ਨਗਰ ਕੌਂਸਲ ਚੋਣਾਂ ’ਚ ਚੰਗੇ ਉਮੀਦਵਾਰਾਂ ਦੀ ਹੋਵੇਗੀ ਮਦਦ : ਗਰਗ, ਬਾਂਸਲ
ਅਗਰਵਾਲ ਸਭਾ ਮਾਨਸਾ ਦੀ ਕੋਰ ਕਮੇਟੀ
Publish Date: Sat, 09 May 2026 07:23 PM (IST)
Updated Date: Sun, 10 May 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਅਗਰਵਾਲ ਸਭਾ ਮਾਨਸਾ ਦੀ ਕੋਰ ਕਮੇਟੀ ਦੀ ਨਗਰ ਕੌਂਸਲ ਦੀਆਂ ਚੋਣਾਂ ਸਬੰਧੀ ਜ਼ਰੂਰੀ ਮੀਟਿੰਗ ਪ੍ਰਧਾਨ ਪ੍ਰਸ਼ੋਤਮ ਬਾਂਸਲ ਦੀ ਅਗਵਾਈ ਹੇਠ ਕੀਤੀ। ਸੀਨੀਅਰ ਮੀਤ ਪ੍ਰਧਾਨ ਸੰਜੀਵ ਪਿੰਕਾ ਤੇ ਖਜ਼ਾਨਚੀ ਤੀਰਥ ਸਿੰਘ ਮਿੱਤਲ ਨੇ ਦੱਸਿਆ ਕਿ ਮਾਨਸਾ ਨਗਰ ਕੌਂਸਲ ਦਾ ਕਾਰਜਕਾਲ ਪੂਰਾ ਹੋ ਗਿਆ ਹੈ ਤੇ ਨਵੇਂ ਕੌਂਸਲਰ ਚੁਣੇ ਜਾਣ ਲਈ ਕੁਝ ਦਿਨਾਂ ’ਚ ਨੋਟੀਫ਼ਿਕੇਸ਼ਨ ਜਾਰੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਨਵੀਂ ਕੌਂਸਲ ਲਈ ਕੌਂਸਲਰ ਬਣਨ ਦੇ ਇੱਛੁਕ ਵਿਅਕਤੀਆਂ ਨੇ ਵੋਟਰਾਂ ਨਾਲ ਸੰਪਰਕ ਸ਼ੁਰੂ ਕੀਤਾ ਹੈ। ਇਸ ਲਈ ਅਗਰਵਾਲ ਸਭਾ ਵੱਲੋਂ ਇਹ ਮੀਟਿੰਗ ਰੱਖ ਕੇ ਫ਼ੈਸਲਾ ਕੀਤਾ ਕਿ ਇਮਾਨਦਾਰ, ਤਨਦੇਹੀ ਨਾਲ ਕੰਮ ਕਰਨ ਵਾਲੇ ਅਤੇ ਵਾਰਡ ਦੇ ਵਿਕਾਸ ਲਈ ਯਤਨਸ਼ੀਲ ਉਮੀਦਵਾਰਾਂ ਨੂੰ ਹੀ ਸਪੋਟ ਕੀਤੀ ਜਾਵੇਗੀ। ਅਗਰਵਾਲ ਸਭਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ ਨੇ ਦੱਸਿਆ ਕਿ ਅਗਰਵਾਲ ਸਭਾ ਪੰਜਾਬ ਦੇ ਪ੍ਰਧਾਨ ਬਾਬੂ ਸਰੂਪ ਚੰਦ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਅਗਰਵਾਲ ਸਭਾ ਵੱਲੋਂ ਇਮਾਨਦਾਰ ਤੇ ਸ਼ਹਿਰ ਦੇ ਵਿਕਾਸ ਲਈ ਵਧੀਆ ਸੋਚ ਰੱਖਣ ਵਾਲੇ ਵਿਅਕਤੀ ਦੀ ਮੱਦਦ ਕੀਤੀ ਜਾਵੇਗੀ ਤਾਂ ਕਿ ਸ਼ਹਿਰ ਦਾ ਵਧੀਆ ਵਿਕਾਸ ਹੋ ਸਕੇ। ਉਨ੍ਹਾਂ ਸ਼ਹਿਰ ਦੀਆਂ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਮਾਨਸਾ 27 ਵਾਰਡਾਂ ’ਚ ਇਮਾਨਦਾਰ ਤੇ ਸਾਫ਼ ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨ ਤਾਂ ਕਿ ਉਨ੍ਹਾਂ ਦੇ ਜਿੱਤਣ ਉਪਰੰਤ ਇਮਾਨਦਾਰੀ ਨਾਲ ਪ੍ਰਧਾਨ ਦੀ ਚੋਣ ਹੋ ਸਕੇ। ਇਸ ਮੌਕੇ ਮਾਸਟਰ ਰੂਲਦੂ ਰਾਮ ਬਾਂਸਲ, ਦਰਸ਼ਨ ਪਾਲ ਗਰਗ, ਓਮ ਪ੍ਰਕਾਸ਼ ਜਿੰਦਲ, ਰਜੇਸ਼ ਪੰਧੇਰ, ਬਿੰਦਰਪਾਲ ਗਰਗ, ਰਮੇਸ਼ ਜਿੰਦਲ, ਰਾਜ ਨਰਾਇਣ ਕੂਕਾ, ਰਾਮ ਦਾਸ ਫੱਤਾ ਸਮੇਤ ਮੈਂਬਰ ਹਾਜ਼ਰ ਸਨ।