- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਖਿਰ ਲੰਬੀ ਉਡੀਕ ਦੇ ਬਾਅਦ ਵੀਰਵਾਰ ਨੂੰ ਸਰਬਸੰਮਤੀ

- ਗੁਰਮੀਤ ਸਿੰਘ ਫੱਤਾ ਮਾਲੋਕਾ ਉਪ ਚੇਅਰਮੈਨ ਚੁਣੇ
ਅਵਤਾਰ ਸਿੰਘ ਗੇਹਲੇ, ਪੰਜਾਬੀ ਜਾਗਰਣ
ਮਾਨਸਾ : ਵੀਰਵਾਰ ਨੂੰ ਸਰਬਸੰਮਤੀ ਨਾਲ ਚੁਸ਼ਪਿੰਦਰਬੀਰ ਸਿੰਘ ਚਹਿਲ ਨੂੰ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦਾ ਚੇਅਰਮੈਨ ਚੁਣ ਲਿਆ ਗਿਆ ਹੈ। ਉਨ੍ਹਾਂ ਦੀ ਤਾਜਪੋਸ਼ੀ ਆਉਂਦੇ ਦਿਨਾਂ ਵਿੱਚ ਹੋਵੇਗੀ ਤੇ ਉਹ ਕੁੱਝ ਦਿਨਾਂ ਬਾਅਦ ਆਪਣਾ ਅਹੁਦਾ ਸੰਭਾਲਣਗੇ। ਉਨ੍ਹਾਂ ਦਾ ਮਾਨਸਾ ਦਾ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਚੇਅਰਮੈਨ ਬਣਨਾ ਲਗਪਗ ਤੈਅ ਮੰਨਿਆ ਜਾ ਰਿਹਾ ਸੀ। ਵੀਰਵਾਰ ਨੂੰ ਐੱਸਡੀਐੱਮ ਬਲਜੀਤ ਕੌਰ, ਡੀਡੀਪੀਓ ਕਵਿਤਾ ਗਰਗ, ਬੀਡੀਪੀਓ ਭੁਪਿੰਦਰ ਸਿੰਘ ਦੀ ਮੌਜੂਦਗੀ ’ਚ ਚੁਸਪਿੰਦਰਬੀਰ ਸਿੰਘ ਚਹਿਲ ਨੂੰ ਪੂਰਨ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਚੁਣਿਆ ਗਿਆ। ਉਪ ਚੇਅਰਮੈਨ ਵਜੋਂ ਗੁਰਮੀਤ ਸਿੰਘ ਫੱਤਾ ਮਾਲੋਕਾ ਦੀ ਚੋਣ ਹੋਈ। ਇਸ ਦੌਰਾਨ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ, ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਤੇ ਇਸ ਦੀ ਜ਼ਿੰਮੇਵਾਰੀ ਨੌਜਵਾਨਾਂ ਦੇ ਹੱਥ ਦੇ ਰਹੀ ਹੈ ਤੇ ਉਹ ਸਰਕਾਰ ਦੀਆਂ ਉਮੀਦਾਂ ਆਸਾਂ ਤੇ ਖਰ੍ਹੇ ਉਤਰਦੇ ਹੋਏ ਕੰਮ ਤੇ ਸੇਵਾ ਨੂੰ ਹੀ ਆਪਣਾ ਫਰਜ਼ ਬਣਾਉਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਸ ਉਮੀਦ ਨੂੰ ਚੁਸ਼ਪਿੰਦਰਬੀਰ ਚਹਿਲ ਪੂਰਾ ਕਰਨਗੇ। ਚੁਸਪਿੰਦਰਬੀਰ ਸਿੰਘ ਚਹਿਲ ਨੇ ਕਿਹਾ ਕਿ ਲੋਕਾਂ, ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੇ ਉਨ੍ਹਾਂ ’ਚ ਜੋ ਵਿਸ਼ਵਾਸ ਪ੍ਰਗਟਾਇਆ ਹੈ। ਉਹ ਉਸਨੂੰ ਹੋਰ ਵੱਡਾ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਈ ਨਿੱਜ ਪੂਰ੍ਹੇ ਨਹੀਂ ਕਰਨੇ, ਬਲਕਿ ਸੇਵਾ, ਵਿਕਾਸ, ਕੰਮ, ਉਮੀਦਾਂ, ਆਸਾਂ ਤੇ ਮਿਹਨਤ ਨੂੰ ਹੋਰ ਬਲ ਦੇਣਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਨੂੰ ਇਕਸਾਰ ਵਿਕਾਸ, ਤਰੱਕੀ ਤੇ ਸੋਹਣੇ ਪਿੰਡ ਬਣਾਉਣ ਦੇ ਯਤਨ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਚੁਸਪਿੰਦਰਬੀਰ ਸਿੰਘ ਚਹਿਲ ਨੇ ਬੋੜਾਵਾਲ ਤੋਂ ਅਕਾਲੀ ਆਗੂ ਬਲਬੀਰ ਸਿੰਘ ਬੀਰੋਕੇ ਨੂੰ ਵੱਡੇ ਫ਼ਰਕ ਨਾਲ ਹਰਾ ਕੇ ਇਹ ਚੋਣ ਜਿੱਤੀ ਸੀ।