ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ ਦਾ ਚੁਸਪਿੰਦਰਬੀਰ ਸਿੰਘ ਚਹਿਲ ਵੱਲੋਂ ਸਵਾਗਤ
ਮਾਨਸਾ ਆਪਣੀ ਸ਼ੁਕਰਾਨਾ ਯਾਤਰਾ ਕਰਨ ਤੋਂ
Publish Date: Sat, 09 May 2026 06:14 PM (IST)
Updated Date: Sun, 10 May 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਇੱਥੇ ਆਪਣੀ ਸ਼ੁਕਰਾਨਾ ਯਾਤਰਾ ਕਰਨ ਤੋਂ ਬਾਅਦ ਧੰਨ ਧੰਨ ਬਾਬਾ ਜੋਗੀਪੀਰ ਰੱਲਾ ਦੇ ਗੇਟ ਤੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਕਾਫ਼ਲੇ ਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਨੌਜਵਾਨ ਆਪ ਨੇਤਾ ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਉਨ੍ਹਾਂ ਦੇ ਹਾਰ ਪਾ ਕੇ ਪੱਬਾਂ ਭਾਰ ਹੋ ਕੇ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਦੇ ਨਾਲ “ਆਪ” ਵਰਕਰਾਂ, ਪਿੰਡ ਵਾਸੀਆਂ ਅਤੇ ਬਾਬਾ ਜੋਗੀਪੀਰ ਦੇ ਸ਼ਰਧਾਲੂਆਂ ਦਾ ਭਾਰੀ ਇੱਕਠ ਮੌਜੂਦ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਚੁਸਪਿੰਦਰਬੀਰ ਸਿੰਘ ਚਹਿਲ ਦੇ ਸਵਾਗਤ ਤੇ ਖੁਸ਼ ਹੋਏ। ਚੁਸ਼ਪਿੰਦਰਬੀਰ ਸਿੰਘ ਚਹਿਲ ਨੇ ਛੋਟੀ ਉਮਰ ਵਿੱਚ ਆਪਣਾ ਤੇ ਆਪਣੇ ਕੰਮਾਂ ਨਾਲ ਜਿਹੜਾ ਰੁਤਬਾ ਵਧਾਇਆ ਅਤੇ ਜਿਹੜੀ ਲੋਕਪ੍ਰਿਯਤਾ ਹਾਸਲ ਕੀਤੀ। ਅੱਜ ਉਹ ਮੂੰਹੋਂ ਬੋਲਦੀ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਬਾ ਜੋਗੀਪੀਰ ਰੱਲਾ ਦੀ ਸਮਾਧ ਨੂੰ ਵੀ ਨਮਨ ਕੀਤਾ ਅਤੇ ਕਿਹਾ ਕਿ ਇਸ ਦਾ ਧਾਰਮਿਕ ਇਤਿਹਾਸ ਸਦੀਆਂ ਤੋਂ ਹੈ ਅਤੇ ਅਸੀਂ ਅਜਿਹੇ ਸਥਾਨਾਂ ਦੇ ਦਰਸ਼ਨ ਕਰਕੇ ਅਧਿਆਤਮਿਕ ਤੌਰ ਤੇ ਬਾਗੋ-ਬਾਗ ਹੁੰਦੇ ਹਾਂ। ਇਸ ਮੌਕੇ ਸਰਪੰਚ, ਪੰਚ ਤੇ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਹਾਜ਼ਰ ਸਨ।