ਐੱਸਐੱਮਓ ਡਾ. ਵਿਜੇ ਕੁਮਾਰ ਜਿੰਦਲ ਸੇਵਾਮੁਕਤੀ ’ਤੇ ਸਨਮਾਨਿਤ
ਸਿਹਤ ਵਿਭਾਗ ਮਾਨਸਾ ਦਫਤਰ ਸਿਵਲ ਸਰਜਨ
Publish Date: Mon, 11 May 2026 07:26 PM (IST)
Updated Date: Tue, 12 May 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਿਹਤ ਵਿਭਾਗ ਮਾਨਸਾ ਦਫ਼ਤਰ ਸਿਵਲ ਸਰਜਨ ਸਟਾਫ਼ ਵੱਲੋਂ ਡਾ. ਵਿਜੇ ਕੁਮਾਰ ਜਿੰਦਲ ਸੀਨੀਅਰ ਮੈਡੀਕਲ ਅਫਸਰ ਸੀਐਚਸੀ ਝੁਨੀਰ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਰੋਹ ਕਰਾਇਆ ਗਿਆ। ਇਸ ਮੌਕੇ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਡਾ. ਵਿਜੇ ਕੁਮਾਰ ਜਿੰਦਲ ਐੱਸਐੱਮਓ ਮਾਣਮੱਤੀ ਸੇਵਾਵਾਂ ਦੇ ਕੇ 30 ਮਈ 2026 ਨੂੰ ਸੇਵਾ ਮੁਕਤ ਹੋਏ। ਇਸ ਸਮੇਂ ਉਨ੍ਹਾਂ ਵੱਲੋਂ ਪਰਿਵਾਰ ਭਲਾਈ ਅਫਸਰ ਮਾਨਸਾ ਤੇ ਜ਼ਿਲ੍ਹਾ ਸਿਹਤ ਅਫਸਰ ਪਟਿਆਲਾ ਵਿਖੇ ਵਧੀਆ ਡਿਊਟੀ ਨਿਭਾਈ ਗਈ। ਇੱਥੇ ਦੱਸਣਯੋਗ ਹੈ ਕਿ ਉਨ੍ਹਾਂਦੇ ਪਤਨੀ ਵੀ ਬਤੌਰ ਮੈਡੀਕਲ ਅਫਸਰ ਡਿਊਟੀ ਨਿਭਾਅ ਰਹੇ ਹਨ ਤੇ ਬੇਟਾ ਅਤੇ ਬੇਟੀ ਵੀ ਕਰਮਵਾਰ ਐੱਮਬੀਬੀਐੱਸ ਤੇ ਐੱਮਡੀ ਮੈਡੀਸਨ ਕਰ ਰਹੇ ਹਨ। ਉਨ੍ਹਾਂ ਵੱਲੋਂ ਡਾ. ਵਿਜੇ ਕੁਮਾਰ ਜਿੰਦਲ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਤੇ ਸੇਵਾਮੁਕਤੀ ’ਤੇ ਵਧਾਈ ਦਿੱਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਉਨ੍ਹਾਂ ਦੇ ਜੀਵਨ ਅਤੇ ਵਧੀਆ ਡਿਊਟੀ ਸਬੰਧੀ ਸਨਮਾਨ ’ਚ ਵਿਚਾਰ ਪੇਸ਼ ਕੀਤੇ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਮਯੰਕਜੋਤ ਸਿੰਘ, ਜਿਹੜਾ ਪਰਿਵਾਰ ਭਲਾਈ ਅਫਸਰ ਡਾ. ਕੰਵਲਪ੍ਰੀਤ ਕੌਰ ਬਰਾੜ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਬਲਜੀਤ ਕੌਰ, ਸੁਪਰਡੈਂਟ ਪ੍ਰਤਾਪ ਸਿੰਘ, ਸੁਪਰਡੈਂਟ ਕੰਵਰਜੀਤ ਸਿੰਘ ਸੀਨੀਅਰ ਸਹਾਇਕ ਸੰਦੀਪ ਸਿੰਘ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਦਰਸ਼ਨ ਸਿੰਘ, ਤਰਲੋਕ ਸਿੰਘ, ਜ਼ਿਲ੍ਹਾ ਕਾਉਂਟ ਅਫਸਰ ਲਵਲੀ ਗੋਇਲ, ਜ਼ਿਲ੍ਹਾ ਕਮਿਊਨਿਟੀ ਮੋਬਿਲਾਈਜ਼ਰ ਜਗਦੇਵ ਸਿੰਘ ਮਾਨ ਤੋਂ ਇਲਾਵਾ ਦਫਤਰੀ ਸਟਾਫ ਹਾਜ਼ਰ ਸੀ।