ਤਹਿਸੀਲ ਕਮੇਟੀ ਮਾਨਸਾ ਨੇ ਅਹਿਮ ਏਜੰਡਿਆਂ ’ਤੇ ਕੀਤੀ ਚਰਚਾ
ਸੀ.ਪੀ.ਆਈ.(ਐਮ) ਤਹਿਸੀਲ ਕਮੇਟੀ
Publish Date: Sat, 02 May 2026 06:32 PM (IST)
Updated Date: Sun, 03 May 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੀਪੀਆਈ (ਐਮ) ਤਹਿਸੀਲ ਕਮੇਟੀ ਮਾਨਸਾ ਦੀ ਮੀਟਿੰਗ ਕਾਮਰੇਡ ਜਗਦੇਵ ਸਿੰਘ ਢੈਪਈ ਦੀ ਪ੍ਰਧਾਨਗੀ ਹੇਠ ਹੋਈ। ਪਾਰਟੀ ਦੇ ਜ਼ਿਲ੍ਹਾ ਸਕੱਤਰ ਅਤੇ ਸੂਬਾ ਸਕੱਤਰੇਤ ਮੈਂਬਰ ਐਡਵੋਕੇਟ ਸਵਰਨਜੀਤ ਸਿੰਘ ਦਲਿਓਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਕਈ ਮਹੱਤਵਪੂਰਨ ਏਜੰਡਿਆਂ ਤੇ ਵਿਚਾਰ ਵਟਾਂਦਰਾ ਕਰਕੇ ਫ਼ੈਸਲੇ ਲਏ ਗਏ। ਮੀਟਿੰਗ ਮੌਕੇ ਐਡਵੋਕੇਟ ਦਲਿਓਂ ਨੇ ਸੂਬਾ ਅਤੇ ਜ਼ਿਲ੍ਹਾ ਪੱਧਰ ਤੇ ਲਏ ਫ਼ੈਸਲਿਆਂ ਸਬੰਧੀ ਜਾਣਕਾਰੀ ਦਿੱਤੀ। ਕੌਮਾਂਤਰੀ ਸਮੇਤ ਦੇਸ਼ ਤੇ ਪੰਜਾਬ ਦੀ ਮੌਜੂਦਾ ਰਾਜਸੀ ਸਥਿਤੀ ਤੇ ਵਿਸਥਾਰ ਵਿੱਚ ਚਾਨਣਾ ਪਾਇਆ। ਮੀਟਿੰਗ ’ਚ ਫ਼ੈਸਲਾ ਕੀਤਾ ਕਿ ਕਿਸਾਨਾਂ, ਮਜ਼ਦੂਰਾਂ ਦੀ 29 ਮਈ ਨੂੰ ਜਲੰਧਰ ਵਿਖੇ ਹੋ ਰਹੀ ਸੂਬਾਈ ਰੈਲੀ ਵਿੱਚ ਤਹਿਸੀਲ ਵਿੱਚੋਂ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਲ ਹੋਣਗੇ। ਮੀਟਿੰਗ ਵਿੱਚ ਇੱਕ ਜੱਥੇਬੰਦਕ ਫ਼ੈਸਲੇ ਤਹਿਤ ਸੀਨੀਅਰ ਆਗੂ ਕਾਮਰੇਡ ਅਮਰਜੀਤ ਸਿੰਘ ਸਿੱਧੂ ਨੂੰ ਤਹਿਸੀਲ ਕਮੇਟੀ ਮਾਨਸਾ ਦਾ ਕਾਰਜਕਾਰੀ ਸਕੱਤਰ ਚੁਣਿਆ ਗਿਆ। ਇਸ ਦੇ ਬਿਨਾ ਕਾਮਰੇਡ ਸੀਤਾ ਰਾਮ ਗੋਇਲ ਮਾਨਸਾ ਨੂੰ ਤਹਿਸੀਲ ਕਮੇਟੀ ਮੈਂਬਰ ਵਜੋਂ ਲਿਆ ਗਿਆ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਾਮਰੇਡ ਸੁਰੇਸ਼ ਕੁਮਾਰ ਮਾਨਸਾ, ਕਾਮਰੇਡ ਪਰਵਿੰਦਰ ਸਿੰਘ ਭੀਖੀ, ਕਾਮਰੇਡ ਬੀਰਬਲ ਸਿੰਘ ਚੌਹਾਨ, ਕਾਮਰੇਡ ਗੁਰਜੰਟ ਸਿੰਘ ਕੋਟੜਾ, ਕਾਮਰੇਡ ਜਸਵਿੰਦਰ ਸਿੰਘ ਭੀਖੀ, ਕਾਮਰੇਡ ਸੰਜੀਤ ਕੁਮਾਰ ਮਾਨਸਾ, ਕਾਮਰੇਡ ਦਰਸ਼ਨ ਸਿੰਘ ਜੋਗਾ, ਕਾਮਰੇਡ ਜਸਵਿੰਦਰ ਬਬਲੂ, ਕਾ.ਅਮਨਦੀਪ ਸਿੰਘ ਬਿੱਟੂ, ਕਾਮਰੇਡ ਰਾਮ ਕੁਮਾਰ ਮਾਨਸਾ, ਕਾਮਰੇਡ ਸੁਨੀਲ ਕੁਮਾਰ ਮਾਨਸਾ ਆਦਿ ਹਾਜ਼ਰ ਸਨ।