ਸੇਂਟ ਜ਼ੇਵੀਅਰਜ਼ ਸਕੂਲ ਦੇ ਬੱਚਿਆਂ ਨੇ ਨੈਸ਼ਨਲ ਪੱਧਰ ’ਤੇ ਬਣਾਈ ਥਾਂ
ਸੇਂਟ ਜ਼ੇਵੀਅਰਜ਼ ਪਬਲਿਕ ਸਕੂਲ, ਬੁਢਲਾਡਾ
Publish Date: Mon, 18 May 2026 05:51 PM (IST)
Updated Date: Tue, 19 May 2026 04:07 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਸੇਂਟ ਜ਼ੇਵੀਅਰਜ਼ ਪਬਲਿਕ ਸਕੂਲ, ਬੁਢਲਾਡਾ (ਮਾਨਸਾ) ਦੇ ਬੱਚਿਆਂ ਨੇ 22ਵੀਂ ਪੰਜਾਬ ਪੱਧਰ ਕਿੱਕ ਬਾਕਸਿੰਗ ਖੇਡ ਵਿੱਚ ਹਿੱਸਾ ਲਿਆ ਅਤੇ ਤਗਮੇ ਹਾਸਿਲ ਕਰਦੇ ਹੋਏ ਨੈਸ਼ਨਲ ਪੱਧਰ ਵਿੱਚ ਆਪਣਾ ਸਥਾਨ ਬਣਾਇਆ। ਇੰਨ੍ਹਾਂ ਵਿੱਚ ਅਲਬਰ ਬਾਵਾ ਬੁਢਲਾਡਾ ਗੋਲਡ, ਸੁਮਨਪ੍ਰੀਤ ਕੌਰ ਦੌਦੜਾ ਸਿਲਵਰ, ਨਵਰੂਪ ਕੌਰ ਬੁਢਲਾਡਾ ਸਿਲਵਰ, ਤੇਜ ਸਮਨ ਕੌਰ ਚੱਕ ਭਾਈਕੇ ਸਿਲਵਰ, ਸ਼ੁਭਦੀਪ ਸਿੰਘ ਬਛੋਆਣਾ ਬ੍ਰਾਊਂਜ਼, ਸਹਿਜਦੀਪ ਸਿੰਘ ਭਿੱਖੀ ਨੇ ਕਾਂਸੇ ਦਾ ਤਗਮਾ ਹਾਸਿਲ ਕੀਤਾ। ਸਕੂਲ ਦੇ ਕੋਚ ਪ੍ਰਿਤਪਾਲ ਸਿੰਘ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਇਹ ਬੱਚੇ ਪਿਛਲੇ ਦਿਨ੍ਹੀਂ ਮਿਹਨਤ ਨਾਲ ਜ਼ਿਲ੍ਹਾ ਪੱਧਰ ਤੇ ਜਿੱਤ ਹਾਸਿਲ ਕਰਕੇ ਆਏ ਸਨ ਅਤੇ ਪੰਜਾਬ ਪੱਧਰ ਤੇ ਖੇਡਾਂ ਵਿੱਚ ਆਪਣਾ ਸਥਾਨ ਬਣਾਇਆ ਸੀ। ਇਨ੍ਹਾਂ ਦੀ ਮਿਹਨਤ ਤੇ ਹੌਂਸਲੇ ਸਦਕਾ ਇਹ ਬੱਚੇ ਪੰਜਾਬ ਪੱਧਰ ’ਤੇ ਜਿੱਤ ਹਾਸਲ ਕਰ ਸਕੇ ਹਨ। ਸਕੂਲ ਵੱਲੋਂ ਬੱਚਿਆਂ ਨੂੰ ਰੋਜ਼ਾਨਾ ਤਿਆਰੀ ਕਰਵਾਈ ਜਾਂਦੀ ਹੈ। ਸਕੂਲ ਵਿੱਚ ਕਿੱਕ ਬਾਕਸਿੰਗ ਦੇ ਨਾਲ ਨਾਲ ਹੋਰ ਖੇਡਾਂ ਜਿਵੇਂ ਕਿ ਕਰਾਟੇ, ਕੁਸ਼ਤੀ, ਵੁਸ਼ੋ, ਕ੍ਰਿਕਟ, ਕਬੱਡੀ ਆਦਿ ਹਰੇਕ ਖੇਡ ਦੇ ਮੁਕੱਮਲ ਪ੍ਰਬੰਧ ਹਨ। ਜਿੱਤ ਉਪਰੰਤ ਸਕੂਲ਼ ਵਿੱਚ ਪਹੁੰਚਣ ਤੇ ਸਕੂਲ ਦੇ ਚੇਅਰਮੈਨ ਸੁਖਮਨਜੋਤ ਸਿੰਘ ਸਿੱਧੂ, ਪ੍ਰਿੰਸੀਪਲ ਸ਼ਾਇਜੁ ਏਪਨ, ਵਾਇਸ ਪ੍ਰਿੰਸੀਪਲ ਥੁਲਸੀ ਕੇ. ਵੀ ਵੱਲੋਂ ਜਿੱਤਕੇ ਆਏ ਖਿਡਾਰੀਆ, ਕੋਚ ਪ੍ਰਿਤਪਾਲ ਸਿੰਘ ਸਿੱਧੂ ਨੂੰ ਮੁਬਾਰਕਾਂ ਦਿੰਦਿਆਂ ਉਨ੍ਹਾਂ ਦਾ ਸਵਾਗਤ ਕੀਤਾ। ਸਕੂਲ ਦੇ ਪ੍ਰਿੰਸੀਪਲ ਵੱਲੋ ਬੱਚਿਆਂ ਦੇ ਹੌਂਸਲੇ ਲਈ ਉਨ੍ਹਾਂ ਨੂੰ ਮੈਡਲ ਨਾਲ ਸਨਮਾਨਿਤ ਕਰਦੇ ਹੋਏ ਮਾਪਿਆਂ ਨੂੰ ਵੀ ਵਧਾਈਆ ਦਿੱਤੀਆ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਤਰਾਂ ਹੀ ਖੇਡਾਂ ਨਾਲ ਜੋੜਕੇ ਰੱਖਣ ਦਾ ਭਰੋਸਾ ਦਿਵਾਇਆ।