ਆਨਲਾਈਨ ਵਿਸ਼ਵ ਵਾਤਾਵਰਨ ਸਬੰਧੀ ਮੁਕਾਬਲੇ ਕਰਵਾਏ
ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈਕਾ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਗਿਆਰਵੀਂ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਵਿਚਕਾਰ ਆਨ-ਲਾਈਨ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।
Publish Date: Mon, 07 Jun 2021 06:15 PM (IST)
Updated Date: Mon, 07 Jun 2021 06:15 PM (IST)

ਪੱਤਰ ਪੇ੍ਰਰਕ, ਭਗਤਾ ਭਾਈਕਾ : ਸੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈਕਾ ਵਿਖੇ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਗਿਆਰਵੀਂ ਅਤੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਵਿਚਕਾਰ ਆਨ-ਲਾਈਨ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਪ੍ਰਤਿਯੋਗਤਾ ਦੇ ਕੁਆਰਡੀਨੇਟਰ ਲੈਕਚਰਾਰ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਇਸ ਪ੍ਰਤਿਯੋਗਤਾ ਵਿਚ ਤਕਰੀਬਨ 15 ਵਿਦਿਆਰਥੀਆਂ ਨੇ ਭਾਗ ਲਿਆ। ਇਸ ਵਿਚ ਵਿਦਿਆਰਥੀਆਂ ਨੇ ਵਾਤਾਵਰਣ ਸੰਭਾਲ ਤੇ ਵਾਤਾਵਰਣ ਬਚਾਉਣ ਦਾ ਸੁਨੇਹਾ ਦਿੰਦੇ ਮੁਕਾਬਲੇ ਕਰਵਾਏ। ਮੁਕਾਬਲੇ ਵਿਚ ਜਸ਼ਨਪ੍ਰਰੀਤ ਕੌਰ ਕਲਾਸ ਗਿਆਰਵੀਂ ਮੈਡੀਕਲ ਨੇ ਪਹਿਲਾ, ਕੋਮਲਪ੍ਰਰੀਤ ਕੌਰ ਗਿਆਰਵੀਂ ਨਾਨ ਮੈਡੀਕਲ ਨੇ ਦੂਸਰਾ ਅਤੇ ਜਨਿਤ ਕੁਮਾਰ ਗਿਆਰਵੀਂ ਕਾਮਰਸ, ਮਨਪ੍ਰਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਕਾਲਜ ਦੇ ਪਿੰ੍ਸੀਪਲ ਡਾਕਟਰ ਗੋਬਿੰਦ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਪ੍ਰਤੀਯੋਗਤਾ ਵਿਚ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਤੋਂ ਇਲਾਵਾ ਉਨਾਂ੍ਹ ਵਾਤਾਵਰਨ ਸਬੰਧੀ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਉਨਾਂ੍ਹ ਕਿਹਾ ਕਿ ਲੋਕਾਂ ਨੂੰ ਸਮਾਜ ਅਤੇ ਵਾਤਾਵਰਣ ਪ੍ਰਤੀ ਵੀ ਜਾਗਰੂਕ ਹੋਣਾ ਚਾਹੀਦਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਦਰੱਖਤ ਲਗਾਉਣੇ ਚਾਹੀਦੇ ਹਨ ਅਤੇ ਆਪਣੇ ਆਸੇ-ਪਾਸੇ ਕੂੜਾ ਨਹੀਂ ਸੁਟਣਾ ਚਾਹੀਦਾ ਹੈ। ਜਨਤਕ ਥਾਵਾਂ ਨੂੰ ਆਪਣਾ ਮੰਨ ਕੇ ਉਨਾਂ੍ਹ ਦੀ ਸੰਭਾਲ ਕਰਨੀ ਚਾਹੀਦੀ ਹੈ, ਇਸ ਨਾਲ ਆਪਾ ਆਪਣਾ ਸਾਰਾ ਜੀਵਨ ਸਵੱਛਤਾ ਨਾਲ ਬਤੀਤ ਕਰ ਸਕਦੇ ਹਾਂ। ਇਸ ਮੌਕੇ ਪੋ੍ਫੈਸਰ ਪਲਵਿੰਦਰ ਸਿੰਘ, ਪੋ੍. ਜਗਦੀਪ ਕੌਰ, ਪੋ੍.. ਹਰਪਿੰਦਰ ਕੌਰ,ਪੋ੍. ਮਨਦੀਪ ਕੌਰ ਅਤੇ ਪੋ੍. .ਹਰਮਨਦੀਪ ਕੌਰ ਹਾਜ਼ਰ ਸਨ।