21 ਕਿਲੋਮੀਟਰ ਦੌੜ ਲਗਾ ਕੇ ਮਾਂ ਨੂੰ ਕੀਤਾ ਸਮਰਪਿਤ
ਸਿੱਖਿਆ ਵਿਭਾਗ ਦੇ ਸਰਕਾਰੀ ਪ੍ਰਾਇਮਰੀ ਸਕੂਲ
Publish Date: Sun, 10 May 2026 07:09 PM (IST)
Updated Date: Mon, 11 May 2026 04:10 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ ਸਿੱਖਿਆ ਵਿਭਾਗ ਦੇ ਸਰਕਾਰੀ ਪ੍ਰਾਇਮਰੀ ਸਕੂਲ ਰਾਮਦਿੱਤੇ ਵਾਲਾ ਵਿਖੇ ਪੜ੍ਹਾਉਂਦੇ ਈਟੀਟੀ ਅਧਿਆਪਕ ਇਕਬਾਲ ਸੰਧੂ ਉੱਭਾ ਨੇ 10 ਮਈ ਮਾਂ ਦਿਵਸ ਨੂੰ ਸਮਰਪਿਤ 21 ਕਿਲੋਮੀਟਰ ਦੌੜ ਲਗਾਈ। ਇਹ ਦੌੜ ਉਸ ਨੇ ਮਾਨਸਾ ਤੋਂ ਸ਼ੁਰੂ ਕਰਕੇ ਛੋਟੀ ਮਾਨਸਾ, ਖਿਆਲਾ, ਅਤਲਾ ਕਲਾਂ ਤੋਂ ਵਾਪਸ ਹੁੰਦੇ ਹੋਏ ਮਾਨਸਾ ਕੈਂਚੀਆਂ ਤੇ ਆਪਣੀ ਮਾਂ ਬਸੰਤ ਕੌਰ ਉਰਫ਼ ਕੁਲਵੰਤ ਕੌਰ ਕੋਲ਼ ਆ ਕੇ ਪੂਰ੍ਹੀ ਕੀਤੀ। ਇਸ ਦੌੜ ਨੂੰ ਪੂਰ੍ਹੀ ਕਰਨ ਵਿੱਚ ਸੁਰ ਸਿਮਰਨ ਸਟੂਡੀਓ ਦੇ ਮਿਊਜ਼ਿਕ ਡਾਇਰੈਕਟਰ ਜਸਵਿੰਦਰ ਸਿੰਘ ਅਤੇ ਹਰਜੋਤ ਸਿੰਘ ਦਾ ਅਹਿਮ ਰੋਲ ਰਿਹਾ। ਉਨ੍ਹਾਂ ਨੇ ਸਮੇਂ ਸਮੇਂ ਅਥਲੀਟ ਲਈ ਪਾਣੀ ਦਾ ਧਿਆਨ ਰੱਖਦੇ ਹੋਏ ਦੂਰੀ ਅਤੇ ਸਮੇਂ ਬਾਰੇ ਵੀ ਜਾਣਕਾਰੀ ਦਿੰਦੇ ਰਹੇ। ਮਾਸਟਰ ਅਥਲੀਟ ਨੇ ਕਿਹਾ ਕਿ ਅਜਿਹੀਆਂ ਦੌੜਾਂ ਨੂੰ ਕਿਸੇ ਕਿਸੇ ਨੇ ਕਿਸੇ ਵਿਸ਼ੇਸ਼ ਦਿਨ ਦੇ ਬਹਾਨੇ ਨੌਜਵਾਨਾਂ ਨੂੰ ਜ਼ਰੂਰ ਲਗਾਉਣੀਆਂ ਚਾਹੀਦੀਆਂ ਹਨ। ਇਸ ਮੌਕੇ ਮਾਤਾ ਬਸੰਤ ਕੌਰ, ਪਿਤਾ ਨੈਸ਼ਨਲ ਅਥਲੀਟ ਕਾਕਾ ਸਿੰਘ ਉੱਭਾ, ਕੁਲਦੀਪ ਕੌਰ, ਲਖਵੀਰ ਸਿੰਘ, ਰਸ਼ਪਾਲ ਸਿੰਘ ਫੌਜੀ ਆਦਿ ਹਾਜ਼ਰ ਸਨ।