਪਣੀ ਉੱਚ ਸਿੱਖਿਆ ਦੀ ਮਿਆਰ ਨੂੰ ਸਾਬਤ ਕੀਤਾ ਹੈ। ਕਾਲਜ ਦੇ ਵਿਦਿਆਰਥੀਆਂ ਨੇ ਉੱਤਮ ਅੰਕ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ। ਬੀ.ਐੱਸ.ਸੀ (ਮਲਟੀਮੀਡੀਆ) ਵਿੱਚ ਜਗਜੀਤ ਸਿੰਘ ਨੇ 84.10% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ। ਅਮ੍ਰਿਤਪਾਲ ਸਿੰਘ ਨੇ 81.80% ਨਾਲ ਦੂਜਾ ਅਤੇ ਪ੍ਰੀਤਿੰਦਰ ਸਿੰਘ ਨੇ 81.40% ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਹਰਵਿੰਦਰ ਸਿੰਘ ਨੇ ਵੀ 79.50% ਅੰਕ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੀ.ਏ. (ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ) ਵਿੱਚ ਸਿਮਰਨ ਨੇ 78.00% ਅੰਕ ਪ੍ਰਾਪਤ ਕਰਕੇ ਆਪਣੀ ਕਾਬਲਿਯਤ ਦਾ ਪ੍ਰਮਾਣ ਦਿੱਤਾ। ਬੀ.ਕਾਮ ਅਤੇ ਬੀ.ਕਾਮ (ਆਨਰਜ਼) ਵਿੱਚ ਪ੍ਰਿਯੰਕਾ ਰਾਣੀ (73.60%), ਹਰਪਿੰਦਰ ਕੌਰ (72.80%), ਜੀਵਨ ਸਿੰਘ (72.40%), ਸੰਦੀਪ ਸਿੰਘ (68.40%) ਅਤੇ ਤਾਰਨਪ੍ਰੀਤ ਸਿੰਘ (67.20%) ਨੇ ਵੀ ਉੱਤਮ ਨਤੀਜੇ ਹਾਸਲ ਕੀਤੇ। ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਲਗਨ, ਅਧਿਆਪਕਾਂ ਦੀ ਮਹਿਨਤ ਅਤੇ ਮਾਪਿਆਂ ਦੇ ਸਹਿਯੋਗ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਕਾਲਜ ਹਮੇਸ਼ਾਂ ਗੁਣਵੱਤਾ ਵਾਲੀ ਸਿੱਖਿਆ ਦੇਣ ਲਈ ਪ੍ਰਤੀਬੱਧ ਹੈ। ਕਾਲਜ ਦੀ ਪ੍ਰਿੰਸੀਪਲ ਡਾ. ਰੇਖਾ ਨੇ ਵੀ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਸਫ਼ਲਤਾ ਸਾਂਝੀ ਕੋਸ਼ਿਸ਼ ਦਾ ਨਤੀਜਾ ਹੈ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਉੱਚਾਈਆਂ ਹਾਸਲ ਕਰਨ ਲਈ ਪ੍ਰੇਰਿਤ ਕਰਦੀ ਹੈ। ਕਾਲਜ ਦੇ ਸਮੂਹ ਸਟਾਫ ਅਤੇ ਪ੍ਰਬੰਧਕਾਂ ਨੇ ਇਸ ਉਪਲਬਧੀ ‘ਤੇ ਖੁਸ਼ੀ ਜਤਾਈ ਅਤੇ ਸਾਰੇ ਵਿਦਿਆਰਥੀਆਂ ਦੇ ਚਮਕਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।