ਬੀਐੱਸਸੀ ਨਰਸਿੰਗ ’ਚ ਦਾਖ਼ਲਾ ਲੈਣ ਲਈ ਪ੍ਰੀਖਿਆ ਪੀਪੀਐੱਮਈਟੀ ਜ਼ਰੂਰੀ
ਰੌਇਲ ਕਾਲਜ ਆਫ਼ ਨਰਸਿੰਗ ਬੋੜਾਵਾਲ
Publish Date: Tue, 05 May 2026 08:14 PM (IST)
Updated Date: Wed, 06 May 2026 04:15 AM (IST)
ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ ; ਰੌਇਲ ਕਾਲਜ ਆਫ਼ ਨਰਸਿੰਗ ਬੋੜਾਵਾਲ ਦੇ ਕਾਲਜ ਦੇ ਪ੍ਰਿੰਸੀਪਲ ਡਾ. ਸਿਮਰਨਜੀਤ ਕੌਰ ਬਰਾੜ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਸਾਲ ਦੌਰਾਨ ਬਹੁਤ ਸਾਰੇ ਵਿਦਿਆਰਥੀਆਂ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੀ ਦਾਖ਼ਲਾ ਪ੍ਰੀਖਿਆ ਨਹੀਂ ਦਿੱਤਾ ਸੀ, ਜਿਸ ਕਰਕੇ ਉਹ ਦਾਖਲਾ ਲੈਣ ਤੋਂ ਵਾਂਝੇ ਰਹਿ ਗਏ ਸਨ। ਉਨ੍ਹਾਂ ਦੱਸਿਆ ਕਿ 31 ਮਈ 2026 ਨੂੰ ਹੋਣ ਜਾ ਰਹੇ ਬੀ.ਐਸ.ਸੀ. ਨਰਸਿੰਗ ਕੋਰਸ ’ਚ ਦਾਖਲਾ ਲੈਣ ਲਈ ਜ਼ਰੂਰੀ ਦਾਖਲਾ ਪ੍ਰੀਖਿਆ ਦਾ ਫਾਰਮ ਭਰਨ ਦੀ ਆਖਰੀ ਮਿਤੀ 12 ਮਈ 2026 ਹੈ। ਬੀ.ਐਸ.ਸੀ. ਨਰਸਿੰਗ ਕੋਰਸ ’ਚ ਦਾਖਲਾ ਲੈਣ ਦੀ ਯੋਗਤਾ 2 ਪਾਸ (ਮੈਡੀਕਲ ਸਟਰੀਮ) ਘੱਟੋ-ਘੱਟ 55 ਫੀਸਦੀ ਅੰਕ ਹੋਣੇ ਲਾਜ਼ਮੀ ਹਨ। ਇਹ ਟੈਸਟ ਬਾਬਾ ਫਰੀਦ ਯੂਨੀਵਰਸਿਟੀ ਦੀ ਵੈੱਬਸਾਈਟ ਦੇ ਉੱਪਰ ਵਿਦਿਆਰਥੀ ਖੁਦ ਵੀ ਅਪਲਾਈ ਕਰ ਸਕਦੇ ਹਨ। ਜੇਕਰ ਕੋਈ ਵੀ ਵਿਦਿਆਰਥੀ ਟੈਸਟ ਸੰਬੰਧੀ ਜਾਣਕਾਰੀ ਲੈਣਾ ਚਾਹੁੰਦਾ ਹੈ ਜਾਂ ਇਸ ਟੈਸਟ ਦੀ ਤਿਆਰੀ ਅਤੇ ਕਰੀਅਰ ਕਾਊਂਸਲਿੰਗ ਦੇ ਸਬੰਧੀ ਦਿ ਰੌਇਲ ਕਾਲਜ ਆਫ਼ ਨਰਸਿੰਗ ਬੋੜਾਵਾਲ ਦੇ ਪ੍ਰਿੰਸੀਪਲ ਡਾ. ਸਿਮਰਨਜੀਤ ਕੌਰ ਬਰਾੜ ਨੂੰ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਾਲਜ ਵਿੱਚ ਪਿਛਲੇ ਇੱਕ ਮਹੀਨੇ ਤੋਂ ਲਗਭਗ 50 ਲੋੜਵੰਦ ਵਿਦਿਆਰਥੀਆਂ ਨੂੰ ਫਰੀ ਕੋਚਿੰਗ ਦਿੱਤੀ ਜਾ ਰਹੀ ਹੈ।