ਗਊ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿਵਾਉਣ ਲਈ ਐੱਸਡੀਐੱਮ ਨੂੰ ਮੰਗ ਪੱਤਰ
ਸਥਾਨਕ ਸ਼੍ਰੀ ਅਯੋਧਿਆ ਰਾਮ ਮੰਦਰ
Publish Date: Tue, 28 Apr 2026 06:12 PM (IST)
Updated Date: Wed, 29 Apr 2026 04:11 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ। ਸਥਾਨਕ ਸ਼੍ਰੀ ਅਯੁੱਧਿਆ ਰਾਮ ਮੰਦਰ ਕਮੇਟੀ ਦੀ ਅਗਵਾਈ ਹੇਠ ਸ਼ਹਿਰ ਦੀਆਂ ਵੱਖ-ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ ਗਊ ਨੂੰ ਰਾਸ਼ਟਰ ਮਾਤਾ ਦਾ ਦਰਜਾ ਦਿਵਾਉਣ ਅਤੇ ਹੋ ਰਹੀ ਕਤਲੇਆਮ ਤੇ ਬੇਅਦਬੀਆਂ ਨੂੰ ਰੋਕਣ ਲਈ ਸੰਤ ਮਹੇਸ਼ ਮੁਨੀ ਗਊਸ਼ਾਲਾ ਤੋਂ ਵੱਡੇ ਕਾਫ਼ਲੇ ਦੇ ਰੂਪ ਵਿੱਚ ਇਕੱਠੇ ਹੋ ਕੇ ਐੱਸਡੀਐੱਮ ਹਰਜਿੰਦਰ ਸਿੰਘ ਜੱਸਲ ਨੂੰ ਮੰਗ ਪੱਤਰ ਦਿੱਤਾ ਗਿਆ। ਕਮੇਟੀ ਦੇ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ ਨੇ ਦੱਸਿਆ ਕਿ 27 ਅਪ੍ਰੈਲ ਨੂੰ ਪੂਰ੍ਹੇ ਭਾਰਤ ਵਿਚ ਗਊ ਮਾਤਾ ਨੂੰ ਰਾਸ਼ਟਰੀ ਮਾਤਾ ਅਤੇ ਹੋ ਰਹੇ ਕਤਲੇ ਆਮ ਤੇ ਬੇਅਦਬੀ ਨੂੰ ਰੋਕਣ ਲਈ ਮੰਗ ਪੱਤਰ ਦਿੱਤੇ ਜਾ ਰਹੇ ਹਨ। ਇਸ ਦੀ ਲੜੀ ਤਹਿਤ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨੇ ਇਕੱਠੇ ਹੋ ਕੇ ਇੱਕ ਕਾਫ਼ਲੇ ਦੇ ਰੂਪ ਵਿਚ ਐੱਸਡੀਐੱਮ ਦਫ਼ਤਰ ਤੱਕ ਯਾਤਰਾ ਕਰਕੇ ਮੰਗ ਪੱਤਰ ਦਿੱਤਾ।
ਇਸ ਮੌਕੇ ਉਨ੍ਹਾਂ ਯਾਤਰਾ ਵਿੱਚ ਸ਼ਾਮਲ ਸੰਸਥਾਵਾਂ ਅਤੇ ਸਮਾਜ-ਸੇਵੀ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਸਮਾਜ ਅਤੇ ਧਰਮ ਲਈ ਇਹੋ ਜਿਹੇ ਪ੍ਰੋਗਰਾਮ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਅਯੁੱਧਿਆ ਰਾਮ ਮੰਦਿਰ ਕਮੇਟੀ, ਸ਼੍ਰੀ ਹਿੰਦੂ ਤੱਖਤ ਜ਼ਿਲ੍ਹਾ ਮਾਨਸਾ, ਦਾਦੀ ਰਾਣੀ ਵੈੱਲਫੇਅਰ ਚੈਰੀਟੇਬਲ ਟੱਰਸਟ, ਸ਼੍ਰੀ ਸ਼ਾਮ ਬਗੀਚੀ ਪਰਿਵਾਰ ਟੱਰਸਟ, ਜੈ ਮਾਂ ਜਵਾਲਾ ਜੀ ਮਾਈਸਰ ਮੰਦਰ ਕਮੇਟੀ, ਸਤਿਗੁਰ ਸੇਵਾ ਟੱਰਸਟ, ਸ਼੍ਰੀ ਸਨਾਤਮ ਧਰਮ ਮੰਦਰ ਕਮੇਟੀ ਧਰਮਸ਼ਾਲਾ, ਦੁਰਗਾ ਕੀਰਤਨ ਮੰਡਲੀ,ਬੇਸਹਾਰਾ ਗਊਸ਼ਾਲਾ ਮਹਿਲਾ ਕੀਰਤਨ ਮੰਡਲੀ, ਮਹਿਲਾ ਗੀਤਾ ਭਵਨ ਮੰਡਲੀ, ਸ੍ਰੀ ਕ੍ਰਿਸ਼ਨ ਗਊਸ਼ਾਲਾ ਕਮੇਟੀ ਖੈਰਾ ਖੁਰਦ ਖਹਿਰਾ ਕਲਾਂ, ਮਾਂ ਚਿੰਤਪੁਰਨੀ ਲੰਗਰ ਕਮੇਟੀ, ਸੰਤ ਬਾਬਾ ਬਹਾਲ ਦਾਸ ਜੀ ਬਾਬਾ ਤੇਜਪੁਰੀ ਜੀ ਛਪੜੀ ਵਾਲੇ ਡੇਰਾ ਚੱਕ ਮਧਾਣੀਆਂ, ਪੀਰਖਾਨਾ ਵੈੱਲਫੇਅਰ ਚੈਰੀਟੇਬਲ ਟੱਰਸਟ, ਸ਼੍ਰੀ ਅਗਰਵਾਲ ਸਭਾ ਵੈਲਫੇਅਰ ਕੈਰੀਟੇਬਲ ਟੱਰਸਟ, ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ, ਅਗਰਵਾਲ ਪੀਰਖਾਨਾ ਮੰਦਰ ਟੱਰਸਟ, ਨਿਸ਼ਕਾਮ ਸੇਵਾ ਮੰਡਲ, ਪੰਜਾਬ ਸੀਡ ਪੈਸਟੀਸਾਈਡ ਐਂਡ ਫਰਟੀਲਾਈਜਰ ਐਸੋਸੀਏਸ਼ਨ, ਬੇਸਹਾਰਾ ਗਊ ਸੇਵਾ ਸੰਮਤੀ, ਬ੍ਰਾਹਮਣ ਸਭਾ ਵੈਲਫੇਅਰ ਟੱਰਸਟ, ਗਊਸ਼ਾਲਾ ਕਮੇਟੀ, ਅਰੋੜ ਵੰਸ਼ ਸਭਾ ਆਦੀ ਦੇ ਅਹੁਦੇਦਾਰਾਂ ਨੇ ਪਹੁੰਚ ਕੇ ਯਾਤਰਾ ਦੀ ਸ਼ੋਭਾ ਵਧਾਈ।