ਆਧੁਨਿਕ ਜੀਵਨ ਦੀ ਹੜਬੜਾਹਟ ’ਚ ਪੂਰਨ ਸਤਿਗੁਰੂ ਨੂੰ ਭੁੱਲੇ ਲੋਕ : ਸਾਧਵੀ ਭਾਰਤੀ
ਦਿਵਯ ਜਯੋਤੀ ਜਾਗ੍ਰਤੀ ਸੰਸਥਾ ਦਿਵਯ ਜਯੋਤੀ ਜਾਗ੍ਰਤੀ ਸੰਸਥਾ
Publish Date: Sun, 19 Apr 2026 06:45 PM (IST)
Updated Date: Mon, 20 Apr 2026 04:07 AM (IST)
ਪੱਤਰ ਪ੍ਰੇਰਕ , ਪੰਜਾਬੀ ਜਾਗਰਣ ਮਾਨਸਾ : ਦਿਵਯ ਜਯੋਤੀ ਜਾਗ੍ਰਤੀ ਸੰਸਥਾ ਵੱਲੋਂ ਸਥਾਨਕ ਆਸ਼ਰਮ ਮਾਨਸਾ ਵਿਖੇ ਹਫ਼ਤਾਵਾਰੀ ਅਧਿਆਤਮਿਕ ਪ੍ਰੋਗਰਾਮ ਕਰਵਾਇਆ। ਇਸ ਵਿੱਚ ਆਸ਼ੂਤੋਸ਼ ਦੀ ਸੇਵਿਕਾ ਸਾਧਵੀ ਇਸ਼ਵਰਪ੍ਰੀਤਾ ਭਾਰਤੀ ਨੇ ਆਪਣੇ ਪ੍ਰਵਚਨਾਂ ਵਿੱਚ ਦੱਸਿਆ ਕਿ ਅੱਜ ਦਾ ਵਿਦਵਾਨ ਸਮਾਜ ਆਧੁਨਿਕ ਜੀਵਨ ਦੀ ਹੜਬੜਾਹਟ ਵਿੱਚ ਇਕ ਪੂਰਨ ਸਤਿਗੁਰੂ ਦੀ ਅਹਿਮੀਅਤ ਨੂੰ ਭੁੱਲ ਗਿਆ ਹੈ। ਪਰ ਜੇ ਅਸੀਂ ਇਤਿਹਾਸ ਨੂੰ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਮਹਾਨ ਮਨੁੱਖੀ ਗੁਣਾਂ ਦਾ ਵਿਕਾਸ ਹਮੇਸ਼ਾ ਸਤਿਗੁਰੂ ਦੀ ਰਹਿਮਤ ਹੇਠ ਹੀ ਹੋਇਆ ਹੈ।
ਸਵਾਮੀ ਵੀਰਜਾਨੰਦ ਜੀ ਦਾ ਆਸ਼ਰਮ ਦਇਆਨੰਦ ਸਰਸਵਤੀ ਦੀ ਨਿਰਮਾਣ ਸਥਲੀ ਸੀ ਤਾਂ ਸਮਰਥ ਗੁਰੂ ਰਾਮਦਾਸ ਜੀ ਦੀ ਸ਼ਕਤੀ ਨੇ ਹੀ ਸ਼ਿਵਾ ਨੂੰ ਛਤਰਪਤੀ ਸ਼ਿਵਾਜੀ ਬਣਾਇਆ ਸੀ। ਚਾਣਕਿਆ ਦੀ ਕੁਟੀਆ ਚੰਦਰਗੁਪਤ ਮੌਰਯਾ ਦਾ ਸਿਖਲਾਈ ਕੇਂਦਰ ਸੀ ਤਾਂ ਨਰਿੰਦਰ ਵਿਚ ਲੁਕੇ ਹੋਏ ਵਿਵੇਕਾਨੰਦ ਨੂੰ ਪਰਮਹੰਸ ਦੇ ਮਾਹਰ ਹੱਥਾਂ ਨੇ ਹੀ ਘੜਿਆ ਸੀ। ਰਾਜਸੀ ਵਾਤਾਵਰਨ ਵਿਚ ਰਹਿੰਦਿਆਂ ਵੀ ਜਿਸ ਗੁਰੂ ਨੇ ਰਾਜਾ ਜਨਕ ਨੂੰ ‘ਵਿਦੇਹੀ’ ਬਣਾ ਦਿੱਤਾ, ਉਹ ਗੁਰੂ ਅਸ਼ਟਾਵਕ੍ਰ ਹੀ ਸਨ। ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਵੀ ਸਮਾਜ ਦੇ ਅਕਾਸ਼ ’ਤੇ ਕੋਈ ਮਹਾਨ ਵਿਅਕਤੀ ਚਮਕਿਆ, ਤਾਂ ਉਸ ਦੀ ਚਮਕ ਪਿੱਛੇ ਗੁਰੂ ਦੀ ਕਿਰਪਾ ਦੀ ਜੋਤ ਹੀ ਕੰਮ ਕਰ ਰਹੀ ਸੀ।
ਸਮਾਜ ਨੂੰ ਅਜਿਹੇ ਸ੍ਰੇਸ਼ਟ ਵਿਅਕਤੀ ਹਮੇਸ਼ਾ ਗੁਰੂਆਂ ਦੀ ਹੀ ਦੇਣ ਰਹੇ ਹਨ। ਇਸੇ ਕਰਕੇ ਸ਼ਾਸਤਰਾਂ ਵਿੱਚ ਸਤਿਗੁਰੂ ਦੀ ਤੁਲਨਾ ਬ੍ਰਹਮਾ, ਵਿਸ਼ਣੁ ਅਤੇ ਮਹੇਸ਼ ਨਾਲ ਕੀਤੀ ਗਈ ਹੈ। ਜਿਵੇਂ ਬ੍ਰਹਮਾ ਜੀ ਸ੍ਰਿਸ਼ਟੀ ਦੇ ਜਨਮਦਾਤਾ ਹਨ, ਓਸੇ ਤਰ੍ਹਾਂ ਗੁਰੂ ਆਪਣੇ ਚੇਲੇ ਨੂੰ ਆਧਿਆਤਮਿਕ ਜਗਤ ਵਿੱਚ ਜਨਮ ਦਿੰਦੈ ਹਨ। ਜਦੋਂ ਸ਼ਿਸ਼ ਦਾ ਆਧਿਆਤਮਿਕ ਜਨਮ ਹੁੰਦਾ ਹੈ, ਤਾਂ ਉਹ ਅੰਦਰੂਨੀ ਜਗਤ ਵਿੱਚ ਦਾਖਲ ਹੋ ਕੇ ਪ੍ਰਭੂ ਦੇ ਰਾਜ ਦਾ ਪ੍ਰਤੱਖ ਸਾਖਿਆਤਕਾਰ ਕਰ ਸਕਦਾ ਹੈ। ਪਰ ਅੰਦਰੂਨੀ ਜਗਤ ਵਿੱਚ ਸਿਰਫ਼ ਦਾਖਲ ਹੋਣਾ ਹੀ ਕਾਫ਼ੀ ਨਹੀਂ ਹੁੰਦਾ। ਆਪਣੇ ਲਕਸ਼ ਨੂੰ ਪ੍ਰਾਪਤ ਕਰਨ ਲਈ ਨਿਰੰਤਰ ਅੱਗੇ ਵਧਣਾ ਵੀ ਜ਼ਰੂਰੀ ਹੈ। ਅੱਗੇ ਵਧਣ ਦੌਰਾਨ ਸੰਭਾਵਨਾ ਹੈ ਕਿ ਰਾਹ ਵਿੱਚ ਕੁਝ ਰੁਕਾਵਟਾਂ ਆਉਣ, ਅਜਿਹੇ ਵਿੱਚ ਗੁਰੂ ਹੀ ਚੇਲੇ ਦੀ ਰੱਖਿਆ ਕਰਦਾ ਹੈ, ਹਰ ਪਲ ਉਸ ਦੀ ਮਦਦ ਕਰਦਾ ਹੈ।