ਜਾਮਾ ਮਸਜਿਦ ਈਦਗਾਹ ਵਿਖੇ ਭਾਰੀ ਤਾਦਾਦ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਮਾਨਸਾ ’ਚ ਈਦਗਾਹ ਵਿਖੇ ਭਾਰੀ ਗਿਣਤੀ ਵਿੱਚ ਮੁਸਲਿਮ ਭਾਈਚਾਰਾ ਵੱਲੋਂ ਈਦ-ਉਲ-ਅਜ਼ਹਾ ਮਨਾਈ। ਨਮਾਜ਼ ਹਾਜੀ ਉਮਰ ਦੀ ਇਮਾਮ ਸਾਹਿਬ ਦੀ ਰਹਿਬਰੀ ਵਿੱਚ ਪੜ੍ਹੀ ਗਈ। ਉਨ੍ਹਾਂ ਦੱਸਿਆ ਕਿ ਈਦ-ਉਲ-ਅਜ਼ਹਾ, ਜਿਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ, ਜੋ ਕਿ ਅੱਲਾਹ ਦੇ ਹੁਕਮ ਅਨੁਸਾਰ ਹਜ਼ਰਤ ਇਬ੍ਰਾਹੀਮ ਵੱਲੋਂ ਆਪਣੇ ਬੇਟੇ ਹਜ਼ਰਤ ਇਸਮਾਈਲ ਦੀ ਕੁਰਬਾਨੀ ਦੇ ਨਾਲ ਜੁੜੀ ਹੋਈ ਹੈ। ਇੱਕ ਬਾਪ ਵੱਲੋਂ ਅੱਲਾਹ ਦੇ ਹੁਕਮ ਤੇ ਆਪਣੀ ਸਭ ਤੋਂ ਪਿਆਰੀ ਚੀਜ਼ ਦਾ ਅੱਲਾ ਦੇ ਰਸਤੇ ਕੁਰਬਾਨ ਕਰਨਾ ਤੇ ਬੇਟੇ ਵੱਲੋਂ ਬਾਪ ਨੂੰ ਅੱਲਾਹ ਦੀ ਰਜ਼ਾ ਵਿੱਚ ਆਪਣੀ ਕੁਰਬਾਨੀ ਲਈ ਪੇਸ਼ ਕਰਨਾ ਇੱਕ ਅਨੋਖੀ ਮਿਸਾਲ ਹੈ। ਕੁਰਬਾਨੀ ਹਰ ਉਸ ਨਫਸ ਤੇ ਕਾਬੂ ਪਾਉਣ ਦਾ ਨਾਮ ਹੈ ਜੋ ਇਨਸਾਨੀਅਤ ਦੇ ਖਿਲਾਫ਼ ਹੋਵੇ। ਇਸ ਮੌਕੇ ਮੁਸਲਿਮ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਨੇ ਐੱਚਆਰ ਮੋਫ਼ਰ ਵੱਲੋਂ ਸਮੂਹ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੰਦਿਆਂ ਭਾਈਚਾਰਿਕ ਸਾਂਝ ਤੇ ਪਹਿਰਾ ਦੇਣ ਦੀ ਅਪੀਲ ਕਰਦਿਆਂ ਇੱਕ, ਦੂਸਰੇ ਨਾਲ ਪਿਆਰ ਤੇ ਮੁਹੱਬਤ ਨਾਲ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇੱਕ, ਦੂਸਰੇ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਵੀ ਕੁਰਬਾਨੀ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਦਿਹਾੜੇ ਤੇ ਸਾਨੂੰ ਵਾਤਾਵਰਣ ਦੀ ਸੰਭਾਲ ਤੇ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਫ਼ਰੰਟ ਪੰਜਾਬ ਵੱਲੋਂ ਸਮੂਹ ਮੁਸਲਿਮ ਭਾਈਚਾਰੇ ਨੂੰ ਪੰਜਾਬ ਦੇ ਸੱਭਿਆਚਾਰ ਨਾਲ ਜੁੜ ਕੇ ਚੱਲਣ ਦੀ ਅਪੀਲ ਕਰਦੇ ਹਾਂ ਅਤੇ ਸਮਾਜਿਕ ਕੰਮਾਂ ਨੂੰ ਆਪਣੇ ਯੋਗਦਾਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਜਿਲ੍ਹਾ ਮਾਨਸਾ ਦੇ ਸਿਵਲ ਅਤੇ ਪੁਲਿਸ ਪ੍ਰਸਾਸ਼ਨ ਦਾ ਵਧੀਆ ਸਹਿਯੋਗ ਕਰਨ ਤੇ ਧੰਨਵਾਦ ਕੀਤਾ।
ਇਸ ਮੌਕੇ ਵਾਈਸ ਆਫ਼ ਮਾਨਸਾ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਵੱਲੋਂ ਉਚੇਚੇ ਤੌਰ ’ਤੇ ਸ਼ਾਮਲ ਹੋ ਕੇ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੰਦਾ ਕਿਹਾ ਕਿ ਇਸ ਦਿਨ ਕੁਰਬਾਨੀ ਦੇ ਦਿਨ ਵਜੋਂ ਜਾਣ ਜਾਂਦਾ ਹੈ ਅਤੇ ਸਾਨੂੰ ਸਾਰਿਆਂ ਨੂੰ ਇੱਕ ਦੂਸਰੇ ਲਈ ਚਟਾਨ ਵਾਂਗ ਖੜਾ ਹੋ ਕੇ ਆਪਣੇ ਵਤਨ ਲਈ ਹਮੇਸ਼ਾ ਕੁਰਬਾਨ ਹੋਣ ਲਈ ਤਤਪਰ ਰਹਿਣਾ ਚਾਹੀਦਾ ਹੈ। ਇਸ ਮੌਕੇ ਵੈਦ ਸਿਕੰਦਰ ਸਿੰਘ ਵੱਲੋਂ ਵੀ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ। ਇਸ ਮੌਕੇ ਪ੍ਰੋਫ਼ੈਸਰ ਡਾ. ਹਸਨ ਸਰਦਾਰ ਮੋਫ਼ਰ ਸਟੇਟ ਆਈਸੀ ਸੈਲ ਇੰਚਾਰਜ, ਸ਼ਿੰਗਾਰਾ ਖਾਨ ਜ਼ਿਲ੍ਹਾ ਪ੍ਰਧਾਨ ਮਾਨਸਾ ਅਤੇ ਰਵੀ ਖਾਨ ਸ਼ਹਿਰੀ ਪ੍ਰਧਾਨ ਮਾਨਸਾ ਵੱਲੋਂ ਸਮੂਹ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਪੇਸ਼ ਕਰਦਿਆਂ ਮੁਸਲਿਮ ਫ਼ਰੰਟ ਪੰਜਾਬ ਦਾ ਹਿੱਸਾ ਬਣਨ ਦੀ ਅਪੀਲ ਕਰਦਿਆਂ ਆਪਣੇ ਨਬੀਆਂ ਦੇ ਹੁਕਮ ਅਤੇ ਨਕਸ਼ ਕਦਮ ਤੇ ਚੱਲਣ ਦੀ ਵੀ ਅਪੀਲ ਕੀਤੀ। ਸ਼ਾਹਨਾਜ ਅਲੀ ਸਕੱਤਰ ਮੁਸਲਿਮ ਕਮੇਟੀ ਮਾਨਸਾ ਵੱਲੋਂ ਮੁਸਲਿਮ ਫ਼ਰੰਟ ਪੰਜਾਬ ਅਤੇ ਮੁਸਲਿਮ ਕਮੇਟੀ ਮਾਨਸਾ ਵੱਲੋਂ ਸਮੂਹ ਪਤਵੰਤਿਆਂ ਅਤੇ ਸਮੂਹ ਭਾਈਚਾਰੇ ਨੂੰ ਜੀ ਆਇਆਂ ਨੂੰ ਕਿਹਾ ਅਤੇ ਆਪਣੇ ਧਾਰਮਿਕ ਰਹੁਰੀਤਾਂ ਮੁਤਾਬਿਕ ਜਿੰਦਗੀ ਬਸਰ ਕਰਨ ਦੀ ਅਪੀਲ ਕੀਤੀ। ਇਸ ਮੌਕੇ ਹੋਰਾਂ ਤੋਂ ਇਲਾਵਾ ਮਾਸਟਰ ਸ਼ਮੀ ਖਾਨ ਮੁਹੰਮਦ ਇਕਬਾਲ ਮੋਫ਼ਰ, ਮਕਬੂਲ ਅਹਿਮਦ, ਗੋਰਾ ਖਾਨ, ਛਹਿਂਬਰ ਖਾਨ, ਹਸਨ ਖਾਨ, ਫਿਰੋਜ਼ ਖਾਨ ਤੇ ਹੋ ਅਬਦੁਲ ਬਾਰਿਕ, ਸਾਨੂ ਖਾਨ, ਜੱਗਾ ਖਾਨ ਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਹੋਏ।