ਸਹਿਕਾਰੀ ਸਭਾਵਾਂ ਦੇ ਮੁਲਾਜ਼ਮਾਂ ਵੱਲੋਂ ਕਲਮਛੋੜ ਹੜਤਾਲ ਜਾਰੀ : ਅਲੀਸ਼ੇਰ
ਪੰਜਾਬ ਸਰਕਾਰ ਅਧੀਨ ਆਉਦੀਆਂ ਕੋਆਪ੍ਰੇਟਿਵ
Publish Date: Sun, 10 May 2026 07:20 PM (IST)
Updated Date: Mon, 11 May 2026 04:12 AM (IST)

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਪੰਜਾਬ ਸਰਕਾਰ ਅਧੀਨ ਆਉਦੀਆਂ ਕੋਆਪ੍ਰੇਟਿਵ ਸੁਸਾਇਟੀਆਂ (ਸਹਿਕਾਰੀ ਸਭਾਵਾਂ) ਦੇ ਮੁਲਾਜ਼ਮਾਂ ਵੱਲੋ ਕਲਮਛੋੜ ਹੜਤਾਲ ਜਾਰੀ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਭਾਵਾਂ ਦੇ ਜ਼ਿਲ੍ਹਾ ਪ੍ਰਧਾਨ ਮਾਨਸਾ ਸੈਕਟਰੀ ਰਮਨਦੀਪ ਸਿੰਘ ਅਲੀਸ਼ੇਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਕਿਸਾਨ ਭਰਾਵਾਂ ਨੂੰ ਸਹੂਲਤਾਂ ਦੇਣ ਲਈ ਸਥਾਪਿਤ ਕੋਆਪ੍ਰੇਟਿਵ ਸੁਸਾਇਟੀਆਂ ’ਚ ਕੋਆਪ੍ਰਟਿਵ ਬੈਂਕਾਂ ਵੱਲੋਂ ਨਵੇਂ ਐੱਮਸੀਐੱਲ ਲਾਗੂ ਨਾ ਕਰਨ ਦੇ ਰੋਸ ਵਜੋਂ ਯੂਨੀਅਨ ਦੇ ਸੱਦੇ ਤੇ 7 ਮਈ ਤੋਂ 10 ਮਈ ਤੱਕ ਪੰਜਾਬ ਦੀਆਂ ਸਮੂਹ ਸਹਿਕਾਰੀ ਸਭਾਵਾਂ ਚ ਕਲਮ ਛੋੜ ਹੜਤਾਲ ਕਰਕੇ ਕੰਮ ਕਾਜ ਨੂੰ ਠੱਪ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਰਜ਼ਾ ਹੂਲਤਾਂ ਦੇਣ ਲਈ ਸਰਕਾਰ ਵੱਲੋਂ ਜੋ ਵਾਧਾ ਕੀਤਾ ਗਿਆ ਸੀ ਉਸ ਫ਼ੈਸਲੇ ਨੂੰ ਸਰਕਾਰ ਵੱਲੋਂ ਵਾਪਿਸ ਲੈ ਲਿਆ ਹੈ। ਕਿਸਾਨਾਂ ਲਈ ਬਹੁਤ ਹੀ ਮੰਦਭਾਗਾ ਵਰਤਾਰਾ ਹੈ । ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਹਰਪ੍ਰੀਤ ਸਿੰਘ, ਸਕੱਤਰ ਵਰਿੰਦਰ ਕੁਮਾਰ, ਖ਼ਜ਼ਾਨਚੀ ਅਵਤਾਰ ਸਿੰਘ, ਬਲਾਕ ਮਾਨਸਾ ਦੇ ਪ੍ਰਧਾਨ ਲੱਖਾ ਸਿੰਘ, ਸਰਦੂਲਗੜ੍ਵ ਦੇ ਮੇਹਰ ਚੰਦ ਤੇ ਗੁਰਪਿਆਰ ਸਿੰਘ ਅਤੇ ਸਮੂਹ ਜੱਥੇਬੰਦੀ ਮੈਬਰਾਂ ਨੇ ਆਵਾਜ਼ ਬੁਲੰਦ ਕਰਦੇ ਹੋਏ ਕਿਹਾ ਕਿ ਸਰਕਾਰ ਕੋਆਪ੍ਰੇਟਿਵ ਬੈਂਕਾਂ ਦੁਆਰਾ ਰੱਦ ਕੀਤੇ ਕਰਜੇ ਦੇ ਵਾਧੇ ਨੂੰ ਤੁਰੰਤ ਵਾਪਿਸ ਲਵੇ ਤਾਂ ਜੋ ਕਰਜ਼ੇ ਸਬੰਧੀ ਕਿਸਾਨਾ ਨੂੰ ਸਹੂਲਤ ਪ੍ਰਾਪਤ ਹੋ ਸਕੇ। ਜ਼ਿਲ੍ਹਾ ਪ੍ਰਧਾਨ ਰਮਨਦੀਪ ਅਲੀਸ਼ੇਰ ਨੇ ਕਿਹਾ ਕਿ ਜੇਕਰ ਸਰਕਾਰ ਦਾ ਅੜੀਅਲ ਵਤੀਰਾ ਜਾਰੀ ਰਿਹਾ ਤਾਂ ਉਹ 11 ਮਈ ਨੂੰ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਮੀਟਿੰਗ ਕਰਕੇ ਅੱਗੇ ਵੱਡਾ ਸ਼ੰਘਰਸ਼ ਉਲੀਕਣਗੇ।