ਸੀਪੀਆਈ (ਐੱਮ) ਵੱਲੋਂ ਨਗਰ ਕੌਂਸਲ ਚੋਣਾਂ ’ਚ ਤਿੰਨ ਉਮੀਦਵਾਰਾਂ ਨੂੰ ਸਮੱਰਥਨ
ਸੀ.ਪੀ.ਆਈ.(ਐਮ) ਵੱਲੋਂ ਨਗਰ ਕੌਂਸਲ ਚੋਣਾਂ
Publish Date: Tue, 19 May 2026 05:52 PM (IST)
Updated Date: Wed, 20 May 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੀਪੀਆਈ (ਐੱਮ) ਵੱਲੋਂ ਨਗਰ ਕੌਂਸਲ ਚੋਣਾਂ ਵਿੱਚ ਵਾਰਡ ਨੰਬਰ. 13 ਤੋਂ ਆਜ਼ਾਦ ਉਮੀਦਵਾਰ ਬੀਬੀ ਕਿਰਨਾ ਰਾਣੀ ਪਤਨੀ ਕਾਮਰੇਡ ਕ੍ਰਿਸ਼ਨ ਚੌਹਾਨ, ਵਾਰਡ ਨੰਬਰ. 18 ਤੋਂ ਆਜ਼ਾਦ ਉਮੀਦਵਾਰ ਅਰਪਿਤ ਚੌਧਰੀ (ਮਲੇਨੀਅਮ ਸਕੂਲ ਵਾਲੇ) ਤੇ ਵਾਰਡ-24 ਤੋਂ ਆਜ਼ਾਦ ਉਮੀਦਵਾਰ ਵਿਨੋਦ ਕੁਮਾਰ ਭੰਮਾ ਨੂੰ ਪੂਰਨ ਸਮੱਰਥਨ ਦੇਣ ਦਾ ਫ਼ੈਸਲਾ ਕੀਤਾ ਹੈ। ਪਾਰਟੀ ਦੀ ਸ਼ਹਿਰੀ ਕਮੇਟੀ ਮਾਨਸਾ ਦੀ ਮੀਟਿੰਗ ਕਾਰਜਕਾਰੀ ਸ਼ਹਿਰੀ ਸਕੱਤਰ ਕਾਮਰੇਡ ਸੀਤਾ ਰਾਮ ਗੋਇਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੀਪੀਐਮ ਦੇ ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਸਵਰਨਜੀਤ ਸਿੰਘ ਦਲਿਓ ਐਡਵੋਕੇਟ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਕਮਿਊਨਿਸਟ ਆਗੂ ਨੇ ਦੱਸਿਆ ਕਿ ਉਪਰੋਕਤ ਤਿੰਨੇ ਉਮੀਦਵਾਰ ਸਾਫ਼ ਸੁਥਰੇ ਅਕਸ ਵਾਲੇ, ਲੋਕਾਂ ਦੇ ਅੰਗ-ਸੰਗ ਰਹਿਣ ਵਾਲੇ ਅਤੇ ਲੋਕਾਂ ਦੇ ਹੱਕਾਂ ਹਿਤਾਂ ਲਈ ਆਵਾਜ਼ ਉਠਾਉਂਦੇ ਰਹਿੰਦੇ ਹਨ। ਮੀਟਿੰਗ ਵਿੱਚ ਸ਼ਾਮਲ ਪਾਰਟੀ ਆਗੂਆਂ ਕਾਮਰੇਡ ਅਮਰਜੀਤ ਸਿੰਘ ਸਿੱਧੂ, ਕਾਮਰੇਡ ਸੁਰੇਸ਼ ਕੁਮਾਰ ਮਾਨਸਾ, ਕਾ.ਅਮਨਦੀਪ ਸਿੰਘ ਬਿੱਟੂ, ਕਾਮਰੇਡ ਬੀਰਬਲ ਸਿੰਘ ਚੌਹਾਨ ਆਦਿ ਨੇ ਕਿਹਾ ਕਿ ਸ਼ਹਿਰ ਮਾਨਸਾ ਦੇ ਸਰਬਪੱਖੀ ਵਿਕਾਸ ਲਈ ਉਪਰੋਕਤ ਤਿੰਨਾਂ ਉਮੀਦਵਾਰਾਂ ਨੂੰ ਜਿਤਾ ਕੇ ਨਗਰ ਕੌਂਸਲ ਮਾਨਸਾ ਵਿੱਚ ਭੇਜਿਆ ਜਾਵੇ।