ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਮਾਨਸਾ ਦੇ ਦਫ਼ਤਰ ਦਾ ਸਾਮਾਨ ਕੁਰਕ ਕਰਨ ਦਾ ਮਾਨਸਾ ਦੀ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ। ਇਸ ਦੇ ਸਬੰਧ 'ਚ ਡੀਈਓ ਸੈਕੰਡਰੀ ਦਫ਼ਤਰ ਮਾਨਸਾ ਦੇ ਅੱਗੇ ਅਦਾਲਤ ਨੇ 5 ਜਨਵਰੀ 2024 ਲਈ ਨਿਲਾਮੀ ਦਾ ਨੋਟਿਸ ਲਾਇਆ ਹੈ।

ਹਰਕ੍ਰਿਸ਼ਨ ਸ਼ਰਮਾ ਮਾਨਸਾ : ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਮਾਨਸਾ ਦੇ ਦਫ਼ਤਰ ਦਾ ਸਾਮਾਨ ਕੁਰਕ ਕਰਨ ਦਾ ਮਾਨਸਾ ਦੀ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ। ਇਸ ਦੇ ਸਬੰਧ 'ਚ ਡੀਈਓ ਸੈਕੰਡਰੀ ਦਫ਼ਤਰ ਮਾਨਸਾ ਦੇ ਅੱਗੇ ਅਦਾਲਤ ਨੇ 5 ਜਨਵਰੀ 2024 ਲਈ ਨਿਲਾਮੀ ਦਾ ਨੋਟਿਸ ਲਾਇਆ ਹੈ।
ਸੇਵਾਮੁਕਤ ਅਧਿਆਪਕ ਤਰਸੇਮ ਗੋਇਲ ਨੇ ਦੱਸਿਆ ਕਿ ਉਨਾਂ੍ਹ ਨੂੰ 35 ਸਾਲਾਂ ਬਾਅਦ ਅਦਾਲਤ ਨੇ ਇਨਸਾਫ਼ ਦਿੱਤਾ ਹੈ। ਉਨਾਂ੍ਹ ਅਨੁਸਾਰ ਉਨਾਂ੍ਹ ਨੂੰ 1 ਅਪ੍ਰਰੈਲ 1985 ਤੋਂ ਰੈਗੂਲਰ ਕੀਤਾ ਜਾਣਾ ਸੀ, ਪਰ ਡੀਈਓ ਸੈਕੰਡਰੀ ਦਫ਼ਤਰ ਵੱਲੋਂ ਉਨਾਂ੍ਹ ਨੂੰ 1995 ਵਿੱਚ 31 ਦਸੰਬਰ 1990 ਤੋਂ ਰੈਗੂਲਰ ਕਰ ਦਿੱਤਾ ਗਿਆ। ਇਸ ਦੇ ਸਬੰਧ 'ਚ ਉਨਾਂ੍ਹ ਨੇ ਇਤਰਾਜ਼ ਕਰਦਿਆ ਲਗਾਤਾਰ ਮਹਿਕਮੇ ਨੂੰ 35 ਸਾਲ ਬੇਨਤੀ ਪੱਤਰ ਲਿਖੇ, ਪਰ ਮਹਿਕਮੇ ਵੱਲੋਂ ਕੋਈ ਫ਼ੈਸਲਾ ਨਾ ਕੀਤਾ ਗਿਆ। ਅੰਤ ਵਿੱਚ 2018 ਵਿੱਚ ਬੇ੍ਕ ਵੱਧ ਹੋਣ ਕਰਕੇ ਰੈਗੂਲਰ ਨਾ ਕਰਨ ਦਾ ਹੁਕਮ ਸੁਣਾਇਆ। ਇਸ ਦੇ ਵਿਰੋਧ 'ਚ ਉਨਾਂ੍ਹ ਨੇ ਮਾਣਯੋਗ ਮਾਨਸਾ ਦੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ, ਪਰ ਕੋਰਟ ਨੇ ਦੇਰੀ ਨਾਲ ਪਟੀਸ਼ਨ ਪਾਉਣ ਲਈ ਕੇਸ ਮਹਿਕਮੇ ਦੇ ਹੱਕ 'ਚ ਕਰ ਦਿੱਤਾ। ਸੇਵਾਮੁਕਤ ਤਰਸੇਮ ਗੋਇਲ ਵੱਲੋਂ ਸੈਸ਼ਨ ਕੋਰਟ |ਚ ਅਪੀਲ ਪਾਈ ਗਈ , ਜਿਸ ਵਿੱਚ ਮਾਣਯੋਗ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦਿਨੇਸ਼ ਕੁਮਾਰ ਵਧਵਾ ਨੇ 6 ਅਪ੍ਰਰੈਲ 2022 ਨੂੰ ਫ਼ੈਸਲਾ ਦਿੱਤਾ ਕਿ ਮਹਿਕਮਾ ਤਰਸੇਮ ਚੰਦ ਨੂੰ 1 ਅਪ੍ਰਰੈਲ 1985 ਤੋਂ ਰੈਗੂਲਰ ਕਰੇ। ਇਸ ਨਾਲ ਸਬੰਧਤ ਬਣਦੇ ਸਾਰੇ ਲਾਭ ਦੇਵੇ ਅਤੇ ਘੱਟ ਤੋਂ ਘੱਟ 38 ਮਹੀਨੇ ਦਾ ਬਕਾਇਆ 6 ਫ਼ੀਸਦੀ ਵਿਆਜ ਦੀ ਦਰ ਨਾਲ ਅਦਾ ਕਰੇ। ਪਰ ਡੀਈਓ ਸੈਕੰਡਰੀ ਮਾਨਸਾ ਵੱਲੋਂ ਇਸ ਸਬੰਧੀ ਕੋਈ ਅਪੀਲ ਨਾ ਪਾਈ ਅਤੇ ਨਾ ਹੀ ਕੋਰਟ ਦੇ ਫ਼ੈਸਲੇ 'ਤੇ ਅਮਲ ਕੀਤਾ ਗਿਆ। ਇਸ ਦੇ ਸਬੰਧ 'ਚ ਤਰਸੇਮ ਗੋਇਲ ਨੇ ਅੱਗੇ ਦੱਸਿਆ ਕਿ ਮੇਰੇ ਵੱਲੋਂ ਕੋਰਟ ਦੇ ਹੁਕਮ ਦੀ ਪਾਲਣਾ ਨਾ ਕਰਨ ਸਬੰਧੀ ਕੰਟੈਮਪਟ ਪਾਈ ਗਈ, ਜਿਸ ਵਿੱਚ ਅਦਾਲਤ ਵੱਲੋਂ ਮਹਿਕਮੇ ਨੂੰ ਵਾਰ ਵਾਰ ਪੁੱਛੇ ਜਾਣ ਤੇ ਕੋਈ ਅਪੀਲ ਨਾ ਪਾਏ ਜਾਣ ਕਾਰਨ ਅਦਾਲਤ ਨੇ 30-11- 2023 ਨੂੰ ਦਫ਼ਤਰ ਦੀ ਪ੍ਰਰਾਪਰਟੀ ਅਟੈਚ ਕੀਤੀ ਗਈ , ਜਿਸ ਦੀ ਨਿਲਾਮੀ 5 ਜਨਵਰੀ 2024 ਨੂੰ ਹੋਣੀ ਹੈ।
====
ਕਿਸੇ ਵੀ ਹਾਲਤ 'ਚ ਨਿਲਾਮੀ ਨਹੀਂ ਹੋਣ ਦਿੱਤੀ ਜਾਵੇਗੀ : ਡੀਈਓ ਮਾਨਸਾ
ਹਰਿੰਦਰ ਭੁੱਲਰ ਨੇ ਦੱਸਿਆ ਕਿ ਸੇਵਾਮੁਕਤ ਅਧਿਆਪਕ ਤਰਸੇਮ ਗੋਇਲ ਵੱਲੋਂ ਐਗਜੀਕਿਊਸ਼ਨ ਪਾਈ ਹੋਈ ਸੀ, ਜਿਸ ਕਾਰਨ ਦਫ਼ਤਰ ਨੂੰ ਪ੍ਰਰਾਪਰਟੀ ਦੀ ਨਿਲਾਮੀ ਦਾ ਨੋਟਿਸ ਨਿਕਲਿਆ ਹੈ, ਜਿਸ ਦੀ ਤਰੀਕ 5 ਜਨਵਰੀ 2024 ਹੈ। ਪਰ ਸਾਡੇ ਵੱਲੋਂ ਇਸ ਸਬੰਧ 'ਚ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ। ਇਸ ਸਬੰਧੀ ਹਾਈਕੋਰਟ 'ਚ ਆਰਐਸਏ ਪਾਈ ਹੋਈ ਹੈ। ਕਿਸੇ ਵੀ ਹਾਲਤ 'ਚ ਨਿਲਾਮੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਨਿਲਾਮੀ ਦੀ ਤਰੀਕ ਤੋਂ ਪਹਿਲਾਂ ਜਾਂ ਉਨਾਂ੍ਹ ਨੂੰ ਰੈਗੂਲਰ ਕਰ ਦਿੱਤਾ ਜਾਵੇਗਾ ਜਾਂ ਸਟੇਅ ਮਿਲ ਜਾਵੇਗੀ।