ਅਨਾਜ ਮੰਡੀ ਬਹਿਣੀਵਾਲ ਤੇ ਅਰਵਿੰਦ ਨਗਰ ਮਾਨਸਾ ਨੋ ਡਰੋਨ ਜ਼ੋਨ ਐਲਾਨੇ
ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਕੌਰ ਨੇ
Publish Date: Thu, 07 May 2026 07:02 PM (IST)
Updated Date: Thu, 07 May 2026 07:02 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026 ਦੇ ਪਾਸ ਹੋਣ ਉਪਰੰਤ ਆਰੰਭ ਕੀਤੀ ਗਈ ਸ਼ੁਕਰਾਨਾ ਯਾਤਰਾ ਮਾਨਸਾ ’ਚ ਪਹੁੰਚਣ ਲਈ ਪ੍ਰਸ਼ਾਸਨ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਜ਼ਿਲ੍ਹਾ ਮੈਜਿਸਟ੍ਰੇਟ ਨਵਜੋਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੀਵੀਆਈਪੀ/ਵੀਆਈਪੀ ਦੀ ਸੁਰੱਖਿਆ ਦੇ ਮੱਦੇਨਜ਼ਰ ਪਿੰਡ ਬਹਿਣੀਵਾਲ ਤੋਂ ਵਾਇਆ ਮਾਨਸਾ ਤੋਂ ਜੋਗਾ ਤੱਕ ਦੇ ਰੂਟ ਏਰੀਆ, ਅਨਾਜ ਮੰਡੀ ਪਿੰਡ ਬਹਿਣੀਵਾਲ ਅਤੇ ਅਰਵਿੰਦ ਨਗਰ ਮਾਨਸਾ ਨੂੰ ਰੈਡ ਜ਼ੋਨ (ਨੋ ਡਰੋਨ ਜ਼ੋਨ) ਐਲਾਨਦੇ ਹੋਏ ਡਰੋਨ ਕੈਮਰਿਆਂ ਨੂੰ ਉਡਾਉਣ ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੈ। ਹੁਕਮ ਵਿੱਚ ਉਨ੍ਹਾਂ ਕਿਹਾ ਕਿ ਸੀਨੀਅਰ ਕਪਤਾਨ ਪੁਲਿਸ ਵੱਲੋਂ ਪ੍ਰਾਪਤ ਪੱਤਰ ਅਨੁਸਾਰ ਮੁੱਖ ਮੰਤਰੀ ਪੰਜਾਬ ਸ਼ੁਕਰਾਨਾ ਯਾਤਰਾ ਦੇ ਸਬੰਧ ਵਿੱਚ ਤਲਵੰਡੀ ਸਾਬੋ ਤੋਂ ਜ਼ਿਲ੍ਹਾ ਮਾਨਸਾ ਦੀ ਹੱਦ ਪਿੰਡ ਬਹਿਣੀਵਾਲ ਤੋਂ ਹੁੰਦੇ ਹੋਏ ਅਨਾਜ ਮੰਡੀ ਬਹਿਣੀਵਾਲ ਅਤੇ ਅਰਵਿੰਦ ਨਗਰ ਮਾਨਸਾ ਵਿਖੇ ਨੁਕੜ ਮੀਟਿੰਗਾਂ ਕਰਨਗੇ ਅਤੇ ਇਸ ਉਪਰੰਤ ਵਾਇਆ ਮਾਨਸਾ ਤੋਂ ਜੋਗਾ ਹੁੰਦਿਆਂ ਜ਼ਿਲ੍ਹਾ ਬਰਨਾਲਾ ਲਈ ਰਵਾਨਾ ਹੋਣਗੇ। ਇਸ ਲਈ ਵੀਵੀਆਈਪੀ/ਵੀਆਈਪੀ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਬਹਿਣੀਵਾਲ ਤੋਂ ਵਾਇਆ ਮਾਨਸਾ ਤੋਂ ਜੋਗਾ ਤੱਕ ਦੇ ਰੂਟ ਏਰੀਆ, ਅਨਾਜ ਮੰਡੀ ਬਹਿਣੀਵਾਲ ਅਤੇ ਅਰਵਿੰਦ ਨਗਰ ਮਾਨਸਾ ਨੂੰ ਰੈੱਡ ਜ਼ੋਨ ਐਲਾਨ ਕੇ ਨੋ ਡਰੋਨ ਜ਼ੋਨ ਐਲਾਨਿਆ ਜਾਂਦਾ ਹੈ ਅਤੇ ਕਿਸੇ ਨੂੰ ਵੀ ਡਰੋਨ ਕੈਮਰਾ ਉਡਾਉਣ ਦੀ ਇਜਾਜ਼ਤ ਨਹੀ ਹੋਵੇਗੀ। ਇਸ ਹੁਕਮ ਤੋਂ ਅਧਿਕਾਰਤ ਤੌਰ ’ਤੇ ਵਰਤੇ ਜਾਣ ਵਾਲੇ ਡਰੋਨ ਨੂੰ ਛੋਟ ਹੋਵੇਗੀ। ਇਹ ਹੁਕਮ 8 ਮਈ 2026 ਲਈ ਲਾਗੂ ਰਹੇਗਾ।