ਜ਼ਿਲ੍ਹਾ ਸਹਿਕਾਰੀ ਯੂਨੀਅਨ ਵੱਲੋਂ ਏਜੰਡਿਆਂ ’ਤੇ ਮਤੇ ਪਾਸ
ਜਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਦੀ ਨੁਮਾਇੰਦਗੀ
Publish Date: Wed, 20 May 2026 06:09 PM (IST)
Updated Date: Thu, 21 May 2026 04:04 AM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਦੀ ਨੁਮਾਇੰਦਗੀ ਕਰ ਰਹੀ ਸੰਸਥਾ ਜ਼ਿਲ੍ਹਾ ਸਹਿਕਾਰੀ ਯੂਨੀਅਨ ਮਾਨਸਾ ਦੇ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਕੁਲਵੰਤ ਸਿੰਘ ਰਾਮਦਿੱਤੇਵਾਲਾ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਜ਼ਿਲ੍ਹੇ ਦੀਆਂ ਸਭਾਵਾਂ ਵਿੱਚੋਂ ਚੁਣੇ ਹੋਏ ਨੁਮਾਇੰਦਿਆਂ ਨੇ ਭਾਗ ਲਿਆ। ਡੀਸੀਯੂ ਮਾਨਸਾ ਦੇ ਕਾਰੋਬਾਰ ਲਈ ਰੱਖੇ ਏਜੰਡਿਆਂ ਤੇ ਵਿਚਾਰ ਕਰਕੇ ਮਤੇ ਪਾਸ ਕੀਤੇ ਗਏ। ਇਸ ਤੋਂ ਇਲਾਵਾ ਸਹਿਕਾਰਤਾ ਲਹਿਰ ਦੇ ਵਿਕਾਸ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਵਿੱਚ ਯੂਨੀਅਨ ਦੀਆਂ ਸਰਗਰਮੀਆਂ ਬਾਰੇ ਚਰਚਾ ਕਰਦਿਆਂ ਲੋਕਾਂ ਨੂੰ ਸਹਿਕਾਰੀ ਲਹਿਰ ਬਾਰੇ ਚੇਤਨ ਕਰਨ ਦਾ ਅਹਿਦ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਹਿਕਾਰਤਾਂ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਹੈ। ਇਸ ਲਈ ਪਿੰਡਾਂ ਵਿੱਚ ਯੂਨੀਅਨ ਵੱਲੋਂ ਸਹਿਕਾਰਤਾ ਵਿਭਾਗ ਤੇ ਪਨਕੋਫੈਡ ਚੰਡੀਗੜ੍ਹ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਜਿਸ ਵਿੱਚ ਮਿਸਨ ਤੰਦਰੁਸਤ ਪੰਜਾਬ ਬਾਰੇ ਆਮ ਲੋਕਾਂ ਨੂੰ ਸਰਕਾਰ ਦਾ ਸਹਿਯੋਗ ਦੇਣ ਲਈ ਪ੍ਰੇਰਿਆ ਜਾ ਰਿਹਾ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾਉਂਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੀਟਿੰਗ ਵਿੱਚ ਕੁਲਵੰਤ ਸਿੰਘ ਰਾਮਦਿੱਤੇਵਾਲਾ ਚੇਅਰਮੈਨ ਤੋਂ ਇਲਾਵਾ ਸਮਸ਼ੇਰ ਸਿੰਘ ਵਾਇਸ ਚੇਅਰਮੈਨ, ਡੀਸੀਯੂ ਮਾਨਸਾ, ਬੇਅੰਤ ਸਿੰਘ ਬੁਰਜ ਰਾਠੀ, ਅਮਨਦੀਪ ਸਿੰਘ ਐਡਵੋਕੇਟ ਭਲਾਈਕੇ, ਬੂਟਾ ਸਿੰਘ ਕੁਲਾਣਾ, ਡਾਇਰੈਕਟਰ ਡੀਸੀਯੂ ਮਾਨਸਾ ਨੇ ਵੀ ਸਹਿਕਾਰਤਾ ਦੇ ਵਿਕਾਸ ਲਈ ਠੋਸ ਸੁਝਾਅ ਦਿੱਤੇ। ਗੁਰਮੀਤ ਗਾਗੋਵਾਲ ਮੈਨੇਜਰ ਡੀਸੀਯੂ ਮਾਨਸਾ ਨੇ ਆਏ ਹੋਇਆਂ ਪਤਵੰਤਿਆਂ ਦਾ ਧੰਨਵਾਦ ਕੀਤਾ।