ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਜੋਗਾ ਦਾ ਡੈਲੀਗੇਟ ਇਜਲਾਸ ਸਮਾਪਤ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਜ਼ਿਲ੍ਹਾ ਮਾਨਸਾ ਦੇ ਬਲਾਕ ਜੋਗਾ ਦੀ ਦਸਵਾਂ ਡੈਲੀਗੇਟ ਇਜਲਾਸ ਮਈ ਦਿਵਸ ਨੂੰ ਸਮਰਪਿਤ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਜੋਗਾ ਦੀ ਪ੍ਰਧਾਨਗੀ ਹੇਠ ਹੋਇਆ। ਇਸ ਵਿੱਚ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ, ਜ਼ਿਲ੍ਹਾ ਚੇਅਰਮੈਨ ਰਘਵੀਰ ਚੰਦ ਅਕਲੀਆ, ਪ੍ਰਧਾਨ ਸੱਤ ਪਾਲ ਰਿਸ਼ੀ, ਸਕੱਤਰ ਸਿਮਰਜੀਤ ਗਾਗੋਵਾਲ, ਕੈਸ਼ੀਅਰ ਅਮਰੀਕ ਸਿੰਘ ਮਾਖਾ, ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਉਭਾ ਅਤੇ ਬਲਾਕ ਭੀਖੀ ਦੇ ਪ੍ਰਧਾਨ ਸਤਵੰਤ ਸਿੰਘ ਮੋਹਰ ਸਿੰਘ ਵਾਲਾ ਸ਼ਾਮਲ ਹੋਏ ਇਜਲਾਸ ਦੀ ਸ਼ੁਰੂਆਤ ਕਰਦਿਆਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਪਿਛਲੇ ਸਮੇਂ ਜੱਥੇਬੰਦਕ ਪਰਿਵਾਰਾਂ ਵਿੱਚ ਵਿਛੜਿਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਅਤੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਜਥੇਬੰਦੀ ਦਾ ਝੰਡਾ ਲਹਿਰਾਇਆ ਗਿਆ। ਬੁਲਾਰਿਆਂ ਨੇ ਮਈ ਦਿਵਸ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਾਰਪੋਰੇਟਾਂ ਪੱਖੀ ਨੀਤੀਆਂ ਲਾਗੂ ਕਰਦਿਆਂ ਕੰਮ ਦਿਹਾੜੀ ਦੇ ਸਮੇਂ ਨੂੰ ਅੱਠ ਘੰਟੇ ਦੀ ਬਜਾਏ 12 ਘੰਟੇ ਕਰਨ, ਕਿਰਤ ਕਾਨੂੰਨਾਂ ਵਿੱਚ ਬੇਲੋੜੀਆਂ ਸੋਧਾਂ ਕਰਕੇ ਚਾਰ ਕੋਡਾਂ ਵਿੱਚ ਬਦਲਣ ਦੀ ਨਿੰਦਾ ਕਰਦਿਆਂ ਲੋਕ ਵਿਰੋਧੀ ਨੀਤੀਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।
ਸੂਬਾ ਪ੍ਰਧਾਨ ਗੋਇਲ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਐਸੋਸੀਏਸਨ ਦੇ ਬੱਝਵੇਂ ਵਿਸ਼ਾਲ ਅਤੇ ਸਾਂਝੇ ਸੰਘਰਸ਼ ਦੀ ਬਦੌਲਤ ਪੰਜਾਬ ਸਰਕਾਰ ਦੀ ਕੈਬਨਿਟ ਸਬ ਕਮੇਟੀ ਜਿਸ ਵਿੱਚ ਮਾਨਯੋਗ ਵਿੱਤ ਮੰਤਰੀ ਅਤੇ ਸਿਹਤ ਮੰਤਰੀ ਦੀ ਚੇਅਰਮੈਨਸਿਪ ਵਿੱਚ ਪ੍ਰਿੰਸੀਪਲ ਸਿਹਤ ਸਕੱਤਰ ਅਤੇ ਉਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਸ਼ਾਰਟ ਟਰਮ ਟ੍ਰੇਨਿੰਗ ਦੇਣ ਲਈ ਹੋਏ ਵਿਚਾਰ ਵਟਾਂਦਰੇ ਅਤੇ 27 ਅਪ੍ਰੈਲ ਨੂੰ ਮੁੜ ਪ੍ਰਿੰਸੀਪਲ ਸਿਹਤ ਸਕੱਤਰ ਨਾਲ ਹੋਈ ਮੀਟਿੰਗ ਵਿੱਚ ਵੀ ਹਾਂ ਪੱਖੀ ਜ਼ਿਕਰ ਕਰਦਿਆਂ ਮੰਗਾਂ ਦੇ ਸਾਰਥਿਕ ਹੱਲ ਦੀ ਪੂਰਤੀ ਲਈ ਵਿਸ਼ੇਸ਼ ਉਪਰਾਲਿਆਂ ਦੀ ਲੋੜ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੱਡੀ ਲਾਮਬੰਦੀ ਅਤੇ ਸਾਂਝੇ ਸੰਘਰਸ਼ ਹੀ ਸਾਡੀ ਲੋੜ ਦੇ ਹਾਣੀ ਹਨ। ਬਲਾਕ ਦੀ ਸਰਗਰਮੀਆਂ ਦੀ ਰਿਪੋਰਟ ਸਕੱਤਰ ਸੁਖਪਾਲ ਸਿੰਘ ਜੋਗਾ ਵੱਲੋਂ ਅਤੇ ਵਿੱਤ ਰਿਪੋਰਟ ਰਵਿੰਦਰ ਸਿੰਘ ਕਾਲੂ ਵੱਲੋਂ ਪੇਸ਼ ਕੀਤੀ ਗਈ, ਜੋ ਭਖਵੀਂ ਬਹਿਸ ਤੋਂ ਬਾਅਦ ਸਰਬਸੰਮਤੀ ਨਾਲ ਪਾਸ ਕੀਤੀ ਗਈ ਅਤੇ ਬਲਾਕ ਪ੍ਰਧਾਨ ਵੱਲੋਂ ਸਮੂਹ ਮੈਂਬਰ ਸਾਥੀਆਂ ਦਾ ਪਿਛਲੇ ਸੈਸ਼ਨ ਦੌਰਾਨ ਦਿੱਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਪੁਰਾਣੀ ਕਮੇਟੀ ਭੰਗ ਕਰਨ ਦਾ ਐਲਾਨ ਕੀਤਾ ਗਿਆ ਅਤੇ ਪਹੁੰਚੀ ਨਿਗਰਾਨ ਕਮੇਟੀ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਜੋਗਾ, ਸਕੱਤਰ ਸੁਖਪਾਲ ਸਿੰਘ ਜੋਗਾ, ਕੈਸ਼ੀਅਰ ਰਵਿੰਦਰ ਸਿੰਘ ਕਾਲੂ, ਪ੍ਰੈਸ ਸਕੱਤਰ ਗੁਰਦੀਪ ਸਿੰਘ ਅਕਲੀਆ, ਚੇਅਰਮੈਨ ਸੱਤ ਪਾਲ ਸਿੰਘ ਬੱਗਾ, ਸਲਾਹਕਾਰ ਧਰਮ ਸਿੰਘ ਜੋਗਾ, ਸੀਨੀਅਰ ਵਾਇਸ ਪ੍ਰਧਾਨ ਕਰਮਜੀਤ ਸਿੰਘ ਢੀਂਡਸਾ, ਵਾਇਸ ਪ੍ਰਧਾਨ ਗਗਨਦੀਪ ਦਾਸ, ਵਾਇਸ ਚੇਅਰਮੈਨ ਅਮਰੀਕ ਸਿੰਘ ਜੋਗਾ, ਸਹਾਇਕ ਪ੍ਰੈਸ ਸਕੱਤਰ ਅਮਨਦੀਪ ਸਿੰਘ ਭੁਪਾਲ, ਸਹਾਇਕ ਸਕੱਤਰ ਭਿੰਦਰ ਸਿੰਘ ਝੱਲੀ, ਸਹਾਇਕ ਕੈਸ਼ੀਅਰ ਹਰਜਿੰਦਰ ਸਿੰਘ ਅਨੂਪਗੜ੍ਹ ਅਤੇ ਜ਼ਿਲ੍ਹਾ ਕਮੇਟੀ ਲਈ ਰਘਵੀਰ ਚੰਦ ਅਕਲੀਆ, ਅਮਰੀਕ ਸਿੰਘ ਮਾਖਾ ਅਤੇ ਗੁਰਪ੍ਰੀਤ ਸਿੰਘ ਉੱਭਾ ਤੋਂ ਇਲਾਵਾ ਅਗਜੈਕਟਿਵ ਕਮੇਟੀ ਦੀ ਚੋਣ ਵੀ ਕੀਤੀ ਗਈ।
ਸਟੇਜ ਸਕੱਤਰ ਦੀ ਭੂਮਿਕਾ ਅਮਰੀਕ ਸਿੰਘ ਮਾਖਾ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਪਹੁੰਚੇ ਆਗੂਆਂ ਵੱਲੋਂ ਸਰਬਸੰਮਤੀ ਨਾਲ ਚੁਣੀ ਗਈ ਨਵੀਂ ਕਮੇਟੀ ਨੂੰ ਮੁਬਾਰਕਾਂ ਦਿੰਦਿਆਂ ਕੀਤੇ ਗਏ ਚੰਗੇ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ। ਚੁਣੀ ਗਈ ਨਵੀਂ ਕਮੇਟੀ ਵੱਲੋਂ ਪਹੁੰਚੇ ਆਗੂਆਂ ਨੂੰ ਸਨਮਾਨਿਤ ਅਤੇ ਧੰਨਵਾਦ ਕਰਦਿਆਂ ਸੂਬਾਈ ਕਮੇਟੀ ਦੇ ਹਰ ਸੱਦੇ ਨੂੰ ਤਨਦੇਹੀ ਨਾਲ ਲਾਗੂ ਕਰਨ ਦਾ ਅਹਿਦ ਵੀ ਕੀਤਾ। ਇਹ ਸਮੇਂ ਪੱਤਰਕਾਰ ਬਲਜਿੰਦਰ ਸਿੰਘ ਬਾਵਾ ਨੂੰ ਚੰਗੀਆਂ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।