ਕੁੱਟਮਾਰ ਕਰ ਕੇ ਕਣਕ ਦੀਆਂ ਗੱਠਾਂ ਚੋਰੀ, 26 ’ਤੇ ਕੇਸ ਦਰਜ
ਕੁੱਟਮਾਰ ਕਰਕੇ ਕਣਕ ਦੀਆਂ ਗੱਠਾਂ ਚੋਰੀ, 26 ਖਿਲਾਫ ਕੇਸ ਦਰਜ
Publish Date: Thu, 30 Apr 2026 04:54 PM (IST)
Updated Date: Fri, 01 May 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਥਾਣਾ ਭਗਤਾ ਭਾਈ ਕਾ ਦੀ ਪੁਲਿਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਕੇ ਕਣਕ ਦੀਆਂ ਗੱਠਾਂ ਚੋਰੀ ਕਰਨ ਦੇ ਦੋਸ਼ ਹੇਠ 26 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਮੋਹਨ ਕੁਮਾਰ ਵਾਸੀ ਭਗਤਾ ਭਾਈਕਾ ਨੇ ਦੱਸਿਆ ਕਿ ਉਸ ਦੀ ਭਗਤਾ ਭਾਈ ਕਾ ਨੇੜੇ ਜਮੀਨ ਹੈ, ਜਿਸ ਵਿਚ ਕਣਕ ਦੀ ਬਿਜਾਈ ਕੀਤੀ ਹੋਈ ਸੀ। ਪੀੜਤ ਨੇ ਦੱਸਿਆ ਕਿ 26 ਅਪ੍ਰੈਲ ਨੂੰ ਬੇਅੰਤ ਸਿੰਘ, ਚੰਦ ਸਿੰਘ, ਪ੍ਰਦੀਪ ਕੌਰ ਵਾਸੀ ਭਰਤਾ ਭਾਈਕਾ, ਮੱਖਣ ਸਿੰਘ ਵਾਸੀ ਪਿੰਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਆਪਣੇ 22 ਅਣਪਛਾਤੇ ਸਾਥੀਆਂ ਸਮੇਤ ਹਥਿਆਰਾਂ ਨਾਲ ਲੈਸ ਹੋ ਕੇ ਉਸ ਦੀ ਜ਼ਮੀਨ ਵਿਚ ਪੁੱਜੇ। ਇਸ ਦੌਰਾਨ ਹਮਲਾਵਰਾਂ ਨੇ ਉਸ ਦੇ ਨੌਕਰ ਮੰਗੂ ਸਿੰਘ ਦੀ ਕੁੱਟਮਾਰ ਕੀਤੀ ਅਤੇ ਟਰੈਕਟਰ ਨਾਲ ਜ਼ਮੀਨ ਨੂੰ ਵਾਹ ਦਿੱਤਾ। ਇਸ ਦੌਰਾਨ ਮੁਲਜ਼ਮਾਂ ਨੇ ਕਣਕ ਦੀਆਂ ਗੱਠਾਂ ਟਰੈਕਟਰ ਟਰਾਲੀ ’ਤੇ ਲੱਦ ਕੇ ਚੋਰੀ ਕਰਕੇ ਲੈ ਗਏ। ਥਾਣਾ ਭਗਤਾ ਭਾਈਕਾ ਦੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਨੇ ਦੱਸਿਆ ਕਿ ਮੁਲਜਮਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।