ਈਟੀਟੀ 6635 ਅਧਿਆਪਕ ਫ਼ਰੰਟ ਦੀ ਅਹਿਮ ਆਨਲਾਈਨ ਮੀਟਿੰਗ
ਈ.ਟੀ.ਟੀ. 6635 ਅਧਿਆਪਕ ਫਰੰਟ
Publish Date: Mon, 04 May 2026 05:49 PM (IST)
Updated Date: Tue, 05 May 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਈਟੀਟੀ 6635 ਅਧਿਆਪਕ ਫ਼ਰੰਟ ਦੀ ਇੱਕ ਅਹਿਮ ਆਨਲਾਈਨ ਮੀਟਿੰਗ ਸੂਬਾ ਕਨਵੀਨਰ ਸੁਖਚੈਨ ਸਿੰਘ ਦੀ ਅਗਵਾਈ ਹੇਠ ਹੋਈ। ਇਸ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਲਈ ਪੋਰਟਲ ਜਲਦੀ ਖੁਲ੍ਹਵਾਉਣ ਦੀ ਮੰਗ ਕਰਦਿਆਂ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਗਿਆ ਹੈ। ਇਸ ਮੌਕੇ ਸੂਬਾ ਕਨਵੀਨਰ ਸੁਖਚੈਨ ਸਿੰਘ, ਮੰਗਲ ਮਾਨਸਾ, ਰਾਜੇਸ਼ ਕੁਮਾਰ, ਰਾਜਿੰਦਰ ਕੁਮਾਰ, ਨਿਸ਼ਾਨ ਸਿੰਘ, ਕਾਨੂੰਨੀ ਸਲਾਹਕਾਰ ਪਰਮੀਤ ਸਿੰਘ ਅਤੇ ਮੁੱਖ ਬੁਲਾਰਾ ਜਗਦੀਪ ਮਾਛੀਵਾੜਾ ਤੇ ਵਿੱਤ ਸਕੱਤਰ ਦਲਜੀਤ ਸਰਾ ਨੇ ਸਾਂਝੇ ਤੌਰ ’ਤੇ ਚਿਤਾਵਨੀ ਦਿੱਤੀ ਕਿ ਹਜ਼ਾਰਾਂ ਅਧਿਆਪਕ ਪਿਛਲੇ 4 ਸਾਲਾਂ ਤੋਂ ਆਪਣੇ ਘਰਾਂ ਤੋਂ ਦੂਰ ਸੇਵਾਵਾਂ ਨਿਭਾਉਂਦਿਆਂ ਮਾਨਸਿਕ ਅਤੇ ਸਰੀਰਕ ਪ੍ਰੇਸ਼ਾਨੀ ਝੱਲ ਰਹੇ ਹਨ। ਇਸ ਲਈ ਜੇਕਰ ਸਰਕਾਰ ਨੇ ਮੌਜੂਦਾ ਹਫ਼ਤੇ ਦੇ ਅੰਦਰ ਬਦਲੀ ਪੋਰਟਲ ਨਾ ਖੋਲ੍ਹਿਆ ਤਾਂ ਫ਼ਰੰਟ ਵੱਲੋਂ ਸੂਬਾ ਪੱਧਰੀ ਵੱਡਾ ਮੋਰਚਾ ਖੋਲ੍ਹਿਆ ਜਾਵੇਗਾ। ਇਸ ਮੁਹਿੰਮ ਨੂੰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮਨਪ੍ਰੀਤ ਸੰਗਰੂਰ, ਸ਼ੰਕਰ, ਸਮਾਇਲਪ੍ਰੀਤ ਤਰਨਤਾਰਨ, ਅਨਿਲ ਕੁਮਾਰ, ਸੁਖਜੀਤ ਨਵਾਂਸ਼ਹਿਰ, ਅਕੁਲ ਰਾਏ, ਗਗਨਦੀਪ ਮਲੇਰਕੋਟਲਾ ਸਵਰਨ ਸਿੰਘ, ਸ਼ਰਨਦੀਪ ਮੁਕਤਸਰ, ਪੰਕਜ ਪਟਿਆਲਾ, ਅਮਨਦੀਪ, ਸੁਰੇਸ਼ ਕੰਬੋਜ ਮੋਗਾ, ਫਤਿਹ ਭੁੱਲਰ ਫਰੀਦਕੋਟ, ਪਰਮਜੀਤ, ਰਮਨਦੀਪ ਫਤਿਹਗੜ੍ਹ ਸਾਹਿਬ, ਰਾਮ ਸਰੂਪ ਫ਼ਿਰੋਜ਼ਪੁਰ, ਰਾਹੁਲ ਅਜਨਾਲਾ ਅੰਮ੍ਰਿਤਸਰ, ਰਿਸ਼ਭ ਸੋਖਲ, ਸਾਜਨ ਸਚਦੇਵਾ, ਕੁਲਵਿੰਦਰ, ਸੁਰਿੰਦਰ ਲੁਧਿਆਣਾ, ਵੰਸ਼, ਜਗਪ੍ਰੀਤ, ਸੰਦੀਪ ਜਲੰਧਰ, ਸਤੀਸ਼, ਗੌਰਵ ਕਪੂਰਥਲਾ, ਦਵਿੰਦਰ ਭਾਗੀਵਾਂਦਰ, ਜਸ਼ਨਦੀਪ ਸਿੱਧੂ, ਬਖਸ਼ੀਸ਼ ਸਿੰਘ, ਅਮਨਿੰਦਰ ਬਠਿੰਡਾ, ਰਣਦੀਪ ਸਿੰਘ, ਅਨਮੋਲਦੀਪ ਸਿੰਘ ਮਾਨਸਾ ਅਤੇ ਜਸਵਿੰਦਰ ਪਠਾਨਕੋਟ ਵਰਗੇ ਆਗੂਆਂ ਨੇ ਪੂਰਨ ਸਮਰਥਨ ਦਿੰਦਿਆਂ ਸਰਕਾਰ ਨੂੰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਯਾਦ ਕਰਵਾਏ ਹਨ।