ਪੱਤਰਕਾਰ ਸ਼ਿੰਗਾਰਾ ਸਿੰਘ ਦੇ ਪਿਤਾ ਨੂੰ ਸ਼ਰਧਾਂਜਲੀ ਭੇਟ
ਜੋਗਾ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ
Publish Date: Fri, 08 May 2026 07:13 PM (IST)
Updated Date: Sat, 09 May 2026 04:12 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ : ਪੱਤਰਕਾਰ ਸ਼ਿੰਗਾਰਾ ਸਿੰਘ ਅਕਲੀਆ ਦੇ ਪਿਤਾ ਬਿੱਕਰ ਸਿੰਘ ਨੰਬਰਦਾਰ ਨਮਿੱਤ ਅੰਤਿਮ ਅਰਦਾਸ ਮੌਕੇ ਵੱਖ-ਵੱਖ ਰਾਜਨੀਤਕ, ਧਾਰਮਿਕ, ਸਮਾਜਿਕ, ਸੱਭਿਆਚਾਰਕ, ਪੰਚਾਇਤਾਂ ਵੱਲੋਂ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ ਨੇ ਕਿਹਾ ਕਿ ਨੰਬਰਦਾਰ ਬਿੱਕਰ ਸਿੰਘ ਨੇ ਸਾਰੀ ਉਮਰ ਲੋਕ ਭਲਾਈ ਦੇ ਕੰਮਾਂ ਲੇਖੇ ਲਗਾਈ। ਉਨ੍ਹਾਂ ਦੀ ਜ਼ਿੰਦਗੀ ਹੋਰਨਾਂ ਲੋਕਾਂ ਲਈ ਪ੍ਰੇਰਨਾ ਬਣੇਗੀ। ਇਸ ਮੌਕੇ ਪ੍ਰਸਿੱਧ ਸਨਅਤਕਾਰ ਮਿੱਠੂ ਕੁਮਾਰ,ਸਾਬਕਾ ਅਧਿਆਪਕ ਆਗੂ ਗੁਰਚਰਨ ਸਿੰਘ ਅਕਲੀਆਂ, ਅਧਿਆਪਕ ਆਗੂ ਹਰਦੀਪ ਸਿੰਘ ਸਿੱਧੂ, ਲਖਵੀਰ ਸਿੰਘ ਜ਼ਿਲ੍ਹਾ ਪ੍ਰਧਾਨ ਡਕੌਦਾ ਧਨੇਰ, ਰਵਿੰਦਰਜੀਤ ਸਿੰਘ ਬਿੰਦੀ,ਦੀਪਇੰਦਰ ਸਿੰਘ ਅਕਲੀਆਂ, ਡਾ ਗੁਰਜੰਟ ਸਿੰਘ ਅਕਲੀਆਂ, ਅੰਮ੍ਰਿਤ ਸਿੰਘ ਅੰਬੀ ਪ੍ਰਧਾਨ ਮਾਲਵਾ ਕਲੱਬ ਅਕਲੀਆਂ,ਕੇਵਲ ਸਿੰਘ, ਗੁਰਦੇਵ ਸਿੰਘ ਈਨਾ ਜੋਗਾ ਅਕਾਲੀ ਆਗੂ,ਬਲਜੀਤ ਸਿੰਘ ਅਕਲੀਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।