ਬਿਜਲੀ ਬੋਰਡ ਮੁਲਾਜ਼ਮਾਂ ਨੇ ਮਨਾਇਆ ਕੌਮਾਂਤਰੀ ਮਜ਼ਦੂਰ ਦਿਵਸ
ਮਾਨਸਾ ਪਾਵਰਕਾਮ ਦੀਆਂ ਸਮੂਹ ਜੱਥੇਬੰਦੀਆਂ
Publish Date: Fri, 01 May 2026 06:32 PM (IST)
Updated Date: Sat, 02 May 2026 04:11 AM (IST)

ਪੰਜਾਬੀ ਜਾਗਰਣ ਪ੍ਰਤੀਨਿਧੀ, ਮਾਨਸਾ : ਮਾਨਸਾ ਪਾਵਰਕਾਮ ਦੀਆਂ ਸਮੂਹ ਜੱਥੇਬੰਦੀਆਂ ਦੇ ਮੁਲਾਜ਼ਮਾਂ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਨੂੰ ਸਮੱਰਪਿਤ ਅੰਤਰਾਸ਼ਟਰੀ ਮਜ਼ਦੂਰ ਦਿਵਸ ਮਈ ਦਿਵਸ ਲਾਲ ਝੰਡੇ ਲਹਿਰਾ ਕੇ ਮਨਾਇਆ ਗਿਆ। ਸ਼ਿਕਾਗੋ ਦੇ ਸ਼ਹੀਦ ਜੋ ਦੁਨੀਆਂ ਭਰ ਦੇ ਮਜ਼ਦੂਰਾ ਦੇ ਹੱਕਾਂ ਲਈ ਸੰਘਰਸ਼ ਦੇ ਪ੍ਰਤੀਕ ਬਣੇ ਉਨ੍ਹਾਂ ਨੂੰ ਸਿਜਦਾ ਕਰਦਿਆਂ ਹੀ ਅਸਮਾਨ ਲਾਲ ਸਲਾਮ ਦੇ ਨਾਹਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਸਾਰੇ ਮਿਹਨਤਕਸ਼ ਮਜ਼ਦੂਰਾਂ, ਕਿਸਾਨਾਂ ਅਤੇ ਉੋਜਾੜ ਮੁਲਾਜ਼ਮਾਂ ਨੂੰ ਭਰਪੂਰ ਸਲਾਮੀ ਭੇਂਟ ਕੀਤੀ ਗਈ। ਵੱਖ ਵੱਖ ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਰੇ ਮਜ਼ਦੂਰਾਂ ਲਈ ਘੱਟੋ ਘੱਟ ਤਨਖਾਹ ਉਜਰਤਾਂ ਲਾਗੂ ਕਰਨ, ਠੇਕੇਦਾਰੀ ਪ੍ਰਣਾਲੀ ਖਤਮ ਕਰਕੇ ਸਥਾਈ ਨੌਕਰੀਆਂ ਦੇਣ, ਸੁਰੱਖਿਅਤ ਕੰਮ ਦਾ ਮਹੌਲ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨੀ, ਬੇਰੋਜ਼ਗਾਰੀ ਭੱਤਾ ਅਤੇ ਰੋਜ਼ਗਾਰ ਗਰੰਟੀ ਯੋਜਨਾਵਾਂ ਲਾਗੂ ਕਰਨ, ਔਰਤ ਮਜ਼ਦੂਰਾਂ ਲਈ ਸੁਰੱਖਿਆ, ਨਵੇਂ ਲੇਬਰ ਕਾਨੂੰਨ ਭੰਗ ਕਰਨ ਬਾਰੇ ਲੰਬੀਆਂ ਤਕਰੀਰਾਂ ਹੋਣ ਉਪਰੰਤ ਇੰਜੀਨੀਅਰ ਅਮਰਜੀਤ ਖੋਖਰ ਸੇਵਾਮੁਕਤ ਐੱਸਡੀਓ ਨੇ ਸਮੂਹ ਮੁਲਾਜਮਾਂ ਅਤੇ ਆਮ ਲੋਕਾਂ ਨੂੰ ਸੰਬੋਧਨ ਹੁੰਦੇ ਅਮਰੀਕਾ ਵਿਖੇ ਸ਼ਿਕਾਗੋ ਹੇਅ ਮਾਰਕੀਟ ਵਿੱਚ ਅੱਠ ਘੰਟੇ ਕੰਮ ਦੀ ਮੰਗ ਨੂੰ ਲੈ ਕਿ ਹੋਏ ਲਹੂ ਭਿੱਜੇ ਸੰਘਰਸ਼ ਅਤੇ ਉਸ ਵਿੱਚ ਸ਼ਹੀਦ ਹੋਏ ਮਜ਼ਦੂਰ ਭਰਾਵਾਂ ਦੀਆਂ ਕੁਰਬਾਨੀਆਂ ਬਾਰੇ ਵਿਸਥਾਰ ਨਾਲ ਦੱਸਦਿਆਂ, ਕਿਹਾ ਕਿ ਅੱਜ ਦੀਆਂ ਸਰਕਾਰਾਂ ਫ਼ਿਰ ਉਹੀ 12 ਘੰਟੇ ਕੰਮ ਕਰਨ ਵਾਲੇ ਲੇਬਰ ਕਾਨੂੰਨ ਲੈ ਆਈਆਂ ਹਨ, ਜਿਸਦਾ ਦੁਨੀਆਂ ਭਰ ਦੇ ਮਜ਼ਦੂਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਮਈ ਦਿਵਸ ਤੇ ਲੇਬਰ ਕਾਨੂੰਨ ਵਿਰੁੱਧ ਸਭ ਨੂੰ ਸੱਦਾ ਦਿੱਤਾ। ਮੀਤ ਪ੍ਰਧਾਨ ਪੰਜਾਬ (ਇੰਪਲਾਈਜ਼ ਫੈਡਰੇਸ਼ਨ ਭਲਵਾਨ) ਤੇ ਮੈਂਬਰ ਜੁਆਇੰਟ ਫ਼ੋਰਮ ਵਰਿੰਦਰਪਾਲ ਲਾਡੀ ਵੱਲੋਂ ਸੁਨੇਹਾ ਦਿੱਤਾ ਗਿਆ ਕਿ ਸਮੂਹ ਮੁਲਾਜ਼ਮ ਅਤੇ ਮਜ਼ਦੂਰ ਵਰਗ ਏਕਤਾ ਬਣਾ ਕੇ ਆਪਣੇ ਹੱਕਾਂ ਲਈ ਲਗਾਤਾਰ ਸੰਘਰਸ਼ ਜਾਰੀ ਰੱਖਣਗੇ। ਇੰਪਲਾਈਜ਼ ਫੈਡਰੇਸ਼ਨ ਡਵੀਜ਼ਨ ਪ੍ਰਧਾਨ ਇੰਜਨੀਅਰ ਗੁਰਦਰਸ਼ਨ ਸਿੰਘ ਸੂਸ਼ੀ ਜੇਈ, ਇੰਜਨੀਅਰ ਜਤਿੰਦਰ ਸਿੰਘ ਮੂਸਾ ਜੇਈ (ਟੀਐਸਯੂ), ਬਲਕਰਨ ਸਿੰਘ ਕੋਟਧਰਮੂ (ਐਮਓਯੂ) ਕੁਲਦੀਪ ਸਿੰਘ ਫਤਿਹਪੁਰ (ਠੇਕਾ ਮੁਲਾਜ਼ਮ ਸੰਘਰਸ਼ ਯੂਨੀਅਨ), ਬਿੱਕਰ ਮਾਖਾ, ਅਸ਼ੋਕ ਕੁਮਾਰ, ਸਤਿਗੁਰ ਨੰਗਲ, ਚਾਨਣ ਰਾਮ ਰਿਟਾ: ਸੀਏ, ਲਖਨ ਲਾਲ (ਰਿਟਾ. ਯੂਨੀਅਨ), ਜਗਸੀਰ ਸਿੰਘ ਕੋਟਲੱਲੂ, ਸਬ ਡਵੀਜ਼ਨ ਪ੍ਰਧਾਨ ਅੰਮ੍ਰਿਤਪਾਲ ਜੋਈਆਂ, ਬਲਵੀਰ ਸਿੰਘ ਖਿਆਲਾ, ਸੁਖਵੀਰ ਸਿੰਘ ਹਨੀ, ਗੁਰਵਿੰਦਰ ਵਾਲੀਆ ਕੈਸ਼ੀਅਰ, ਗੁਰਸੇਵਕ ਸਿੰਘ ਮਾਨ ਅਤੇ ਕ੍ਰਿਸ਼ਨ ਮਾਨਬੀਬੜੀਆਂ ਸਮੇਤ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਸ਼ਮੂਲੀਅਤ ਕੀਤੀ।