ਪਿੰਡ ਬਹਿਣੀਵਾਲ ਵਿਖੇ ਪੁੱਜੀ ਮੁੱਖ ਮੰਤਰੀ ਦੀ ਸ਼ੁਕਰਾਨਾ ਯਾਤਰਾ
ਬੇਅਦਬੀਆਂ ਖਿਲਾਫ ਬਣਾਏ ' ਜਾਗਤ ਜੋਤ'
Publish Date: Fri, 08 May 2026 07:09 PM (IST)
Updated Date: Sat, 09 May 2026 04:12 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਬੇਅਦਬੀਆਂ ਖਿਲਾਫ਼ ਬਣਾਏ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ’ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੱਢੀ ਜਾ ਰਹੀ ਸ਼ੁਕਰਾਨਾ ਯਾਤਰਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਇਸ ਬਾਅਦ ਸਰਦੂਲਗੜ੍ਹ ਹਲਕੇ ਦੇ ਪਿੰਡ ਬਹਿਣੀਵਾਲ ਵਿਖੇ ਪਹੁੰਚੇ। ਇੱਥੇ ਪਹੁੰਚਣ ਤੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਅਗਵਾਈ ਵਿੱਚ ਪਹੁੰਚੀ ਹਲਕੇ ਦੀ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਵਾਗਤ ਕੀਤਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਨ੍ਹਾਂ ਵੱਲੋਂ ਸੂਬੇ ਦੀ ਜਨਤਾ ਨਾਲ ਕੀਤੀਆਂ ਸਾਰੀਆਂ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ ਅਤੇ ਕੁਝ ਅਜਿਹੇ ਵਾਅਦੇ ਵੀ ਪੂਰੇ ਕੀਤੇ ਗਏ ਹਨ, ਜੋ ਤੁਹਾਡੇ ਨਾਲ ਨਹੀਂ ਕੀਤੇ ਗਏ ਹਨ ਜਿਵੇਂਕਿ ਬੇਅਦਬੀਆਂ ਖਿਲਾਫ਼ ਕਾਨੂੰਨ ਬਣਾਉਣਾ ਪ੍ਰਮਾਤਮਾ ਨੇ ਉਨ੍ਹਾਂ ਨੂੰ ਸੁਮੱਤ ਅਤੇ ਤਾਕਤ ਬਖਸ਼ੀ। ਇਸ ਕਾਰਨ ਉਨ੍ਹਾਂ ਵੱਲੋਂ ਇਹ ਕਾਨੂੰਨ ਬਣਾਇਆ ਗਿਆ ਕਿਉਂਕਿ ਸੂਬੇ ਵਿੱਚ ਬੇਅਦਬੀਆਂ ਬਹੁਤ ਜ਼ਿਆਦਾ ਹੋਣ ਲੱਗ ਗਈਆਂ ਸਨ। ਬੇਅਦਬੀਆਂ ਕਰਨ ਵਾਲਿਆਂ ਨੂੰ ਫੜ੍ਹਦੇ ਸੀ ਤਾਂ ਉਹ ਥੋੜ੍ਹੇ ਦਿਨਾਂ ਬਾਅਦ ਹੀ ਜ਼ੇਲ੍ਹ ਦੇ ਬਾਹਰ ਆ ਜਾਂਦੇ ਸਨ ਪਰ ਹੁਣ ਇਸ ਕਾਨੂੰਨ ਦੇ ਬਣਨ ਬਾਅਦ ਬੇਅਦਬੀ ਕਰਨ ਵਾਲਾ ਜਾਂ ਉਸ ਨੂੰ ਸ਼ਹਿ ਦੇਣ ਵਾਲਾ ਜਲਦੀ ਜੇਲ੍ਹ ਤੋਂ ਬਾਹਰ ਨਹੀਂ ਆ ਸਕੇਗਾ। ਹਰ ਤੀਜੇ ਦਿਨ ਹੋ ਰਹੀਆਂ ਬੇਅਦਬੀਆਂ ਨੂੰ ਠੱਲ੍ਹ ਪਾਉਣਾ ਜ਼ਰੂਰੀ ਸੀ। ਇਸ ਕਾਰਨ ਉਨ੍ਹਾਂ ਵੱਲੋਂ ਇਹ ਕਾਨੂੰਨ ਬਣਾਇਆ ਗਿਆ। ਵਿਰੋਧੀਆਂ ਨੇ ਤਾਂ ਇਸ ਦਾ ਵੀ ਵਿਰੋਧ ਕੀਤਾ ਅਤੇ ਹਾਈਕੋਰਟ ਵਿੱਚ ਇਸ ਖ਼ਿਲਾਫ਼ ਰਿੱਟ ਪਾ ਦਿੱਤੀ ਪਰ ਜੱਜ ਸਾਹਿਬ ਨੇ ਨਾਲੇ ਰਿਟ ਪਟੀਸ਼ਨ ਰੱਦ ਕੀਤੀ ਅਤੇ ਨਾਲੇ ਪਾਉਣ ਵਾਲੇ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਤੇ ਕਾਨੂੰਨ ਨੂੰ ਬਹਾਲ ਰੱਖਿਆ। ਅਕਾਲੀ ਦਲ ਤੇ ਤੰਜ ਕਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਹੁਣ ਜਨਤਾ ਇੰਨ੍ਹਾਂ ਨੂੰ ਮੂੰਹ ਨਹੀਂ ਲਗਾਵੇਗੀ। ਸੂਬੇ ਦੀ ਜਨਤਾ ਇੰਨ੍ਹਾਂ ਦੇ ਚੋਣ ਨਿਸ਼ਾਨ ਨੂੰ ਬਾਬੇ ਨਾਨਕ ਦੀ ਤਕੜੀ ਸਮਝ ਕੇ ਹੁਣ ਤੱਕ ਵੋਟਾਂ ਪਾਉਂਦੀ ਰਹੀ ਪਰ ਹੁਣ ਲੋਕ ਸਮਝ ਗਏ ਹਨ। ਇਹ ਕਾਨੂੰਨ ਬਣਨ ਬਾਅਦ ਸੁਖਬੀਰ ਬਾਦਲ ਅਤੇ ਨੰਨ੍ਹੀ ਛਾਂ ਸੂਬੇ ’ਚੋਂ ਗਾਇਬ ਹੋ ਗਏ ਹਨ। ਉਨ੍ਹਾਂ ਕੋਲ ਕੋਈ ਮੁੱਦਾ ਹੀ ਨਹੀਂ ਬੱਚਿਆ, ਜਿਸ ਨੂੰ ਲੈ ਕੇ ਉਹ ਜਨਤਾ ਵਿੱਚ ਆਉਣ। ਉਨ੍ਹਾਂ ਕਾਂਗਰਸ ਅਤੇ ਭਾਜਪਾ ਤੇ ਵੀ ਤਨਜ ਕੱਸਦਿਆਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 2027 ਵਿੱਚ ਇੱਕ ਵਾਰ ਫ਼ਿਰ ਉਹ ਸੱਤਾ ਵਿੱਚ ਆਮ ਆਦਮੀ ਪਾਰਟੀ ਨੂੰ ਲੈ ਕੇ ਆਉਣ ਤਾਂ ਜੋ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਸਕੀਏ। ਇਸ ਮੌਕੇ ਉਨ੍ਹਾਂ ਕਿਹਾ ਕਿ ਔਰਤਾਂ ਦਾ ਇੱਕ ਹਜ਼ਾਰ ਅਤੇ 1500 ਵੀ ਜਲਦੀ ਖ਼ਾਤਿਆਂ ਵਿੱਚ ਆ ਰਿਹਾ ਹੈ।