ਦੋਧੀ ਯੂਨੀਅਨ ਨੇ ਫੂਕਿਆ ਸਾਬਕਾ ਸੀਐੱਮ ਚੰਨੀ ਦਾ ਪੁਤਲਾ
ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਨਕਲੀ
Publish Date: Mon, 13 Apr 2026 08:21 PM (IST)
Updated Date: Tue, 14 Apr 2026 04:10 AM (IST)

ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ, ਮਾਨਸਾ : ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਨਕਲੀ ਦੁੱਧ ਬਣਾ ਕੇ ਚਰਨਜੀਤ ਸਿੰਘ ਚੰਨੀ ਨੇ ਦਿਖਾਇਆ ਸੀ, ਜਿਸ ਨੂੰ ਲੈ ਕੇ ਦੋਧੀ ਯੂਨੀਅਨ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਮਾਨਸਾ ‘ਚ ਚਰਨਜੀਤ ਸਿੰਘ ਚੰਨੀ ਦਾ ਪੁਤਲਾ ਫੂਕਿਆ ਗਿਆ। ਸਰਕਾਰ ਤੋਂ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਦੋਧੀ ਯੂਨੀਅਨ ਮਾਨਸਾ ਦੇ ਸੂਬਾ ਸੈਕਟਰੀ ਨਰੇਸ਼ ਕੁਮਾਰ ਬੁਰਜਹਰੀ ਨੇ ਦੱਸਿਆ ਕਿ ਦੋਧੀ ਯੂਨੀਅਨ ਮਾਨਸਾ ਵੱਲੋਂ ਪਿਛਲੇ ਦਿਨ੍ਹੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਦਾ ਪੁਤਲਾ ਫੂਕਿਆ। ਪਿਛਲੇ ਦਿਨੀਂ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਨਕਲੀ ਦੁੱਧ ਬਣਾ ਕੇ ਦਿਖਾਇਆ ਸੀ। ਉਨ੍ਹਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਨਕਲੀ ਦੁੱਧ ਬਣਾ ਕੇ ਦਿਖਾਇਆ ਹੈ ਉਹ ਦੁੱਧ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ। ਉਨ੍ਹਾਂ ਨੇ ਯੂਰੀਆ ਖਾਦ ਤੋਂ ਦੁੱਧ ਤਿਆਰ ਕਰਕੇ ਦਿਖਾਇਆ ਸੀ। ਦੋਧੀ ਯੂਨੀਅਨ ਆਗੂਆਂ ਨੇ ਦੱਸਿਆ ਕਿ ਜੇਕਰ ਯੂਰੀਆ ਦੁੱਧ ਇਕ ਦਾਣਾ ਵੀ 50 ਕਿਲੋ ਦੇ ਡਰੰਮ ਵਿੱਚ ਪਾਇਆ ਜਾਂਦਾ ਹੈ ਤਾਂ ਸਾਰਾ ਦੁੱਧ ਖ਼ਰਾਬ ਹੋ ਜਾਂਦਾ ਹੈ ਪਰ ਚੰਨੀ ਨੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ, ਜਿਸ ਤੇ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਜੇਕਰ ਉਹ ਆਉਣ ਵਾਲੇ ਦਿਨਾਂ ਵਿੱਚ ਮੁਆਫ਼ੀ ਨਹੀਂ ਮੰਗਦੇ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸ਼ਹਿਰੀ ਪ੍ਰਧਾਨ ਹਰਦੀਪ ਸਿੰਘ ਭਾਈ ਦੇਸਾ, ਸੈਕਟਰੀ ਵਿਸਾਖੀ ਰਾਮ, ਖਜ਼ਾਨਚੀ ਪ੍ਰੇਮ ਕੁਮਾਰ, ਗਮਦੂਰ ਸਿੰਘ, ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਹੈਪੀ ਸਿੰਘ, ਜਸਵੀਰ ਰਾਮ, ਕੁਲਦੀਪ ਦਾਸ, ਸੁਖਾ ਖਾਰਾ ਸੂਬਾ ਸੈਕਟਰੀ ਨਰੇਸ਼ ਕੁਮਾਰ ਬੁਰਜ ਹਰੀ, ਸੁੱਖਵਿੰਦਰ ਸਿੰਘ ਤਲਵੰਡੀ, ਸੁਖਵੰਤ ਤਲਵੰਡੀ ਬਿੱਕਰ ਸਿੰਘ, ਜਗਦੀਸ਼ ਸਿੰਘ, ਪ੍ਰਮੋਦ ਕੁਮਾਰ, ਸਾਬਕਾ ਸੂਬਾ ਪ੍ਰਧਾਨ ਗੁਰਦੇਵ ਸਿੰਘ ਫੌਜੀ, ਸਾਬਕਾ ਪ੍ਰਧਾਨ ਬੇਅੰਤ ਸਿੰਘ, ਅੰਮ੍ਰਿਤਪਾਲ ਖੋਖਰ, ਬੇਅੰਤ ਮਾਖਾ ਅਤੇ ਜਗਸੀਰ ਬੁਰਜ ਹਰੀ ਸਮੇਤ ਹੋਰ ਮੈਂਬਰ ਮੌਜੂਦ ਸਨ।